ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਵੀਰਵਾਰ ਦੁਪਿਹਰ ਜ਼ਬਰਦਸਤ ਹੰਗਾਮਾ ਹੋਇਆਂ। ਵਰਕਸ਼ਾਪ ਚੋਕ ਸਥਿਤ ਨਿੱਜੀ ਹਸਪਤਾਲ ਵਿੱਚ ਮੋਗਾ ਦੇ ਰਹਿਣ ਵਾਲੇ ਕੁਝ ਲੋਕਾ ਨੇ ਪਹਿਲਾ ਹੀ ਮਰ ਚੁੱਕੇ ਮਰੀਜ਼ ਦੇ ਇਲਾਜ ਦੇ ਨਾਮ ਤੇ ਪੈਸੇ ਮੰਗਣ ਦੇ ਆਰੋਪ ਲਗਾਏ ਹਨ। ਦਰਸਲ ਮੋਗਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ ਬਲਵਿੰਦਰ ਦਾ ਸਾਹਕੋਟ ਵਿੱਚ ਐਕਸੀਡੇਟ ਹੋ ਗਿਆ ਸੀ ਤੇ ਜਿਸ ਵਿਅਕਤੀ ਨਾਲ ਉਸਦਾ ਐਕਸੀਡੇਂਟ ਹੋਇਆਂ ਸੀ ਨੇ ਬਲਵਿੰਦਰ ਨੂੰ ਜਲੰਧਰ ਦੇ ਹਸਪਤਾਲ ਦਾਖਲ ਕਰਵਾਇਆਂ ਤੇ ਚਲਾ ਗਿਆ।
ਬਲਵਿੰਦਰ ਦੇ ਪਰਿਵਾਰ ਨੂੰ ਹਾਦਸੇ ਦੀ ਜਾਣਕਾਰੀ ਕੁਝ ਦੇਰ ਬਾਅਦ ਮਿਲੀ। ਜਦੋਂ ਉਹ ਹਸਪਤਾਲ ਪਹੁੰਚੇ ਤਾ ਬਲਵਿੰਦਰ ਸਿੰਘ ਦੀ ਮੋਤ ਹੋ ਚੁੱਕੀ ਸੀ। ਬਲਵਿੰਦਰ ਸਿੰਘ ਦੇ ਪਰਿਵਾਰ ਮੁਤਾਬਕ ਹਸਪਤਾਲ ਨੇ ਉਸ ਵਿਅਕਤੀ ਬਾਰੇ ਜਾਣਕਾਰੀ ਨਹੀਂ ਦਿੱਤੀ ਜਿਸ ਨੇ ਬਲਵਿੰਦਰ ਸਿੰਘ ਨੂੰ ਦਾਖਲ ਕਰਵਾਇਆਂ ਸੀ। ਬਲਵਿੰਦਰ ਦੇ ਭਰਾ ਚਰਨਜੀਤ ਮੁਤਾਬਕ ਹਸਪਤਾਲ ਨੇ ਉਹਨਾਂ ਤੋ ਡੇਢ ਲੱਖ ਰੁਪਏ ਮੰਗਿਆਂ ਤੇ ਲਾਸ ਦੇਣ ਤੋ ਇਨਕਾਰ ਕਰ ਦਿੱਤਾ।
ਉਹਨਾਂ ਮੁਤਾਬਕ ਜਦੋਂ ਹਸਪਤਾਲ ਦੇ ਬਾਹਰ ਧਰਨਾ ਪ੍ਰਦਰਸਨ ਕੀਤਾ ਗਿਆ ਤਾ ਹਸਪਤਾਲ ਨੇ ਕਿਹਾ ਕਿ ਬਲਵਿੰਦਰ ਉਹਨਾਂ ਕੋਲ ਮੁਰਿਤਕ ਹਾਲਤ ਵਿੱਚ ਹੀ ਆਇਆ ਸੀ। ਚਰਨਜੀਤ ਮੁਤਾਬਕ ਮਰਿਤੁਕ ਹਾਲਤ ਵਿੱਚ ਆਏ ਬਲਵਿੰਦਰ ਦੇ ਇਲਾਜ ਲਈ ਹਸਪਤਾਲ ਨੇ ਪੈਸੇ ਮੰਗੇ ਤੇ ਨਾਲ ਹਾਦਸੇ ਮਗਰੋਂ ਦਾਖਿਲ ਕਰਵਾਉਣ ਆਏ ਵਿਅਕਤੀ ਨਾਲ ਮਿਲੀਭੁਗਤ ਤਹਿਤ ਉਸ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਪਰ ਹੰਗਾਮੇ ਬਾਅਦ ਹਸਪਤਾਲ ਨੇ ਬਿਨਾ ਪੈਸੇ ਲਏ ਲਾਸ਼ ਪਰਿਵਾਰ ਨੂੰ ਦੇ ਦਿੱਤੀ।
ਪਹਿਲਾ ਤੋ ਮਰ ਚੁੱਕੇ ਮਰੀਜ਼ ਦੇ ਇਲਾਜ ਲਈ ਪੈਸੇ ਮੰਗਣ ਦੇ ਆਰੋਪ, ਹਸਪਤਾਲ ਦੇ ਬਾਹਰ ਹੰਗਾਮਾ।
