ਕੋਰੋਨਾ ਤੋ ਠੀਕ ਹੋਏ ਲੋਕਾ ਨਾਲ ਗੱਲ-ਬਾਤ
ਕੋਵਿਡ 19 ਦੀ ਦੂਸਰੀ ਵੇਵ ਚੱਲ ਰਿਹੀ ਹੈ ਜਿਹੜੀ ਪਹਿਲਾ ਨਾਲ਼ੋਂ ਵੀ ਭਿਆਨਕ ਹੈ ਲੇਕਿਨ ਕੋਵਿਡ ਨੂੰ ਲੈ ਕੇ ਕਈ ਲੋਕਾ ਦੀ ਸੋਚ ਹੈ ਕਿ ਕੋਈ ਕੋਰੋਨਾ ਨਹੀਂ ਹੈ ਤੇ ਕਈ ਲੋਕ ਕੋਰੋਨਾ ਨੂੰ ਲੈ ਕੇ ਮਾਨਸਿਕ ਡੇਪਰੇਸਨ ਵਿੱਚ ਵੀ ਹਨ।
ਕੋਰੋਨਾ ਕਿੰਨਾ ਪ੍ਰਭਾਵਿਤ ਕਰ ਸਕਦਾ ਹੈ ਤੇ ਕੋਰੋਨਾ ਕਾਲ ਦੌਰਾਨ ਸਾਵਧਾਨੀਆਂ ਵਰਤਣ ਤੇ ਕਿਵੇ ਸਿਹਤਯਾਬ ਹੋਇਆਂ ਜਾ ਸਕਦਾ ਇਸ ਲਈ ਅਸੀਂ ਉਹਨਾਂ ਲੋਕਾ ਨਾਲ ਗੱਲ ਕੀਤੀ ਜੋ ਕੋਰੋਨਾ ਪੋਜਟਿਵ ਹੋਣ ਤੋ ਬਾਅਦ ਸਿਹਤਯਾਬ ਹੋਏ ਹਨ
ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਕਮਲਾ ਰਾਣੀ ਜਿਹਨਾ ਦੀ ਉਮਰ 80 ਸਾਲ ਤੋ ਵੱਧ ਹੈ ਸੁਲਤਾਨਪੁਰ ਲੋਧੀ ਵਿੱਚ ਆਉਣ ਵਾਲਾ ਕੋਵਿਡ ਦਾ ਪਹਿਲਾ ਮਾਮਲਾ ਸੀ ਜਿਹਨਾ ਆਪਣੀ ਜ਼ਿਆਦਾ ਉਮਰ ਹੋਣ ਦੇ ਬਾਵਜੂਦ ਵੀ ਬੰਲੁਦ ਹੋਸਲੇ ਨਾਲ ਕੋਰੋਨਾ ਨੂੰ ਮਾਤ ਦਿੱਤੀ।
ਦਾਦੀ ਕਮਲਾ ਰਾਣੀ ਦੇ ਪਰਿਵਾਰ ਦੀ ਨੂੰਹ ਸੀਮਾ ਕੁਮਾਰੀ ਮੁਤਾਬਕ ਉਸ ਸਮੇ ਜਦੋਂ ਰਿਪੋਰਟ ਪੋਜਟਿਵ ਆਈ ਸੀ ਤਾ ਲੋਕ ਉਹਨਾਂ ਨੂੰ ਈਲੇਅਨ ਦੀ ਤਰਾਂ ਵੇਖਦੇ ਸਨ ਲੇਕਿਨ ਪਰਿਵਾਰ ਦੇ ਸਾਥ ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਦਾਦੀ ਅੱਜ ਉਹਨਾਂ ਨਾਲ ਹਨ।
ਫਰੰਟ ਲਾਇਨ ਵਿੱਚ ਕੰਮ ਕਰਨ ਵਾਲੇ ਪੁਲਿਸ ਮੁਲਾਜ਼ਮ ਨਵਜੋਤ ਸਿੰਘ ਨੂੰ ਜਿਹੜਾ ਦੋ ਵਾਰ ਕੋਰੋਨਾ ਪੋਜਟਿਵ ਹੋਇਆਂ ਤੇ ਦੋਨੋ ਵਾਰ ਆਪਣੇ ਆਪ ਨੂੰ ਮਾਨਸਿਕ ਮਜ਼ਬੂਤ ਕਰਕੇ ਕੋਰੋਨਾ ਨੂੰ ਮਾਤ ਦਿੱਤੀ। ਨਵਜੋਤ ਮੁਤਾਬਕ ਉਸ ਸਮੇ ਇੱਕ ਵਾਰ ਤਾ ਉਸ ਦਾ ਪਰਿਵਾਰ ਵੀ ਉਸ ਤੋ ਬਹੁਤ ਡਰ ਗਿਆ ਸੀ ਤੇ ਉਸ ਨੇ ਦੋਨੋ ਵਾਰ ਆਪਣੇ ਆਪ ਨੂੰ ਅਲੱਗ ਕਮਰੇ ਵਿੱਚ ਕੋਰੋਟਾਈਨ ਕਰਕੇ ਆਪਣੇ ਆਪ ਨੂੰ ਸਿਹਤਯਾਬ ਕੀਤਾ।

ਫ਼ਿਰੋਜ਼ਪੁਰ ਦੇ ਬਲਰਾਜ ਤੇ ਉਹਨਾਂ ਦੇ ਭਰਾ ਜਸਪਾਲ ਸਿੰਘ ਵੀ ਕੋਰੋਨਾ ਪੋਜਟਿਵ ਹੋਏ ਸਨ ਉਹਨਾਂ ਮੁਤਾਬਕ ਉਹਨਾਂ ਆਪਣੇ ਪਰਿਵਾਰ ਨੂੰ ਮਾਨਸਿਕ ਤੋਰ ਤੇ ਖੋਫ ਵਿੱਚ ਨਾ ਜਾਣ ਲਈ ਪ੍ਰਰਿਤ ਕੀਤਾ ਤੇ ਉਹ ਕੁਝ ਦਿਨਾਂ ਵਿੱਚ ਸਿਹਤਯਾਬ ਹੋ ਗਏ ਤੇ ਹੁਣ ਉਹ ਮਾਸਕ ਸਮੇਤ ਸਾਰੀ ਪਰਕੋਸਨ ਮੰਨਦੇ ਹਨ।

ਦੁਬਾਈ ਰਹਿੰਦੇ ਸਾਹਕੋਟ ਦੇ ਸੁਖਚੈਨ ਸਿੰਘ ਵੀ ਦੁਬਾਈ ਵਿੱਚ ਰਹਿੰਦੇ ਹੋਏ ਪਿਛਲੇ ਮਹੀਨੇ ਕੋਰੋਨਾ ਪੋਜਟਿਵ ਹੋ ਗਏ ਸਨ ਉਹਨਾਂ ਮੁਤਾਬਕ ਉਹ ਸੂਗਰ ਮਰੀਜ਼ ਹਨ ਤੇ ਉਹਨਾ ਵੀ ਆਪਣੇ ਆਪ ਨੂੰ ਮਾਨਸਿਕ ਡਪਰੇਸਨ ਵਿੱਚ ਨਹੀਂ ਜਾਣ ਦਿੱਤਾ ਤੇ ਮੈਡੀਸਨ ਤੇ ਚੰਗੀ ਖ਼ੁਰਾਕ ਲੈ ਕੇ ਆਪਣੇ ਆਪ ਨੂੰ ਕੋਰੋਨਾ ਤੋ ਮੁਕਤ ਕੀਤਾ।

ਇਹਨਾਂ ਲੋਕਾ ਨੂੰ ਦਿਖਾਉਣ ਦਾ ਸਾਡਾ ਮਕਸਦ ਜੋ ਲੋਕ ਅਜੇ ਵੀ ਕੋਰੋਨਾ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ ਉਹ ਉਸ ਨੂੰ ਸਮਝਣ ਤੇ ਜੋ ਲੋਕ ਕੋਰੋਨਾ ਦੇ ਖੋਫ ਨਾਲ ਮਾਨਸਿਕ ਪਰੇਸਾਨ ਹੋ ਰਹੇ ਹਨ ਉਹ ਅਖਤਿਆਤ ਵਰਤ ਕੋਰੋਨਾ ਤੋ ਸਿਹਤਯਾਬ ਹੋ ਸਕਣ।
