ਲੁਧਿਆਣਾ :- ਕੋਰੋਨਾ ਪ੍ਰੋਟੋਕਾਲ ਦੇ ਉਲ਼ੰਘਣ ਦੇ ਮਾਮਲੇ ਵਿੱਚ ਪੰਜਾਬੀ ਫ਼ਿਲਮ ਅਭਿਨੇਤਾ ਜ਼ਿਮੀ ਸ਼ੇਰਗਿੱਲ ਨੂੰ ਪੁਲਿਸ ਨੇ ਗਿਰਫਤਾਰ ਕੀਤਾ ਹੈ। ਉਹ ਨਾਇਟ ਕਰਫਿਊ ਦੌਰਾਨ ਸੂਟਿੰਗ ਕਰ ਰਿਹੇ ਸਨ। ਜਾਣਕਾਰੀ ਮੁਤਾਬਕ ਜ਼ਿਮੀ ਸਮੇਤ ਚਾਰ ਲੋਕਾ ਨੂੰ ਇਸ ਮਾਮਲੇ ਵਿੱਚ ਗਿਰਫਤਾਰ ਕੀਤਾ ਗਿਆ ਹੈ। ਉਹ ਪਿਛਲੇ ਤਿੰਨ ਦਿਨ ਤੋ ਇੱਕ ਸਕੂਲ ਵਿੱਚ ਪੰਜਾਬੀ ਫ਼ਿਲਮ ਦੀ ਸੂਟਿੰਗ ਕਰ ਰਹੇ ਸਨ ਤੇ ਸਕੂਲ ਦੀ ਇਮਾਰਤ ਨੂੰ ਅਦਾਲਤ ਦੇ ਸੇਟ ਵਿੱਚ ਤਬਦੀਲ ਕੀਤਾ ਗਿਆ ਸੀ। ਸੋਮਵਾਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਥੇ ਸੋਸਲ ਡਿਸਟਸ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਹੈ ਤੇ ਨਾ ਹੀ ਮਾਸਕ ਦੀ ਵਰਤੋ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਏ ਸੀ ਪੀ ਵਰਿਆਮ ਸਿੰਘ ਦੀ ਅਗਵਾਈ ਵਿੱਚ ਪਹੁੰਚੀ ਪੁਲਿਸ ਟੀਮ ਦੁਆਰਾਂ ਦੋ ਚਲਾਨ ਕੱਟੇ ਗਏ ਲੇਕਿਨ ਦੁਬਾਰਾ ਮੰਗਲ਼ਵਾਰ ਦੀ ਰਾਤ ਸੂਚਨਾ ਮਿਲੀ ਕਿ ਸੈੱਟ ਤੇ ਡੇਢ ਸੋ ਦੇ ਕਰੀਬ ਲੋਕ ਮੌਜੂਦ ਹਨ ਤੇ ਕਰਫਿਊ ਦੌਰਾਨ ਸੂਟਿੰਗ ਜਾਰੀ ਹੈ ਜਿਸ ਤੇ ਪੁਲਿਸ ਦੁਬਾਰਾ ਫਿਰ ਪਹੁੰਚੀ ਤੇ ਜਿਮੀ ਸਮੇਤ ਚਾਰ ਆਰੋਪੀਆ ਨੂੰ ਗਿਰਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ।
ਨਾਇਟ ਕਰਫਿਊ ਦੌਰਾਨ ਸੂਟਿੰਗ ਕਰ ਰਹੇ ਜਿਮੀ ਸ਼ੇਰਗਿੱਲ ਨੂੰ ਪੁਲਿਸ ਨੇ ਕੀਤਾ ਗਿਰਫਤਾਰ।
ਕੋਰੋਨਾ ਪ੍ਰੋਟੋਕਾਲ ਦੇ ਉਲ਼ੰਘਣ ਦੇ ਮਾਮਲੇ ਵਿੱਚ ਪੰਜਾਬੀ ਫ਼ਿਲਮ ਅਭਿਨੇਤਾ ਜ਼ਿਮੀ ਸ਼ੇਰਗਿੱਲ ਨੂੰ ਪੁਲਿਸ ਨੇ ਗਿਰਫਤਾਰ ਕੀਤਾ ਹੈ।
