ਲੰਬੀ:- ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਚੱਲਦੇ ਸਰਕਾਰ ਨੇ ਸਖ਼ਤੀ ਕੀਤੀ ਹੋਈ ਹੈ ਜਿਸਦੇ ਤਹਿਤ ਜਿੱਥੇ ਨਾਇਟ ਕਰਫਿਊ ਦਾ ਸਮਾਂ ਵਧਾਇਆ ਗਿਆ ਹੈ ਉੱਥੇ ਕਿਸੀ ਤਰਾਂ ਦੇ ਵੀ ਸਮਾਗਮ ਵਿੱਚ ਭੀੜ ਇਕੱਠੀ ਕਰਨ ਤੇ ਪ੍ਰਬੰਧੀ ਹੈ ਤੇ ਪੰਜਾਬ ਦੇ ਅਲੱਗ ਅਲੱਗ ਹਿਸਿਆਂ ਵਿੱਚ ਪੁਲਿਸ ਸਖ਼ਤੀ ਦੇਖਣ ਨੂੰ ਮਿਲਦੀ ਰਹੀ ਹੈ ਬੇਸੱਕ ਕੋਈ ਵਿਆਹ ਸਮਾਗਮ ਸੀ ਤਾ ਪੁਲਿਸ ਭੀੜ ਤੇ ਸਖ਼ਤ ਕਾਰਵਾਈ ਕਰਦੀ ਨਜ਼ਰ ਆਉਂਦੀ ਰਹੀ ਤੇ ਕੁਝ ਜਗਾ ਤਾ ਲਾੜੇ ਤੱਕ ਨੂੰ ਪੁਲਿਸ ਚੱਕ ਥਾਣੇ ਲੈ ਜਾਂਦੀ ਨਜ਼ਰ ਆਈ। ਕੱਲ ਇੱਕ ਅਜਿਹੀ ਵੀਡਿੳ ਵਾਇਰਲ ਹੋਈ ਜਿਸ ਤੋ ਬਾਅਦ ਲੋਕ ਸਰਕਾਰ ਪੁਲਿਸ ਤੇ ਉਸ ਵੀਡਿੳ ਤੇ ਤਰਾਂ ਤਰਾਂ ਦੇ ਵਿਅੰਗ ਕੱਸ ਰਹੇ ਸਨ।
ਦੱਸਿਆ ਜਾ ਰਿਹਾ ਹੈ ਵੀਡਿੳ ਕੱਲ ਦੀ ਹੈ ਤੇ ਪਿੰਡ ਬਾਦਲ ਦੀ ਹੈ ਜਿਸ ਵਿੱਚ ਪਹਿਲਾ ਇੱਕ ਵਿਅਕਤੀ ਕਹਿੰਦਾ ਹੈ ਕਿ ਕੋਰੋਨਾ ਦੇ ਚੱਲਦੇ ਕਿਸੀ ਨੇ ਵੀਡਿੳ ਨਹੀਂ ਬਣਾਉਣੀ ਹੈ ਤੇ ਪ੍ਰਧਾਨ ਜੀ ਆ ਰਹੇ ਹਨ ਤੇ ਵੀਡਿੳ ਵਿੱਚ ਸੁਖਬੀਰ ਬਾਦਲ ਜ਼ਿੰਦਾਬਾਦ ਦੇ ਨਾਅਰੇ ਲੱਗਦੇ ਹਨ। ਵੀਡਿੳ ਵਾਇਰਲ ਹੋਣ ਤੇ ਲੋਕ ਸਰਕਾਰ ਤੇ ਪੁਲਿਸ ਕਰਵਾਈ ਤੇ ਤਰਾਂ ਤਰਾਂ ਦੇ ਵਿਅੰਗ ਕੱਸ ਰਹੇ ਸਨ ਜਿਸ ਤੋ ਬਾਅਦ ਪੁਲਿਸ ਹਰਕਤ ਵਿੱਚ ਆਈ ਤੇ ਸੁਖਬੀਰ ਬਾਦਲ ਤੇ ਕੋਰੋਨਾ ਦੇ ਨਿਯਮਾਂ ਦੇ ਉਲ਼ੰਘਣ ਦਾ ਮਾਮਲਾ ਦਰਜ ਕੀਤਾ ਗਿਆ ਪੁਲਿਸ ਨੇ ਉਹਨਾਂ ਦੇ ਗ੍ਰਹਿ ਵਿਖੇ ਐਸ਼ ੳ ਆਈ ਦਾ ਇਕੱਠ ਕੀਤਾ ਸੀ। ਥਾਣਾ ਲੰਬੀ ਵਿੱਚ ਸੁਖਬੀਰ ਬਾਦਲ ਤੇ ਐਸ਼ ੳ ਆਈ ਦੇ ਪ੍ਰਧਾਨ ਰੋਬਿਨ ਬਰਾੜ , ਹਰਪ੍ਰੀਤ ਸਿੰਘ ਕੋਟਭਾਈ ਤੇ ਭੀਮ ਵਰੇਚ ਦੇ ਖਿਲ਼ਾਫ 188 ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਕੋਰੋਨਾ ਸੇ ਨਿਯਮਾਂ ਦੇ ਉਲ਼ੰਘਣ ਮਾਮਲੇ ਤਹਿਤ ਸੁਖਬੀਰ ਬਾਦਲ ਖਿਲ਼ਾਫ ਮਾਮਲਾ ਦਰਜ।
