ਸੁਖਵਿੰਦਰ ਸਿੰਘ/ਜਲੰਧਰ
ਕੋਰੋਨਾ ਦੇ ਮਾਮਲੇ ਵੱਧ ਰਿਹੇ ਹਨ ਜਿਸ ਦੇ ਚੱਲਦੇ ਸਰਕਾਰ ਵੱਲੋ ਰੋਜ਼ਾਨਾ ਸਖ਼ਤੀ ਕੀਤੀ ਜਾ ਰਹੀ ਹੈ। ਸਰਕਾਰ ਦੁਆਰਾਂ ਕੋਰੋਨਾ ਨੂੰ ਲੈ ਕੇ ਸਕੂਲ ਕਾਲਜ ਬੰਦ ਕੀਤੇ ਹਨ ਲੇਕਿਨ ਬੱਸਾਂ ਚੱਲ ਰਹੀਆਂ ਹਨ ਜੋ ਇੱਕ ਪ੍ਰੋਫੈਸਰ ਸਾਹਿਬ ਨੂੰ ਠੀਕ ਨਹੀਂ ਲੱਗਾ ਤਾ ਉਹਨਾ ਬੱਸ ਵਿੱਚ ਹੀ ਬੱਚਿਆ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ। ਬੱਸ ਵਿੱਚ ਦੱਸ ਬੱਚਿਆ ਦੀ ਪੜਾਈ ਦੀ ਕਲਾਸ ਲਗਾ ਪ੍ਰੋਫੈਸਰ ਸਾਹਿਬ ਨੇ ਸਰਕਾਰ ਦੇ ਫ਼ੈਸਲਿਆਂ ਖਿਲ਼ਾਫ ਇੱਕ ਪ੍ਰਦਰਸਨ ਕੀਤਾ ਬੱਚਿਆ ਮੁਤਾਬਕ ਸਰਕਾਰ ਦੁਆਰਾਂ ਬੱਸਾਂ ਵਿੱਚ ਜਾਣ ਦੀ ਮਨਜ਼ੂਰੀ ਹੈ ਤੇ ਉਹਨਾਂ ਸਾਵਧਾਨੀ ਵਰਤਦੇ ਇਹ ਕਲਾਸ ਜੁਆਇਨ ਕੀਤੀ ਹੈ।
ਜਲੰਧਰ ਦੇ ਪ੍ਰੋਫੈਸਰ ਐਮ ਪੀ ਸਿੰਘ ਜੋ ਆਪਣਾ ਨਿੱਜੀ ਕੋਚਿੰਗ ਸੈਂਟਰ ਚਲਾਉਂਦੇ ਹਨ ਤੇ ਉਹਨਾ ਨੂੰ ਸਰਕਾਰ ਦੀ ਕੋਰੋਨਾ ਨੂੰ ਲੈ ਕਿ ਜਾਰੀ ਗਾਇਡਲਾਇਨ ਸਹੀ ਨਹੀਂ ਲੱਗੀ। ਉਹਨਾਂ ਮੁਤਾਬਕ ਅਗਰ ਉਹ ਘਰਾਂ ਵਿੱਚ ਵੀ ਕਲਾਸ ਲਗਾਉਂਦੇ ਹਨ ਤਾ ਪੁਲਿਸ ਮਾਮਲਾ ਦਰਜ ਕਰ ਦਿੰਦੀ ਹੈ ਲੇਕਿਨ ਬੱਸਾਂ ਚੱਲ ਰਹੀਆਂ ਹਨ ਤੇ ਅੱਧੀਆਂ ਸਵਾਰੀਆਂ ਬੈਠ ਸਕਦੀਆਂ ਹਨ ਤੇ ਉਸ ਜਗਾ ਕੋਰੋਨਾ ਦਾ ਡਰ ਨਹੀਂ ਹੈ ਤਾ ਮੈ ਬੱਸ ਵਿੱਚ ਕਲਾਸ ਲਗਾਈ ਹੈ ਤੇ ਇਸ ਨਾਲ ਮੇਰੇ ਤੇ ਮਾਮਲਾ ਦਰਜ ਨਹੀਂ ਹੋ ਸਕਦਾ ਹੈ ਤੇ 5-6 ਹੋਰ ਬੱਸ ਨਜ਼ਦੀਕ ਲਗਾ ਹੋਰ ਬੱਚਿਆ ਨੂੰ ਵੀ ਪੜਾਇਆ ਜਾ ਸਕਦਾ ਹੈ ਤੇ ਇਸ ਤਰਾਂ ਹੋਰ ਸਕੂਲਾ ਵੱਲੋ ਵੀ ਬੱਸਾਂ ਵਿੱਚ ਕਲਾਸ ਲਗਾਈ ਜਾ ਸਕਦੀ ਹੈ।
ਪ੍ਰੋਫੈਸਰ ਸਾਹਿਬ ਨੂੰ ਇਹ ਨਹੀਂ ਪਤਾ ਸੀ ਕਿ ਪੁਲਿਸ ਸੱਚ ਵਿੱਚ ਮਾਮਲਾ ਦਰਜ ਕਰ ਸਕਦੀ ਹੈ ਤੇ ਜਿਵੇਂ ਪ੍ਰੋਫੈਸਰ ਸਾਹਿਬ ਨੂੰ ਸਰਕਾਰ ਦੀ ਗਾਇਡਲਾਇਨ ਸਹੀ ਨਹੀਂ ਲੱਗੀ ਉਵੇ ਹੀ ਪੁਲਿਸ ਨੂੰ ਪ੍ਰੋਫੈਸਰ ਸਾਹਿਬ ਦੀ ਆਫ ਲਾਇਨ ਕਲਾਸ ਪਸੰਦ ਨਹੀਂ ਆਈ ਤੇ ਪੁਲਿਸ ਨੇ ਇਸ ਮਾਮਲੇ ਵਿੱਚ ਪ੍ਰੋਫੈਸਰ ਸਾਹਿਬ ਤੇ ਮਾਮਲਾ ਦਰਜ ਕਰ ਦਿੱਤਾ। ਡੀ ਸੀ ਪੀ ਗੁਰਮੀਤ ਸਿੰਘ ਮੁਤਾਬਕ ਕਿਸੀ ਵੀ ਜਗਾ ਆਫ ਲਾਇਨ ਕੋਚਿੰਗ ਕਲਾਸ ਨਹੀਂ ਲਗਾਈ ਜਾ ਸਕਦੀ ਤੇ ਪ੍ਰੋਫੈਸਰ ਸਾਹਿਬ ਦਾ ਮਾਸਕ ਵੀ ਠੀਕ ਨਹੀਂ ਸੀ ਜਿਸ ਤੇ ਕੋਰੋਨਾ ਗਾਇਡਲਾਇਨ ਦੀ ਵਾਈਲੈਸ਼ਨ ਕਰਨ ਤੇ ਉਹਨਾਂ ਤੇ ਮਾਮਲਾ ਦਰਜ ਕਰ ਕਾਰਵਾਈ ਕਰ ਦਿੱਤੀ ਗਈ।