ਫਰੀਦਕੋਟ (ਇੰਦਰਪ੍ਰੀਤ ਕੌਰ)- ਕਿਸਾਨ ਅੰਦੋਲਨ ‘ਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਦੀਪ ਸਿੱਧੂ ਵੀ ਸ਼ੁਰੂ ਤੋਂ ਡਟੇ ਹੋਏ ਹਨ। ਹਾਲਂਕਿ ਉਨ੍ਹਾਂ ਦੇ ਮਨਸੂਬਿਆਂ ‘ਤੇ ਕਈ ਵਾਰ ਸ਼ੱਕ ਜਤਾਇਆ ਜਾਂਦਾ ਰਿਹਾ ਅਤੇ ਕੁਝ ਉਨ੍ਹਾਂ ਨਾਲ ਡਟ ਕੇ ਖੜ੍ਹੇ ਰਹੇ। 26 ਜਨਵਰੀ ਨੂੰ ਹੋਈ ‘ਲਾਲ ਕਿਲੇ’ ‘ਤੇ ਹਿੰਸਾ ਮਗਰੋਂ ਦੀਪ ਸਿੱਧੂ ਦਾ ਅਕਸ ਹੋਰ ਧੁੰਦਲਾ ਹੋ ਗਿਆ। ਇਹ ਸਵਾਲ ਜ਼ਿਹਨ ‘ਚ ਆਉਣੇ ਸ਼ੁਰੂ ਹੋਏ ਕਿ ਦੀਪ ਸਿੱਧੂ ਕਿਸਾਨਾਂ ਦੇ ਹੱਕ ‘ਚ ਹੈ ਜਾਂ ਅੰਦਰਖਾਤੇ ਸਰਕਾਰ ਨਾਲ ਰਲਿਆ ਹੋਇਆ ਹੈ। ਇਸ ਸਭ ਦਰਮਿਆਨ ਹੁਣ ਦੀਪ ਸਿੱਧੂ ਇਕ ਵਾਰ ਤੋਂ ਸਰਗਰਮ ਹੈ। ਦੀਪ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਅਕਾਊਂਟ ‘ਤੇ ‘ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਹੇਠ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ”ਕਿਸਾਨੀ ਸੰਘਰਸ਼ ਨੂੰ ਮਜਬੂਤ ਕਰਨ ਅਤੇ ਕਾਲੇ ਕਾਨੂੰਨਾਂ ਦੇ ਨਾਲ-ਨਾਲ ਖੇਤੀ ਦੇ ਬਦਲਵੇਂ ਮਾਡਲ ਲਈ ਖੁੰਢ ਚਰਚਾਵਾਂ ਕਰਦੇ ਹਾਂ.. ਆਓ ਮਿਲਦੇ ਹਾਂ।” ਇੰਨ੍ਹਾਂ ਖੁੰਢ ਚਰਚਾਵਾਂ ਦੇ ਨਾਮ ਹੇਠ ਉਲੀਕੇ ਪ੍ਰੋਗਰਾਮ ਤਹਿਤ ਦੀਪ ਸਿੱਧੂ ਫਰੀਦਕੋਟ ਦੇ ਪਿੰਡਾਂ ‘ਚ ਪਹੁੰਚੇ।

ਦੀਪ ਸਿੱਧੂ ਦਾ ਕਹਿਣਾ ਹੈ ਕਿ ਸਾਨੂੰ ਗਦਾਰ ਕਹਿਣ ਵਾਲਿਆਂ ਨੇ 26 ਜਨਵਰੀ ਉਪਰੰਤ ਕੋਈ ਪ੍ਰੋਗਰਾਮ ਕਿਉਂ ਨਹੀਂ ਦਿੱਤਾ,ਇਸਦਾ ਜਵਾਬ ਲੋਕਾਂ ਦੇ ਚਿਹਰਿਆਂ ਤੋਂ ਤੁਸੀਂ ਖੁਦ ਪੜ੍ਹ ਸਕਦੇ ਹੋ, ਇਸਦੇ ਚਲਦੇ ਅੱਜ ਸਾਨੂੰ ਲੋਕਾਂ ਨੂੰ ਲਾਮਬੰਦ ਕਰਨ ਲਈ ਪਿੰਡਾਂ ਵਿੱਚ ਜਾਣਾ ਪੈ ਰਿਹਾ-ਦੀਪ ਸਿੱਧੂ ਫਰੀਦਕੋਟ ਜਿਲ੍ਹੇ ਕਈ ਪਿੰਡਾਂ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨ ਪਹੁੰਚੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਜਾਣ ਵਾਲਾ ਜੋ ਪ੍ਰੋਗਰਾਮ ਸੀ ਉਹ ਕਿਸਾਨ ਮੋਰਚੇ ਦੇ ਕੁਝ ਆਗੂਆਂ ਵੱਲੋਂ ਹੀ ਦਿੱਤਾ ਗਿਆ ਸੀ ਅਸੀਂ ਖੁਦ ਨਹੀਂ ਗਏ ਸੀ ਪਰ ਉਸ ਤੋਂ ਬਾਅਦ ਸਾਰਾ ਭਾਂਡਾ ਦੀਪ ਸਿੱਧੂ ਸਿਰ ਫੋੜ ਦਿੱਤਾ ਕਿ ਉਹ ਹੀ ਲੈ ਕੇ ਗਿਆ ਸੀ ਉਹ ਸਾਡੇ ਬੰਦੇ ਹੀ ਨਹੀਂ ਅਤੇ ਇਥੋਂ ਤਕ ਕੇ ਗਦਾਰ ਦਾ ਨਾਮ ਦੇ ਕੇ ਬਦਨਾਮ ਕਰਨਾ ਸ਼ੁਰੂ ਕਰ ਦਿਤਾ ਜਦੋਂਕਿ ਸੰਯੁਕਤ ਮੋਰਚੇ ਨੂੰ ਸਾਥ ਦੇਣਾ ਚਾਹੀਦਾ ਸੀ। ਦੀਪ ਸਿੱਧੂ ਦਾ ਕਹਿਣਾ ਹੈ ਕਿ 26 ਜਨਵਰੀ ਤੋਂ ਬਾਅਦ ਕੋਈ ਵੀ ਅਗਲੀ ਰਣਨੀਤੀ ਨਹੀਂ ਉਲੀਕੀ ਗਈ ਜਿਸ ਕਾਰਨ ਲੋਕ ਡੋਲ ਰਹੇ ਨੇ ਤੇ ਉਨ੍ਹਾਂ ਚ ਨਿਰਾਸ਼ਾ ਬਣੀ ਹੋਈ ਹੈ। ਦੀਪ ਨੇ ਸਭ ਦਾ ਹੌਂਸਲਾ ਵਧਾਉਂਦਿਆਂ ਕਿਹਾ ਕਿ ਹੁਣ ਤੋਂ ਨਵੇਂ ਪ੍ਰੋਗਰਮ ਉਲੀਕੇ ਜਾਣਗੇ ਅਤੇ ਕੇਂਦਰ ਸਰਕਾਰ ਨੂੰ ਇਹ ਕਾਲੇ ਕਾਨੂੰਨ ਹਰ ਹਾਲ ‘ਚ ਵਾਪਸ ਲੈਣੇ ਪੈਣਗੇ।

ਦੇਖਿਆ ਜਾਏ ਤਾਂ ਭਾਵੇਂ ਹੀ ਕਿਸਾਨ ਅੰਦੋਲਨ ਨੂੰ ਦਿੱਲੀ ਦੀਆਂ ਬਰੂਹਾਂ ਤੇ ਚਲਦਿਆਂ 6 ਮਹੀਨੇ ਦੇ ਕਰੀਬ ਦਾ ਸਮਾਂ ਹੋਣ ਵਾਲਾ ਹੈ ਪਰ ਅੰਦੋਲਨ ਦਾ ਕੇਦਰ ਤੇ ਦਬਾਅ ਹੋਰ ਵਧਾਉਣ ਲਈ ਅਤੇ ਲੋਕਾਂ ਨੂੰ ਲਾਮਬੰਦ ਕਰਨ ਲਈ ਦੀਪ ਸਿੱਧੂ ਵੱਲੋਂ ਇੱਕ ਖੁੰਢ ਚਰਚਾਵਾਂ ਨਾਮ ਹੇਠ ਪ੍ਰੋਗਰਾਮ ਚਲਾਇਆ ਗਿਆ ਹੈ ਇਸੇ ਤਹਿਤ ਉਹ ਅੱਜ ਇਸ ਅੰਦੋਲਨ ਦੇ ਨਾਲ ਅਸੀਂ ਪਹਿਲਾਂ ਵੀ ਖੜੇ ਸੀ ਅੱਜ ਵੀ ਖੜੇ ਹਾਂ ਅਤੇ ਜਿੱਤਣ ਤਕ ਖੜੇ ਰਹਾਂਗੇ।