ਫ਼ਿਲਮੀ ਅਦਾਕਾਰ ਗਿਪੀ ਗਰੇਵਾਲ਼ ਤੇ ਕੋਰੋਨਾ ਲਾਕਡਾਊਨ ਦੌਰਾਨ ਗਾਈਡਲਾਈਨ ਦੀ ਉਲੰਘਣਾ ਕਰਕੇ ਫ਼ਿਲਮੀ ਸੂਟਿੰਗ ਕਰਨ ਦੇ ਤਹਿਤ ਬਨੂੜ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਕਰਨਾ ਮਹਾਮਾਰੀ ਕਰਕੇ ਪੰਜਾਬ ਵਿੱਚ ਹਰ ਸ਼ਨੀਵਾਰ ਐਤਵਾਰ ਨੂੰ ਪੂਰਨ ਤੌਰ ਤੇ ਲਾਕ ਡਾਊਨ ਕੀਤਾ ਹੋਇਆ ਹੈ। ਜਿਸ ਸਬੰਧੀ ਸ੍ਰੀ ਵਿਕਰਮਜੀਤ ਦੁਗਲ IPS ਐਸ.ਐਸ.ਪੀ ਪਟਿਆਲਾ ਜੀ ਵਲੋਂ ਸਖਤ ਹਦਾਇਤਾਂ ਹਨ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਕੰਮਲ ਲਾਕ ਡਾਊਨ ਕਰਵਾਇਆ ਜਾਵੇ ਜਿਹਨਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼੍ਰੀ ਗੁਰਵਿੰਦਰ ਸਿੰਘ ਉਪ ਕਪਤਾਨ ਪੁਲਿਸ ਸਰਕਲ ਰਾਜਪੁਰਾ ਦੀ ਹਦਾਇਤ ਤੇ ਐਸ.ਆਈ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਬਨੂੰੜ ਸਮੇਤ ਪੁਲਿਸ ਪਾਰਟੀ ਦੇ ਕਰਨਾ ਮਹਾਮਾਰੀ ਦੇ ਸਬੰਧ ਵਿੱਚ ਮੁਕੰਮਲ ਲਾਕ ਡਾਊਨ ਕਰਵਾਉਣ ਲਈ ਇਲਾਕਾ ਵਿੱਚ ਰਵਾਨਾ ਸੀ।ਜਦ ਪੁਲਿਸ ਪਾਰਟੀ ਪਿੰਡ ਕੁਰਾਲਾ ਮੋੜ ਸੋਖਨਮਾਜਰਾ ਪੁੱਜੀ ਤਾਂ ਜਾਣਕਾਰੀ ਮਿਲੀ ਕਿ ਕਰਤਾਰ ਗੈਸ ਗੋਦਾਮ ਪਿੰਡ ਕੁਰਾਲਾ ਦੇ ਪਿੱਛਲੇ ਪਾਸੇ ਫਿਲਮੀ ਕਲਾਕਾਰ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਜਿੱਥੇ ਉਹ ਆਪਣੇ ਕਰੀਬ 100 ਸਾਥੀਆਂ ਅਤੇ ਟੀਮ ਮੈਂਬਰਾਂ ਦਾ ਇਕੱਠ ਕਰਕੇ ਪੰਜਾਬ ਸਰਕਾਰ ਤੋਂ ਬਿਨਾਂ ਇਜਾਜਤ ਲਏ ਕਿਸੇ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਜਦੋਂ ਕਿ ਕਰਨਾ ਮਹਾਂਮਾਰੀ ਕਰਕੇ ਪੂਰੇ ਪੰਜਾਬ ਵਿੱਚ ਪੂਰਨ ਤੌਰ ਤੇ ਲਾਕ ਡਾਊਨ ਲਗਾ ਹੋਇਆ ਹੈ | ਇਤਲਾਹ ਪੱਕੀ ਅਤੇ ਭਰੋਸੇਯੋਗ ਹੋਣ ਤੇ ਫਿਲਮੀ ਕਲਾਕਾਰ ਅਤੇ ਅਦਾਕਾਰ ਗਿੱਪੀ ਗਰੇਵਾਲ ਦੇ ਬਿਨਾ ਕਿਸੇ ਪਰਮੀਸ਼ਨ ਦੇ ਆਪਣੇ ਸਾਥੀਆਂ ਅਤੇ ਟੀਮ ਮੈਂਬਰਾਂ ਨਾਲ ਇਕੱਠ ਕਰਕੇ ਫਿਲਮ ਦੀ ਸ਼ੂਟਿੰਗ ਕਰਨ ਕਰਕੇ ਉਸ ਵੱਲੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਹੈ ਜਿਸ ਪਰ ਮੁਕੱਦਮਾ ਨੰਬਰ 48 ਮਿਤੀ 01-05-202। ਅਧ 188 ਹਿੰਡ, 51 ਡਿਜ਼ਾਸਟਰ ਮੈਨਜਮੈਂਟ ਐਕਟ ਅਤੇ (03 ਐਪੀਡੈਮਿਕ ਡਸੀਜਜ਼ ਐਕਟ 1897 ਥਾਣਾ ਬਨੂੰੜ ਦਰਜ ਰਜਿਸਟਰ ਕਰਕੇ ਅਗਲੀ ਤਫਤੀਸ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
