ਕਾਂਗਰਸ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੰਧੂ ਦੇ ਵਿੱਚ ਸ਼ੁਰੂ ਹੋਈ ਜੰਗ ਵਿੱਚ ਹੁਣ ਉਹਨਾਂ ਦੇ ਵਿਧਾਇਕਾਂ ਦੇ ਵੀ ਬਿਆਨ ਆਉਣੇ ਸ਼ੁਰੂ ਹੋ ਗਏ ਹਨ। ਸੁਲਤਾਨਪੁਰ ਲੋਧੀ ਤੋ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕੈਪਟਨ ਅਮਿੰਰਦਰ ਸਿੰਘ ਤੇ ਨਵਜੋਤ ਸਿੰਘ ਸਿੰਧੂ ਦੇ ਵਿੱਚ ਸ਼ੁਰੂ ਹੋਈ ਜੰਗ ਤੇ ਬੋਲਦੇ ਕਿਹਾ ਕਿ ਚਾਰ ਸਾਲ ਸਰਕਾਰ ਵਿੱਚ ਰਹਿ ਕੰਮ ਲੈਣ ਤੋ ਬਾਅਦ ਹੁਣ ਰੋਲਾ ਪਾਉਣਾ ਗਲਤ ਹੈ ਹਾਲਾਕਿ ਨਵਤੇਜ ਚੀਮਾ ਨੇ ਕਿਸੀ ਦਾ ਨਾਮ ਨਹੀਂ ਲਿਆ ਲੇਕਿਨ ਉਹਨਾਂ ਮੁਤਾਬਕ ਉਹ ਚਾਹੁੰਦੇ ਹਨ ਕਿ ਦੋਨੋ ਵੱਡੇ ਲੀਡਰ ਹਨ ਤੇ ਪਾਰਟੀ ਪਲੇਟਫ਼ਾਰਮ ਤੇ ਹੀ ਨਰਾਜ਼ਗੀਆਂ ਦੂਰ ਕਰ ਲਈਆਂ ਜਾਣੀਆਂ ਚਾਹੀਦੀ ਹਨ। ਨਵਜੋਤ ਸਿੰਧੂ ਨੂੰ ਪਾਰਟੀ ਵਿੱਚ ਰੱਖਣ ਦੇ ਮਾਮਲੇ ਤੇ ਬੋਲਦੇ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਉਹ ਤਾ ਚਾਹੁੰਦੇ ਹਨ ਕਿ ਪਾਰਟੀ ਵਿੱਚ ਸਭ ਠੀਕ ਹੋਵੇ ਤੇ ਉਹ ਪਾਰਟੀ ਦੀ ਬਿਹਤਰੀ ਤੇ ਪੰਜਾਬ ਦੀ ਬਿਹਤਰੀ ਲਈ ਚੱਲਣ। ਉਹਨਾਂ ਕਿਹਾ ਵਿਰੋਧੀ ਰੋਲਾ ਪਾਉਣ ਤਾ ਸਮਝ ਆਉਂਦਾ ਹੈ ਲੇਕਿਨ ਆਪਣੇ ਆਵਦੇ ਤਾ ਪਰਿਵਾਰ ਦੇ ਮੈਂਬਰ ਹਨ ਤੇ ਬੈਠ ਮਸਲੇ ਹੱਲ ਕਰ ਲੈਣੇ ਚਾਹੀਦੇ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦੇ ਬਿਆਨ ਤੇ ਨਵਤੇਜ ਚੀਮਾ ਨੇ ਕਿਹਾ ਪਹਿਲਾ ਤਾ ਹਰਪਾਲ ਚੀਮਾ ਦੇ ਬਿਆਨ ਹੀ ਸਮਝ ਨਹੀਂ ਆਉਦੇ ਬਾਕੀ ਜਿਸ ਗੱਲ ਦਾ ਰੋਲਾ ਆਮ ਆਦਮੀ ਪਾਰਟੀ ਪਾਉਂਦੀ ਰਹੀ ਹੈ ਉਸ ਦਿੱਲੀ ਦੇ ਹਾਲਾਤ ਦੇਖ ਲਉ ਲੋਕ ਇਲਾਜ ਲਈ ਪੰਜਾਬ ਆ ਰਹੇ ਹਨ।
ਚਾਰ ਸਾਲ ਕੈਪਟਨ ਕੋਲੋਂ ਕੰਮ ਲੈਣ ਤੋ ਬਾਅਦ ਹੁਣ ਰੋਲਾ ਪਾਉਣਾ ਗਲਤ:- ਨਵਤੇਜ ਚੀਮਾ
ਉਹਨਾਂ ਕਿਹਾ ਵਿਰੋਧੀ ਰੋਲਾ ਪਾਉਣ ਤਾ ਸਮਝ ਆਉਂਦਾ ਹੈ ਲੇਕਿਨ ਆਪਣੇ ਆਵਦੇ ਤਾ ਪਰਿਵਾਰ ਦੇ ਮੈਂਬਰ ਹਨ ਤੇ ਬੈਠ ਮਸਲੇ ਹੱਲ ਕਰ ਲੈਣੇ ਚਾਹੀਦੇ।
