ਕਪੂਰਥਲਾ (ਇੰਦਰਪ੍ਰੀਤ ਕੌਰ)- ਕਪੂਰਥਲਾ ਦੇ ਡੀਸੀ ਦੀਪਤੀ ਉੱਪਲ ਨੇ ਸ਼ਹਿਰ ਚ ਪੈਰਾਸਿਟਾਮੋਲ ਅਤੇ ਅਜੀਥਰੋਮਾਈਸਿਨ ਦੀ ਵਿਕਰੀ ਤੇ
ਤੇ ਬੈਨ ਲਗਾ ਦਿੱਤਾ ਗਿਆ ਹੈ। ਡੀਸੀ ਦੇ ਵੱਲੋਂ ਜਾਰੀ ਕੀਤੇ ਗਏ ਸਖ਼ਤ ਆਦੇਸ਼ਾਂ ਮੁਤਾਬਕ ਕੋਰੋਨਾ ਮਹਾਂਮਾਰੀ ਦੌਰਾਨ ਜਿਆਦਾਤਰ ਮਾਮਲਿਆਂ ‘ਚ ਇਹ ਸਾਹਮਣੇ ਆਇਆ ਹੈ ਕਿ ਲੋਕ ਖੁਦ ਹੀ ਮੈਡੀਕਸ ਸਟੋਰ ਤੋਂ ਬੁਖਾਰ ਦੀ ਦਵਾਈ ਪੈਰਾਸਿਟਾਮੋਲ ਅਤੇ ਐਂਟੀ-ਬਾਇਟਕ ਅਜੀਥਰੋਮਾਈਸਿਨ ਲੈ ਲੈਂਦੇ ਹਨ। ਡੀਸੀ ਦਾ ਕਹਿਣਾ ਹੈ ਕਿ ਨਾ ਤਾਂ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਦਿਨ ਵਿੱਚ ਕਿੰਨੀ ਵਾਰ ਡੋਜ ਲੈਣੀ ਹੈ ਤੇ ਇਸ ਦੀ ਮਾਤਰਾ ਕਿੰਨੀ ਹੈ। ਬਿਨਾਂ ਡਾਕਟਰੀ ਜਾਣਕਾਰੀ ਤੋਂ ਲੋਕ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਤੇ ਫਿਰ ਸਿਹਤ ਜਿਆਦਾ ਖਰਾਬ ਹੋਣ ਤੇ ਹਸਪਤਾਲ ਜਾਂਦੇ ਹਨ। ਇਸ ਦੇ ਚੱਲਦਿਆਂ ਹੀ ਆਦੇਸ਼ ਦਿੱਤੇ ਗਏ ਹਨ ਕਿ ਕੋਈ ਵੀ ਦਵਾਈ ਵਿਕਰੇਤਾ ਬਿਨਾਂ ਡਾਕਟਰ ਦੀ ਪਰਚੀ ਦੇ ਕਿਸੇ ਵੀ ਗਾਹਕ ਨੂੰ ਉਕਤ ਦਵਾਈਆਂ ਨਹੀਂ ਦਏਗਾ। ਇਸ ਦੇ ਨਾਲ ਹੀ ਜੇਕਰ ਕੋਈ ਵੀ ਇੰਨ੍ਹਾਂ ਆਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਮੈਡੀਕਲ ਸਟੋਰ ਮਾਲਕ ਤੇ ਕੇਸ ਦਰਜ ਕੀਤਾ ਜਾ ਸਕੇਗਾ।
