ਮੋਗਾ (ਇੰਦਰਪ੍ਰੀਤ ਕੌਰ)-ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਸਮਾਲਸਰ ਤੋਂ ਬੜਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਇੱਥੇ ਸਮਾਲਸਰ ਥਾਣੇ ‘ਚ 112 ਹੈਲਪਲਾਈਨ ਨੰਬਰ ‘ਤੇ ਇਕ ਕਾਲ ਆਉਂਦੀ ਹੈ ਤਾਂ ਜਦੋਂ ਪੁਲਿਸ ਕਥਿਤ ਜਗ੍ਹਾਂ ਤੇ ਪਹੁੰਚਦੀ ਹੈ ਤਾਂ ਦੂਜੀ ਧਿਰ ਦੇ ਵੱਲੋਂ ਪੁਲਿਸ ਮੁਲਾਜਮਾਂ ਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕਰੀਬ 20 ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ ਜਿਸ ਦੌਰਾਨ ਏ.ਐੱਸ.ਆਈ ਰਾਜ ਸਿੰਘ, ਕਾਂਸਟੇਬਲ ਅਤੇ ਸਿਵਲ ਵਿਅਕਤੀ ਬੁਰੀ ਤਰ੍ਹਾਂ ਜਖਮੀ ਹੋ ਗਿਆ। ਉੱਧਰ ਹੀ ਇੰਨ੍ਹਾਂ ਗੁੰਡਿਆਂ ਵੱਲੋਂ ਏ.ਐੱਸ.ਆਈ ਦੀ ਪ੍ਰਾਈਵੇਟ ਗੱਡੀ ਦੀ ਵੀ ਬੁਰੀ ਤਰ੍ਹਾਂ ਤੋੜ-ਫੋੜ ਕੀਤੀ ਗਈ ਅਤੇ ਇਸ ਤੋਂ ਹਮਲਾਵਾਰ ਫਰਾਰ ਹੋ ਗਏ।
ਦੱਸ ਦੇਈਏ ਕਿ ਤਿੰਨੋਂ ਜਖਮੀ ਵਿਅਕਤੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਅਤੇ ਇਸ ਸਬੰਧੀ ਜਾਣਕਾਰੀ ਮਿਲਦਿਆਂ ਡੀ.ਐੱਸ.ਪੀ ਮਨਜੀਤ ਸਿੰਘ ਪੀੜ੍ਹਤਾ ਦਾ ਬਿਆਨ ਦਰਜ ਕਰਨ ਹਸਪਤਾਲ ਪਹੁੰਚੇ। ਘਟਨਾ ਦੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਰਾਜ ਸਿੰਘ ਨੇ ਦੱਸਿਆਂ ਕਿ ਉਨ੍ਹਾਂ ਦੇ ਥਾਣੇ ‘ਚ 112 ਨੰਬਰ ‘ਤੇ ਇੱਕ ਸ਼ਿਕਾਇਤ ਆਈ ਕਿ ਪਿੰਡ ਵੇਰਕਾ ਦੇ ਗੋਰਾ ਸਿੰਘ ਦਾ ਉਸ ਦੇ ਗੁਆਂਢੀ ਨਾਲ ਝਗੜਾ ਹੋਇਆ ਹੈ ਤੇ ਕੁਝ ਗੁੰਡਿਆਂ ਵੱਲੋਂ ਉਨ੍ਹਾਂ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਿਕਾਇਤ ਮਿਲਦਿਆਂ ਸਥਿਤੀ ਦਾ ਜਾਇਜਾ ਲੈਣ ਜਦ ਪੁਲਿਸ ਜਾਂਦੀ ਹੈ ਤਾਂ ਰਸਤੇ ਚ ਉਨ੍ਹਾਂ ਨੂੰ ਦੂਸਰੀ ਪਾਰਟੀ ਦੇ ਕਰੀਬ 20 ਵਿਅਕਤੀ ਘੇਰ ਲੈਂਦੇ ਨੇ ਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ
112 ਨੰਬਰ ਤੇ ਕਾਲ ਆਉਂਦੀ ਹੈ ਪੁਲਿਸ ਪਹੁੰਚਦੀ ਹੈ ਤਾ 20 ਗੁੰਡੇ ਕਰ ਦਿੰਦੇ ਪੁਲਿਸ ਤੇ ਹਮਲਾ।
