class="post-template-default single single-post postid-1604 single-format-standard wpb-js-composer js-comp-ver-6.11.0 vc_responsive">

ਪੰਜਾਬ

ਸੰਤ ਬਲਬੀਰ ਸੀਚੇਵਾਲ ਦਾ ਵੱਡਾ ਉਪਰਾਲਾ, ਸੋਨਾ ਵੇਚ ਮਰੀਜਾਂ ਲਈ ਖਰੀਦਣਗੇ Ambulance

ਜਲੰਧਰ, 24 ਮਈ 2021 (ਇੰਦਰਪ੍ਰੀਤ ਕੌਰ)- ਸੂਬੇ ਭਰ ਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਆਏ ਦਿਨ ਕੋਰੋਨਾ ਮਰੀਜਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ ਤੇ ਹਸਪਤਾਲਾਂ ‘ਚ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਇਸ ਮਹਾਂਮਰੀ ਦੌਰਾਨ ਜਿੱਥੇ ਸਰਕਾਰਾਂ ਦੀਆ ਨਾਕਾਮੀਆਂ ਲੋਕਾਂ ਦੇ ਸਾਹਮਣੇ ਆਈਆਂ ਉਥੇ  ਹੀ ਸਮਾਜਿਕ ਸੰਸਥਾਵਾਂ ਨੇ ਸੇਵਾ ਕਰਕੇ ਕਾਫੀ ਵਾਹੋ-ਵਾਹੀ ਖੱਟੀ। ਇਸ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਵਾਤਾਵਰਣ ਦੀ ਸੰਭਾਲ ‘ਚ ਕੰਮ ਕਰ ਰਹੇ ਨੇ ਅਜ ਉਹ ਕੋਰੋਨਾ ਮਹਾਂਮਾਰੀ ਦੌਰਾਨ ਵੀ ਸੇਵਾ ਲਈ ਅੱਗੇ ਆਏ। ਸੰਤ ਬਲਬੀਰ ਸਿੰਘ ਨੇ ਹਸਪਤਾਲਾਂ ਦੇ ਪੁਖਤਾ ਇੰਤਜਾਮ ਅਤੇ ਐਂਬੁਲੇਂਸ ਦੀ ਸੇਵਾ ਸ਼ੁਰੂ ਕਰਨ ਲਈ ਇੱਕ ਵੱਡੀ ਸੇਵਾ ਨਿਭਾਈ। ਉਨ੍ਹਾਂ ਦੱਸਿਆ ਕਿ ਜੋ ਵੀ ਸੋਨਾ ਸੰਗਤਾਂ ਨੇ ਉਨ੍ਹਾਂ ਨੂੰ ਗੁਰਦੁਆਰੇ ਦੀ ਸੇਵਾ ਲਈ ਦਿੱਤਾ ਉਹ ਹੁਣ ਵੇਚ ਕੇ ਇੱਕ ਐਂਬੁਲੇਂਸ ਖਰੀਦਣਗੇ ਜੋ ਕਿ ਇਸ ਮੁਸ਼ਕਿਲ ਸਮੇਂ ਦੀ ਅਸਲ ਲੋੜ ਹੈ। ਸੰਤ ਸੀਚੇਵਾਲ ਦਾ ਕਹਿਣਾ ਹੈ ਕਿ ਸੰਗਤਾਂ ਉਨ੍ਹਾਂ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਦੀਆਂ ਨੇ ਜਿੱਥੇ ਕਿਤੇ ਵੀ ਲੋੜ ਪਈ ਉਹ ਹਮੇਸ਼ਾਂ ਸੰਗਤਾਂ ਦੀ ਸੇਵਾ ਚ ਹਾਜਿਰ ਹਨ।

ਦੇਖਿਆ ਜਾਏ ਤਾਂ ਅਜ ਪਿੰਡਾਂ ‘ਚ ਹਸਪਤਾਲਾਂ ਦੀ ਘਾਟ ਹੈ ਤੇ ਲੋਕ ਕੋਰੋਨਾ ਕਾਰਨ ਆਪਣੀਆਂ ਜਾਨਾਂ ਗੁਆ ਰਹੇ ਹਨ। ਕਿਤੇ ਆਕਸੀਜਨ ਦੀ ਕਮੀ ਤੇ ਕਿਤੇ ਸਹੀ ਇਲ਼ਾਜ ਨਾ ਮਿਲਣਾ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਰਿਹਾ ਹੈ ਤੇ ਹੋਰਨਾ ਲੋਕਾਂ ‘ਚ ਇਸ ਦਾ ਖੌਫ ਲਗਾਤਾਰ ਵੱਧਦਾ ਜਾ ਰਿਹਾ ਹੈ।

ਦਸ ਦੇਈਏ ਕਿ ਇਸ ਤੋਂ ਪਹਿਲਾਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ NRI ਭਰਾਵਾਂ ਦੀ ਮਦਦ ਸਦਕਾ ਪਿੰਡ ਨਿਵਾਜੀਪੁਰ ‘ਚ ਆਕਸੀਜਨ ਕੰਨਸੰਨਟੇਟਰ ਦਿੱਤਾ ਸੀ ਤੇ ਇਸ ਦੇ ਨਾਲ ਉਨ੍ਹਾਂ ਨੇ ਸੀਚੇਵਾਲ ਦੇ ਕਮਿਊਨਿਟੀ ਸੈਂਟਰ ਨੂੰ ਕੋਵਿਡ ਸੈਂਟਰ ‘ਚ ਤਬਦੀਲ ਕਰਨ ਦੀ ਵੀ ਗੱਲ ਆਖੀ ਸੀ,,,, ਦੇਖਿਆ ਜਾਏ ਤਾਂ ਸਰਕਾਰਾਂ ਸਿਹਤ ਸਹੂਲਤਾਂ ਦੇਣ ‘ਚ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ ਤੇ ਲੋਕ ਆਪਣੇ ਪੱਧਰ ਤੇ ਜਾਨਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

Leave a Comment

Your email address will not be published.

You may also like