ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਆਤੰਕ ਜਾਰੀ ਹੈ। ਜਿਸ ਦੇ ਮੱਦੇਨਜ਼ਰ ਦੇਸ਼ ਵਿੱਚ ਕੋਰੋਨਾ ਮਾਮਲਿਆਂ ਦੀ ਗਿਣਤੀ 31 ਲੱਖ ਤੋ ਵੱਧ ਹੈ। ਇਸੇ ਵਿਚਾਲੇ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ਦੇ ਮੱਦੇਨਜ਼ਰ ਆਸਟ੍ਰੇਲੀਆ ਵੱਲੋਂ ਸਖਤ ਕਦਮ ਚੁੱਕੇ ਗਏ ਹਨ। ਜਿਸ ਦੇ ਮੱਦੇਨਜ਼ਰ ਭਾਰਤ ਵਿੱਚ ਮੌਜੂਦ ਆਸਟ੍ਰੇਲੀਆਈ ਨਾਗਰਿਕ ਫਿਲਹਾਲ ਆਪਣੇ ਦੇਸ਼ ਵਾਪਸ ਨਹੀਂ ਜਾ ਸਕਣਗੇ । ਆਸਟ੍ਰੇਲੀਆ ਨੇ ਬੀਤੇ 14 ਦਿਨਾਂ ਦੌਰਾਨ ਭਾਰਤ ਵਿੱਚ ਰਹੇ ਆਪਣੇ ਨਾਗਰਿਕਾਂ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ । ਸਿਰਫ ਇਹ ਹੀ ਨਹੀਂ, ਜੇਕਰ ਕੋਈ ਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸਨੂੰ ਜੁਰਮਾਨਾ ਵੀ ਹੋ ਸਕਦਾ ਹੈ ਅਤੇ ਨਾਲ ਹੀ ਜੇਲ੍ਹ ਵੀ ਹੋ ਸਕਦੀ ਹੈ। ਸ਼ੁੱਕਰਵਾਰ ਨੂੰ ਲਏ ਗਏ ਇਸ ਐਮਰਜੈਂਸੀ ਫੈਸਲੇ ਬਾਰੇ ਜਾਣਕਾਰੀ ਸਰਕਾਰੀ ਅਧਿਕਾਰੀਆਂ ਨੇ ਦਿੱਤੀ ਹੈ ।ਇਸ ਦੌਰਾਨ ਉਨ੍ਹਾਂ ਨੇ ਦੱਸਿਆ ਹੈ ਕਿ ਸਰਕਾਰ ਇਸ ਪਾਬੰਦੀ ‘ਤੇ 15 ਮਈ ਨੂੰ ਮੁੜ ਵਿਚਾਰ ਕਰੇਗੀ । ਬੀਤੇ ਮੰਗਲਵਾਰ ਨੂੰ ਆਸਟ੍ਰੇਲੀਆ ਨੇ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ‘ਤੇ ਅਸਥਾਈ ਪਾਬੰਦੀ ਲਗਾ ਦਿੱਤੀ ਸੀ। ਸਰਕਾਰ ਨੇ ਕੋਵਿਡ -19 ਦੇ ਵਧੇਰੇ ਰੂਪਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਸੀ ।ਹੁਣ ਨਵੇਂ ਫ਼ੈਸਲੇ ਤਿੰਨ ਮਈ ਤੋ ਲਾਗੂ ਹੋਣਗੇ। ਇਹਨਾਂ ਨਿਯਮਾਂ ਤੇ ਪੰਬਧੀਆ ਦਾ ਉਲ਼ੰਘਣ ਤੇ ਭਾਰੀ ਜੁਰਮਾਨਾ ਤੇ 5 ਸਾਲ ਦੀ ਜੇਲ ਵੀ ਹੋ ਸਕਦੀ ਹੈ।
ਇਸ ਤੋ ਇਲਾਵਾ ਕੇਨੈਡਾ ,ਨੀਦਰਲੈਂਡ, ਬ੍ਰਿਟੇਨ, ਸਾਊਦੀ ਅਰਬ, ਨਿਊਜ਼ੀਲੈਂਡ, ਕੁਵੈਤ, ਓਮਾਨ, ਜਰਮਨੀ, ਹਾਂਗਕਾਂਗ, ਸਿੰਗਾਪੁਰ ਅਤੇ ਈਰਾਨ ਵਰਗੇ ਦਰਜਨਾਂ ਦੇਸ਼ਾਂ ਨੇ ਪਹਿਲਾਂ ਹੀ ਭਾਰਤ ਤੋਂ ਉਡਾਣਾਂ ‘ਤੇ ਪਾਬੰਦੀ ਲਗਾਈ ਹੋਈ ਹੈ । ਇਸ ਤੋਂ ਇਲਾਵਾ ਅਮਰੀਕਾ ਤੇ ਇਜ਼ਰਾਈਲ ਸਮੇਤ ਕਈ ਦੇਸ਼ਾਂ ਨੇ ਆਪਣੇ ਯਾਤਰੀਆਂ ਨੂੰ ਭਾਰਤ ਯਾਤਰਾ ਨਾ ਕਰਨ ਦੀ ਸਲਾਹ ਜਾਰੀ ਕੀਤੀ ਹੈ।
ਕੋਰੋਨਾ ਦੇ ਚੱਲਦੇ ਭਾਰਤ ਆਏ ਨਾਗਰਿਕਾਂ ਦੀ ਵਾਪਸੀ ਤੇ ਆਸਟ੍ਰੇਲੀਆ ਨੇ ਫ਼ਿਲਹਾਲ ਲਗਾਈ ਰੋਕ।
