ਹੰਕਾਰੇ SHO ਫਗਵਾੜਾ ਨੇ ਸਬਜ਼ੀ ਦੀ ਰੇਹੜੀ ‘ਤੇ ਮਾਰੀ ਲੱਤ,ਸਸਪੈਂਡ
ਪਿਛਲੇ ਸਾਲ ਜਦੋਂ ਪੰਜਾਬ ਵਿੱਚ ਲਾਕਡਾਊਨ ਲੱਗਿਆ ਸੀ ਤਾ ਪੁਲਿਸ ਵੱਲੋ ਲੋਕਾ ਦੀ ਕੁੱਟ-ਮਾਰ ਤੇ ਧੱਕੇਸ਼ਾਹੀ ਦੀ ਹਰ ਪਾਸੇ ਅਲੋਚਨਾ ਹੋਈ ਸੀ ਤੇ ਹੁਣ ਜਦੋਂ ਕੋਰੋਨਾ ਨੂੰ ਲੈ ਕੇ ਸਖ਼ਤੀ ਕੀਤੀ ਗਈ ਹੈ ਤਾ ਗ਼ੈਰ ਜ਼ਰੂਰੀ ਵਸਤੂਆਂ ਦੀਆ ਦੁਕਾਨਾਂ ਬੰਦ ਰੱਖੀਆਂ ਗਈਆਂ ਹਨ ਤਾ ਇਸ ਦੌਰਾਨ ਹੁਣ ਫਿਰ ਪੁਲਿਸ ਧੱਕੇਸ਼ਾਹੀ ਤੇ ਉਤਰਦੀ ਨਜ਼ਰ ਆ ਰਹੀ ਹੈ। ਫਗਵਾੜਾ ਵਿੱਚ ਐਸ਼ ਐਚ ੳ ਦੀਆ ਤਸਵੀਰਾ ਦੇਖ ਤਾ ਇਹੀ ਜਾਪ ਰਿਹਾ ਹੈ। ਜਿੱਥੇ ਥਾਣਾ ਸਿਟੀ ਦੇ ਐਸ਼ ਐਚ ੳ ਨਵਦੀਪ ਸਿੰਘ ਸ਼ਹਿਰ ਵਿੱਚ ਪੁਲਿਸ ਫੋਰਸ ਨਾਲ ਨਿਕਲਦੇ ਹਨ ਲੇਕਿਨ ਇਹ ਭੁੱਲ ਜਾਂਦੇ ਹਨ ਕਿ ਸਬਜ਼ੀਆਂ ਦੀ ਦੁਕਾਨਾਂ ਤੇ ਰੇਹੜੀਆ ਜ਼ਰੂਰੀ ਸਰਵਿਸ ਵਿੱਚ ਆਉਦੀਆ ਹਨ ਤੇ ਸਬਜ਼ੀ ਦੀ ਟੋਕਰੀ ਨੂੰ ਲੱਤ ਮਾਰ ਸੁੱਟ ਦਿੰਦੇ ਹਨ। ਜਿਸ ਦੀ ਵੀਡਿੳ ਵਾਇਰਲ ਹੋ ਗਈ ਹੈ। ਐਸ ਐਚ ੳ ਦੀ ਇਸ ਕਾਰਵਾਈ ਦੀ ਸਭ ਪਾਸੇ ਆਲੋਚਨਾ ਹੋ ਰਹੀ ਹੈ। ਉਧਰ ਵੀਡਿੳ ਵਾਇਰਲ ਹੋਣ ਤੋ ਬਾਅਦ ਡੀ ਐਸ ਪੀ ਫਗਵਾੜਾ ਪਰਮਜੀਤ ਸਿੰਘ ਨੇ ਐਸ ਐਚ ੳ ਨਵਦੀਪ ਸਿੰਘ ਦੀ ਕਾਰਵਾਈ ਨੂੰ ਗਲਤ ਦੱਸਿਆ ਹੈ ਤੇ ਵਿਭਾਗੀ ਕਾਰਵਾਈ ਦੀ ਗੱਲ ਕਹੀ ਹੈ ਤੇ ਜਿਸ ਤੋ ਬਾਅਦ ਡੀ ਜੀ ਪੀ ਪੰਜਾਬ ਵੱਲੋ ਐਸ ਐਚ ੳ ਨਵਦੀਪ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਜਿਸ ਦੀ ਜਾਣਕਾਰੀ ਉਹਨਾਂ ਵੱਲੋ ਟਵੀਟ ਨੂੰ ਰਟਵੀਟ ਕਰਕੇ ਦਿੱਤੀ ਗਈ ਹੈ।