ਪੰਜਾਬ ਵਿੱਚ ਫ਼ਿਲਹਾਲ ਪੂਰਨ ਲੋਕਡਾਊਨ ਨਹੀਂ ਲੱਗੇਗਾ ਹਾਲਾਕਿ ਅੱਜ ਸ਼ਾਮ 6 ਵਜੇ ਤੋ ਵੀਕੈਂਡ ਲਾਕਡਾਊਨ ਸ਼ੁਰੂ ਹੋ ਰਿਹਾ ਹੈ ਜੋ ਸੋਮਵਾਰ ਸਵੇਰ ਪੰਜ ਵਜੇ ਤੱਕ ਜਾਰੀ ਰਹੇਗਾ ਤੇ ਪੰਜਾਬ ਵਿੱਚ ਨਾਈਟ ਕਰਫਿਊ ਫ਼ਿਲਹਾਲ ਜਾਰੀ ਰਹੇਗਾ।
ਕੋਰੋਨਾ ਦੇ ਤਾਜਾ ਹਾਲਾਤਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਡਾਂ.ਕੇ ਕੇ ਤਲਵਾੜ ਕਮੇਟੀ ਨਾਲ ਕੋਵਿਡ ਰੀਵਿਊ ਮੀਟਿੰਗ ਕੀਤੀ। ਮੀਟਿੰਗ ਦੌਰਾਨ ਕੋਰੋਨਾ ਤੇ ਕਿਵੇ ਕਾਬੂ ਪਾਇਆ ਜਾਵੇ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਮੁੱਖ ਮੰਤਰੀ ਮੁਤਾਬਕ ਲਾਕਡਾਊਨ ਸਮੱਸਿਆ ਦਾ ਹੱਲ ਨਹੀਂ ਹੈ ਸਗੋਂ ਇਸ ਡਰ ਤੋ ਪ੍ਰਵਾਸੀ ਮਜ਼ਦੂਰ ਵਾਪਸ ਚਲੇ ਜਾਂਦੇ ਹਨ ਫ਼ਿਲਹਾਲ ਪੰਜਾਬ ਵਿੱਚ ਪੂਰਨ ਲਾਕਡਾਊਨ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਜਿਸ ਇਲਾਕੇ ਵਿੱਚ ਜ਼ਿਆਦਾ ਮਾਮਲੇ ਸਾਹਮਣੇ ਆਉਣਗੇ ਉਸ ਇਲਾਕੇ ਨੂੰ ਕੰਟੇਨਮੈਟ ਜ਼ੋਨ ਬਣਾ ਉੱਥੇ ਟੈਸਟਿੰਗ ਕੀਤੀ ਜਾਵੇਗੀ।