ਲੁਧਿਆਣਾ, 24 ਮਈ 2021 (ਇੰਦਰਪ੍ਰੀਤ ਕੌਰ)- ਲੁਧਿਆਣਾ ਐੱਸ.ਟੀ.ਐੱਫ ਰੇਂਜ ਪੁਲਿਸ ਦੇ ਹੱਥ ਅੱਜ ਵੱਡੀ ਸਫਲਤਾ ਲੱਗੀ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਸਤਿਗੁਰੂ ਨਗਰ ਵਿੱਚੋਂ ਇੱਕ ਐਕਟਿਵਾ ਸਵਾਰ ਵਿਅਕਤੀ ਨੂੰ ਨਸ਼ੇ ਦੀ ਸਪਲਾਈ ਦੇਣ ਲਈ ਘਰੋਂ ਬਾਹਰ ਨਿਕਲਦੇ ਹੀ ਕਾਬੂ ਕਰਕੇ ਉਸਦੀ ਐਕਟਿਵਾ ਦੀ ਡਿੱਗੀ ਵਿੱਚੋਂ 680 ਗ੍ਰਾਮ ਹੈਰੋਇਨ ਅਤੇ ਇੱਕ ਇਲਕਟ੍ਰੋਨਿਕ ਕੰਡਾ ਅਤੇ ਸੌ ਦੇ ਕਰੀਬ ਹੈਰੋਇਨ ਪਾ ਕੇ ਵੇਚਣ ਵਾਲੀਆਂ ਛੋਟੀਆਂ ਲਿਫਾਫ਼ੀਆਂ ਬਰਾਮਦ ਹੋਈਆਂ ਹਨ। ਦੋਸ਼ੀ ਦੀ ਪਛਾਣ ਦੀਪਕ ਕੁਮਾਰ ਵਾਸੀ ਨਿਊ ਸਤਿਗੁਰੂ ਨਗਰ ਵਜੋਂ ਹੋਈ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ ਟੀ ਐਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਥਾਣੇਦਾਰ ਰਾਮਪਾਲ ਕੋਲ ਖਾਸ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਉਕਤ ਆਰੋਪੀ ਨਸ਼ੇ ਦੀ ਸਪਲਾਈ ਦੇਣ ਲਈ ਜਾ ਰਿਹਾ ਹੈ, ਜਿਸਤੇ ਫੋਰਨ ਕਾਰਵਾਈ ਕਰਦਿਆਂ ਸਪੈਸ਼ਲ ਟ੍ਰੈਪ ਲਗਾਕੇ ਆਰੋਪੀ ਨੂੰ ਨਸ਼ੇ ਦੀ ਖੇਪ ਸਣੇ ਕਾਬੂ ਕਰ ਲਿਆ। ਹਰਬੰਸ ਸਿੰਘ ਨੇ ਕਿਹਾ ਆਰੋਪੀ ਕਾਫੀ ਸਮੇਂ ਤੋਂ ਨਸ਼ਾ ਵੇਚਣ ਦਾ ਨਜਾਇਜ਼ ਧੰਦਾ ਕਰ ਰਿਹਾ ਸੀ, ਅਤੇ ਉਹ ਆਪ ਵੀ ਨਸ਼ਾ ਕਰਨ ਦਾ ਆਦਿ ਹੈ, ਉਨ੍ਹਾਂ ਕਿਹਾ ਕਿ ਆਰੋਪੀ ਦੇ ਖਿਲਾਫ ਐਨ.ਡੀ.ਪੀ.ਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਗੌਰਤਲਬ ਹੈ ਕਿ ਦੋਸ਼ੀ ਕੋਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜਾਰ ਵਿੱਚ ਕੀਮਤ ਕਰੀਬ ਪੋਣੇ ਪੰਜ ਕਰੋੜ ਰੁਪਏ ਦੱਸੀ ਜਾਂਦੀ ਹੈ। ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।