Latest ਪੰਜਾਬ

ਆਕਸੀਜਨ ਸੰਕਟ ਨਾਲ ਨਿਪਟਣ ਲਈ ਐਸ਼ ਪੀ ਉਬਰਾਏ ਲਗਾਉਣਗੇ 10 ਜਿਲਿਆ ਵਿੱਚ ਆਕਸੀਜਨ ਪਲਾਂਟ।

ਅਲੱਗ ਅਲੱਗ ਸਮਿਆਂ ਵਿੱਚ ਲੋਕ ਸੇਵਾ ਲਈ ਅੱਗੇ ਆਉਦੇ ਐਸ਼ ਪੀ ਉਬਰਾਏ ਹੁਣ ਕੋਰੋਨਾ ਆਫ਼ਤ ਦੌਰਾਨ ਆਕਸੀਜਨ ਦੇ ਸੰਕਟ ਦੇ ਹੱਲ ਲਈ ਵੀ ਅੱਗੇ ਆਏ ਹਨ। ਉਹਨਾਂ ਵੱਲੋ ਪੰਜਾਬ ਦੇ 10 ਜਿਲਿਆ ਵਿੱਚ ਆਕਸੀਜਨ ਪਲਾਂਟ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਸੰਤ ਸੀਚੇਵਾਲ ਵੱਲੋਂ ਕਰੋਨਾ ਆਫਤ ਤੇ 7 ਦੇਸ਼ਾਂ ਦੇ ਪੰਜਾਬੀਆਂ ਨਾਲ ਵੈਬੀਨਾਰ ਵਿੱਚ ਦੁਬਈ ਦੇ ਕਾਰੋਬਾਰੀ ਉਬਰਾਏ ਵੱਲੋਂ ਇਹ ਐਲਾਨ ਕੀਤਾ ਗਿਆ।

ਸੰਤ ਸੀਚੇਵਾਲ ਦੀ ਇਸ ਵੈਬੀਨਾਰ ਵਿੱਚ ਪੰਜਾਬ ਵਿੱਚ ਕਰੋਨਾ ਮਹਾਂਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਇੱਕਠੇ ਹੋ ਕੇ ਹੰਭਲਾ ਮਾਰਨ ਦੇ ਸੱਦੇ ਨੂੰ ਪਰਵਾਸੀ ਪੰਜਾਬੀਆਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ।ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪਹਿਲ ਕਦਮੀ ‘ਤੇ ਯੂਮ ‘ਤੇ ਆਨ-ਲਾਈਨ ਹੋਈ ਮੀਟਿੰਗ ਵਿੱਚ ਚਰਚਾ ਕੀਤੀ ਗਈ ਕਿ ਦਿੱਲੀ ਤੇ ਮੁੰਬਈ ਵਿੱਚ ਕਰੋਨਾ ਦੀ ਦੂਜੀ ਲਹਿਰ ਕਾਰਨ ਜੋ ਹਾਲਾਤ ਬਣੇ ਹੋਏ ਹਨ ਇਹੋ ਜਿਹੇ ਹਾਲਾਤ ਪੰਜਾਬ ਦੇ ਨਾ ਬਣਨ ਤੇ ਚਰਚਾ ਕੀਤੀ ਗਈ ਕਿ ਕਰੋਨਾ ਦੀ ਦੂਜੀ ਲਹਿਰ ਨਾਲ ਕਿਵੇਂ ਇੱਕ ਦੂਜੇ ਦਾ ਸਾਥ ਦੇ ਕੇ ਇਸ ਦਾ ਮੁਕਾਬਲਾ ਕਰੀਏ।ਔਖੀ ਖੜੀ ਵਿੱਚ ਇੱਕ ਦੂਜੇ ਦੀ ਮੱਦਦ ਕਰੀਏ ਨਾ ਕਿ ਮੁਨਾਫੇ ਦੀ ਹੋੜ ਵਿੱਚ ਲੁੱਟ ਮਚਾਈ ਜਾਵੇ।

ਮੀਟਿੰਗ ਦੌਰਾਨ ਇਹ ਵੀ ਚਰਚਾ ਕੀਤੀ ਗਈ ਕਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪਿੰਡ ਪੱਧਰ ‘ਤੇ ਇੰਤਜਾਮ ਕੀਤੇ ਜਾਣ।ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਮਾਸਕ ਪਾਉਣ ਦੀ ਜ਼ੋਰਦਾਰ ਅਪੀਲ ਕੀਤੀ। ਸੰਤ ਸੀਚੇਵਾਲ ਨੇ ਵੈਕਸੀਨ ਲਗਾਉਣ ਦੀ ਅਪੀਲ ਕੀਤੀ ਤੇ ਲੋਕਾਂ ਨੂੰ ਕਿਹਾ ਕਿ ਉਹ ਅਫਵਾਹਾਂ ਤੋਂ ਬੱਚਣ।ਪਰਵਾਸੀ ਪੰਜਾਬੀਆਂ ਨੇ ਪਿੰਡਾਂ ਵਿੱਚ ਵੱਡੀ ਪੱਧਰ ‘ਤੇ ਰੁੱਖ ਲਗਾਉਣ ਦੀ ਮੁਹਿੰਮ ਚਲਾਉਣ ਲਈ ਵੀ ਸੰਤ ਸੀਚੇਵਾਲ ਨੂੰ ਅਪੀਲ ਕੀਤੀ।
ਦੁਬਾਈ ਤੋਂ ਵੱਡੇ ਕਾਰੋਬਾਰੀ ਐਸਪੀ ਸਿੰਘ ਉਬਰਾਏ ਨੇ ਮੀਟਿੰਗ ਦੌਰਾਨ ਹੀ ਮਹਾਰਾਸ਼ਟਰ ਤੋਂ ਜੁੜੇ ਹੋਏ ਆਨੰਦ ਆਲੋਸਕਰ ਨੂੰ ਤਿੰਨ ਪੀ ਸੀ ਏ ਆਕਸੀਜਨ ਪਲਾਂਟ ਵਿਕਸਤ ਕਰਨ ਲਈ ਕਿਹਾ।
ਸੰਤ ਸੀਚੇਵਾਲ ਨੇ ਕਰੋਨਾ ਦੇ ਡਰ ਨੂੰ ਘਟਾਉਣ ਅਤੇ ਸਾਵਧਾਨੀਆਂ ਵਰਤਣਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਹਸਪਤਾਲਾਂ ਵੱਲ ਦੌੜਨ ਦੀ ਥਾਂ ਘਰਾਂ ਵਿੱਚ ਹੀ ਰਹਿ ਕੇ ਸਾਵਧਾਨੀਆਂ ਵਰਤੀਆਂ ਜਾਣ। ਹਸਪਤਾਲ ਉਦੋਂ ਹੀ ਜਾਇਆ ਜਾਵੇ ਜਦੋਂ ਲੈਵਲ ਤਿੰਨ ਦੀ ਲੋੜ ਪੈਂਦੀ ਹੈ।ਸੰਤ ਸੀਚੇਵਾਲ ਨੇ ਕਿਹਾ ਕਿ ਜਦੋਂ ਸਤਲੁਜ ਦਰਿਆ ਵਿੱਚ ਹੜ੍ਹ ਆਇਆ ਸੀ ਤਾਂ ਉਦੋਂ ਪੰਜਾਬ ਦੇ ਲੋਕਾਂ ਨੇ ਰਲ ਕੇ ਇਸ ਨੂੰ ਬੰਨ ਲਾ ਕੇ ਰੋਕਿਆ ਸੀ।ਉਸ ਤਰ੍ਹਾਂ ਇੱਕਜੁੱਟ ਹੋ ਕੇ ਕਰੋਨਾ ਦੀ ਦੂਜੀ ਲਹਿਰ ਨੂੰ ਠੱਲਿਆ ਜਾ ਸਕਦਾ ਹੈ।

ਇਸ ਆਨ ਲਾਈਨ ਮੀਟਿੰਗ ਵਿੱਚ ਦੁਬਈ ਤੋਂ ਐਸਪੀ ਉਬਰਾਏ, ਅਮਰੀਕਾ ਤੋਂ ਮਲਕੀਤ ਸਿੰਘ ਬੋਪਾਰਾਏ, ਕਨੇਡਾ ਤੋਂ ਮਨਜੀਤ ਸਿੰਘ ਮਠਾੜੂ, ਮੁਕਲ ਸ਼ਰਮਾ, ਆਸਟ੍ਰੇਲੀਆ ਤੋਂ ਸੁਖਜਿੰਦਰ ਸਿੰਘ, ਮਨਿੰਦਰ ਸਿੰਘ, ਪ੍ਰਭਜੋਤ ਸਿੰਘ, ਯੂਕੇ ਤੋਂ ਰਣਜੀਤ ਸਿੰਘ ਜਵੰਦਾ, ਅਜੈਬ ਸਿੰਘ ਗਰਚਾ, ਨਰਿੰਦਰ ਸਿੰਘ ਪੱਡਾ, ਜਸਵਿੰਦਰ ਸਿੰਘ, ਮਨੀਲਾ ਤੋਂ ਹਰਦੀਪ ਸਿੰਘ, ਕੈਲੀ ਸੀਬੂ, ਇਟਲੀ ਤੋਂ ਮਨਦੀਪ ਕੌਰ, ਗੁਰਮੁਖ ਸਿੰਘ ਸਮੇਤ ਹੋਰ ਪਰਵਾਸੀ ਪੰਜਾਬੀਆਂ ਨੇ ਹਿੱਸਾ ਲਿਆ ਤੇ ਹਰ ਤਰਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਤੇਜਿੰਦਰ ਸਿੰਘ,ਗੁਰਵਿੰਦਰ ਸਿੰਘ ਬੋਪਾਰਾਏ, ਵਾਈਸ ਪ੍ਰਿੰਸੀਪਲ ਕੁਲਵਿੰਦਰ ਸਿੰਘ ਤੇ ਗੱਤਕਾ ਕੋਚ ਗੁਰਵਿੰਦਰ ਕੌਰ ਹਾਜ਼ਰ ਸਨ।

Leave a Comment

Your email address will not be published.

You may also like

Skip to toolbar