ਕੋਰੋਨਾ ਦੇ ਕਹਿਰ ਵੱਧ ਰਿਹਾ ਹੈ ਹਾਲਾਤ ਇਹ ਹਨ ਕਿ ਹਸਪਤਾਲਾਂ ਵਿੱਚ ਬੈਡ ਨਹੀਂ ਮਿਲ ਰਿਹੇ ਲੇਕਿਨ ਦੂਸਰੇ ਪਾਸੇ ਬਹੁਤ ਲੋਕ ਅਜਿਹੇ ਵੀ ਹਨ ਜਿਹਨਾ ਦੇ ਘਰਾਂ ਵਿੱਚ ਕਮਰਿਆਂ ਦੀ ਗਿਣਤੀ ਘੱਟ ਹੋਣ ਕਰਕੇ ਕੋਰੋਨਾ ਮਰੀਜ ਨੂੰ ਘਰ ਰੱਖਣ ਨਾਲ ਬਾਕੀ ਮੈਂਬਰਾਂ ਦਾ ਵੀ ਪ੍ਰਭਾਵਿਤ ਹੋਣ ਦਾ ਖਤਰਾ ਵੱਧ ਜਾਂਦਾ ਹੈ। ਅਜਿਹੇ ਵਿੱਚ ਸੰਤ ਸੀਚੇਵਾਲ ਵੱਲੋ ਪਹਿਲ ਕਦਮੀ ਕਰਦੇ ਪਿੰਡ ਸੀਚੇਵਾਲ ਵਿੱਚ ਗ੍ਰਾਮ ਪੰਚਾਇਤ ਸੀਚੇਵਾਲ ਵੱਲੋ ਪਿੰਡ ਵਿੱਚ ਹੀ ਇਕਾਂਤਵਾਸ ਵਾਰਡ ਤਿਆਰ ਕੀਤਾ ਗਿਆ ਹੈ। ਜਿਸ ਵਿੱਚ ਦੱਸ ਬੈਂਡ ਲਗਾਏ ਗਏ ਹਨ ਤੇ ਮਰੀਜ਼ ਲਈ ਆਕਸੀਜਨ ਦਾ ਪ੍ਰਬੰਧ ਵੀ ਹੋਵੇਗਾ।
ਪਿੰਡ ਵਿੱਚ ਬਣਾਏ ਇਕਾਂਤਵਾਸ ਸੈਂਟਰ ਵਿੱਚ ਲੰਗਰ ਦਾ ਪ੍ਰਬੰਧ ਵੀ ਸੰਤ ਸੀਚੇਵਾਲ ਵੱਲੋ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਕਿਸੀ ਦੀ ਕੋਰੋਨਾ ਰਿਪੋਰਟ ਪੋਜਟਿਵ ਆਉਣ ਤੇ ਮਰੀਜ ਨੂੰ ਲਿਆਉਣ ਲਈ ਐਬੋਲੈਸ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਸੰਤ ਸੀਚੇਵਾਲ ਮੁਤਾਬਕ ਜੋ ਹਾਲਾਤ ਨਜ਼ਰ ਆ ਰਹੇ ਹਨ ਉਸ ਮੁਤਾਬਕ ਅਜੇ ਕੋਰੋਨਾ ਦਾ ਕਹਿਰ ਹੋਰ ਵਧੇਗਾ ਤਾ ਸਾਨੂੰ ਪਿੰਡ ਪਿੰਡ ਵਿੱਚ ਅਜਿਹੇ ਸੈਂਟਰ ਬਣਾ ਲੈਣਾ ਚਾਹੀਦੇ ਹਨ ਤਾ ਕਿ ਅਜਿਹਾ ਹਾਲਾਤਾਂ ਨਾਲ ਨਜੀਠਿਆ ਜਾ ਸਕੇ