ਦੇਸ਼ ਵਿੱਚ ਕੋਰੋਨਾ ਦਾ ਪੋਜਟਿਵ ਮਰੀਜ਼ 31 ਲੱਖ ਤੋ ਪਾਰ ਹਨ। ਕੋਰੋਨਾ ਦੀ ਦੂਸਰੀ ਲਹਿਰ ਨੇ ਰਾਜਧਾਨੀ ਦਿੱਲੀ ਨੂੰ ਬੁਰੀ ਤਰਾਂ ਹਿਲਾ ਦਿੱਤਾ ਹੈ। ਦਿੱਲੀ ਦੇ ਹਸਪਤਾਲ ਤੇ ਦਿੱਲੀ ਦੇ ਮਰੀਜ਼ਾਂ ਦੇ ਹਾਲਾਤਾਂ ਦੀ ਵੀਡਿੳ ਰੋਜ ਸਾਹਮਣੇ ਆ ਰਹੀ ਹੈ। ਦਿੱਲੀ ਦੇ ਨਾਲ ਦੂਸਰੇ ਸੂਬਿਆਂ ਦੇ ਹਾਲਾਤ ਵੀ ਕੋਈ ਜ਼ਿਆਦਾ ਚੰਗੇ ਨਹੀਂ ਹਨ। ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਇਲਾਜ ਦੇ ਪ੍ਰਬੰਧ ਘੱਟ ਰਹੇ ਹਨ ਜਿਸ ਦੇ ਚੱਲਦੇ ਮਰੀਜ਼ ਜਲੰਧਰ ਦੇ ਹਸਪਤਾਲਾਂ ਵੱਲ ਪਲਾਨ ਕਰ ਰਹੇ ਹਨ।
ਦਿੱਲੀ ਵਿੱਚ ਬੈਂਡ ਨਾ ਮਿਲਣ ਕਾਰਨ ਜਿੱਥੇ ਪਿਛਲੇ ਦਿਨੀਂ ਸੱਤ ਮਰੀਜ਼ ਜਲੰਧਰ ਦੇ ਐਨ ਐਚ ਐਸ਼ ਹਸਪਤਾਲ ਦਾਖਲ ਹੋਏ ਸਨ ਉੱਥੇ ਹੁਣ ਦੋ ਦਿਨ ਵਿੱਚ ਦਿੱਲੀ ਦੇ ਨਾਲ ਦੂਸਰੇ ਸੂਬੇ ਯੂ ਪੀ, ਬਿਹਾਰ ਤੇ ਹਿਮਾਚਲ ਤੋ ਵੀਹ ਮਰੀਜ਼ ਜਲੰਧਰ ਦੇ ਜੋਹਲ ਹਸਪਤਾਲ ਦਾਖਲ ਹੋਏ ਹਨ। ਡਾਕਟਰ ਬਲਜੀਤ ਜੋਹਲ ਮੁਤਾਬਕ ਉਹਨੇ ਦੇ ਹਸਪਤਾਲ ਵਿੱਚ 60 ਬੈਂਡ ਕੋਰੋਨਾ ਲਈ ਹਨ ਜਿਹਨਾ ਵਿੱਚੋਂ ਸਿਰਫ 10 ਬੈਂਡ ਹੀ ਹੁਣ ਉਪਲਬਧ ਹਨ। ਉਹਨਾ ਆਕਸੀਜਨ ਦੀ ਕਮੀ ਦੀ ਗੱਲ ਕਹੀ ਹੈ ਤੇ ਪ੍ਰਸ਼ਾਸਨ ਨੂੰ ਇਸ ਨੂੰ ਪੂਰਾ ਕਰਨ ਨੂੰ ਕਿਹਾ ਹੈ।
ਹਿਮਾਚਲ ਤੋ ਆਏ ਅਨਿਲ ਕੁਮਾਰ ਨੇ ਦੱਸਿਆ ਕਿ ਹਿਮਾਚਲ ਦੇ ਹਸਪਤਾਲ ਵਿੱਚ ਆਕਸੀਜਨ ਤੇ ਉਪਲਬਧ ਸੀ ਲੇਕਿਨ ਵੈਂਟੀਲੇਟਰ ਨਹੀਂ ਸੀ ਜਿਸ ਦੇ ਚੱਲਦੇ ਉਹ ਜਲੰਧਰ ਇਲਾਜ ਲਈ ਆਏ ਹਨ ਉਥੇ ਹੀ ਦਿੱਲੀ ਤੇ ਆਪਣੇ ਪਤੀ ਦੇ ਇਲਾਜ ਲਈ ਆਈ ਵੀਨੀਤ ਨੇ ਦੱਸਿਆ ਕਿ ਦਿੱਲੀ ਵਿੱਚ ਹਾਲਾਤ ਬਹੁਤ ਖ਼ਰਾਬ ਹਨ ਜਿਸਦੇ ਚੱਲਦੇ ਉਹਨਾਂ ਜਲੰਧਰ ਆਉਣ ਦਾ ਫੈਸਲਾ ਕੀਤਾ। ਉਹਨਾਂ ਦੱਸਿਆ ਦਿੱਲ਼ੀ ਸਰਕਾਰ ਨੇ ਜੋ ਹੈਲਪਲਾਇਨ ਨੰਬਰ ਉਪਲਬਧ ਕਰਵਾਏ ਹਨ ਉਹ ਕੋਈ ਚੁੱਕਦਾ ਹੀ ਨਹੀਂ ਤੇ ਕੋਈ ਹਸਪਤਾਲ ਮਰੀਜ਼ਾਂ ਨੂੰ ਦਾਖਲ ਹੀ ਨਾ ਕਰਦਾ।