ਕਪੂਰਥਲਾ ਪੁਲਿਸ ਨੇ ਫੜਿਆਂ ਸ਼ਾਤਿਰ ਠੱਗ।
ਰਾਜਿੰਦਰ ਰਾਜੂ/ਕਪੂਰਥਲਾ
ਇੱਕ ਪਾਸੇ ਸਿੱਖ ਆਕਸੀਜਨ ਦੇ ਲੰਗਰ ਲਗਾ ਰਹੇ ਹਨ ਤਾਕਿ ਕੋਈ ਮਰੀਜ਼ ਆਕਸੀਜਨ ਦੀ ਕਮੀ ਨਾਲ ਨਾ ਮਰੇ ਤੇ ਦੂਸਰੇ ਪਾਸੇ ਕੁਝ ਅਜਿਹੇ ਸ਼ਾਤਿਰ ਠੱਗ ਹਨ ਜੋ ਆਕਸੀਜਨ ਦੇ ਸਿਲੰਡਰ ਦਿਵਾਉਣ ਦੇ ਨਾਮ ਤੇ ਆਨ ਲਾਇਨ ਪੈਸੇ ਠੱਗ ਰਹੇ ਹਨ।
ਕਪੂਰਥਲਾ ਪੁਲਿਸ ਨੇ ਇੱਕ ਅਜਿਹੇ ਸਾਤਿਰ ਠੱਗ ਨੂੰ ਗਿਰਫਤਾਰ ਕੀਤਾ ਹੈ ਜੋ ਕੋਰੋਨਾ ਕਾਲ ਵਿੱਚ ਆਕਸੀਜਨ ਤੇ ਕੋਰੋਨਾ ਵੇਕਸੀਅਨ ਦੇ ਨਾਮ ਤੇ ਲੋਕਾ ਕੋਲੋਂ ਰੁਪਏ ਠੱਗ ਰਿਹਾ ਸੀ ਤੇ ਇਸ ਤੋ ਪਹਿਲਾ ਸੰਗੀਤ ਦੀ ਦੁਨੀਆ ਵਿੱਚ ਮਾਡਲਿੰਗ ਦੇ ਨਾਮ ਅਤੇ ਵਿਦੇਸ਼ ਭੇਜਣ ਦੇ ਨਾਮ ਪਹਿਲਾ ਲੱਖ ਰੁਪਏ ਠੱਗ ਚੁੱਕਾ ਹੈ।
ਪੰਜਾਬੀ ਮਿਊਜ਼ਿਕ ਦੀ ਵੱਡੀ ਕੰਪਨੀ ਸਪੀਡ ਰਿਕਾਰਡਿੰਗ ਕੰਪਨੀ ਦੀ ਸ਼ਿਕਾਇਤ ਤੇ ਕਪੂਰਥਲਾ ਦੇ ਥਾਣਾ ਸਿਟੀ ਵਿੱਚ ਉਕਤ ਸ਼ਾਤਿਰ ਆਰੋਪੀ ਤੇ ਉਸ ਦੀ ਇੱਕ ਮਹਿਲਾ ਦੋਸਤ ਤੇ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਮਾਮਲਾ ਦਰਜ ਕਰਕੇ ਉਕਤ ਆਰੋਪੀ ਨੂੰ ਗਿਰਫਤਾਰ ਕੀਤਾ ਹੈ। ਪੁਲਿਸ ਮੁਤਾਬਕ ਉਹਨਾਂ ਨੂੰ ਸਪੀਡ ਰਿਕਾਰਡਿੰਗ ਕੰਪਨੀ ਵੱਲੋ ਸ਼ਿਕਾਇਤ ਮਿਲੀ ਸੀ ਕਿ ਕਪੂਰਥਲਾ ਦਾ ਰਹਿਣ ਵਾਕਾਂ ਸਚਿਨ ਗਰੋਵਰ ਜੋ ਕਦੇ ਦਿੱਲੀ ਰਹਿੰਦਾ ਹੈ ਤੇ ਕਦੇ ਕਪੂਰਥਲਾ ਉਹਨਾਂ ਦੀ ਕੰਪਨੀ ਦੇ ਨਾਮ ਤੇ ਮਾਡਲਿੰਗ ਦੇ ਵਿੱਚ ਆਉਣ ਵਾਲੇ ਚਾਹਵਾਨ ਮੁੰਡੇ ਕੁੜੀਆਂ ਤੋ ਮਾਡਲਿੰਗ ਕਰਵਾਉਣ ਦੇ ਨਾਮ ਤੇ ਲੱਖਾਂ ਰੁਪਏ ਠੱਗ ਰਿਹਾ ਹੈ ਤੇ ਬਾਅਦ ਵਿੱਚ ਆਪਣਾ ਫ਼ੋਨ ਵੀ ਬੰਦ ਕਰ ਦਿੰਦਾ ਹੈ। ਜਿਸ ਤੇ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ ਤਾ ਜਾਂਚ ਸ਼ੁਰੂ ਕੀਤੀ।
ਪੁਲਿਸ ਮੁਤਾਬਕ ਇਸ ਤੋ ਇਲਾਵਾ ਸਚਿਨ ਗਰੋਵਰ ਨੇ ਮਾਡਲਿੰਗ ਜ਼ਰੀਏ ਵਿਦੇਸ਼ ਭੇਜਣ ਦੇ ਨਾਮ ਤੇ ਵੀ ਪੈਸੇ ਠੱਗੇ ਤੇ ਹੁਣ ਜਦੋਂ ਕੋਰੋਨਾ ਦਾ ਦੋਰ ਹੈ ਤਾ ਸ਼ਾਤਿਰ ਠੱਗ ਵੱਲੋ ਲੋਕਾ ਨੂੰ ਆਕਸੀਜਨ ਉਪਲਬਧ ਕਰਵਾਉਣ ਬਦਲੇ ਪ੍ਰਤੀ ਸਿਲੰਡਰ ਦੱਸ ਹਜ਼ਾਰ ਰੁਪਏ ਤੇ ਕੋਰੋਨਾ ਟੀਕਾ ਦੇ ਨਾਮ ਤੇ 45-45 ਸੋ ਰੁਪਏ ਲੋਕਾ ਤੋ ਠੱਗ ਰਿਹਾ ਸੀ ਜਿਸ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਨੂੰ ਗਿਰਫਤਾਰ ਕੀਤਾ ਹੈ।