ਨੈਨੀਤਾਲ, 26 ਮਈ 2021 (ਇੰਦਰਪ੍ਰੀਤ ਕੌਰ)- ਦੇਸ਼ ਭਰ ਚ ਕੋੋਰਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਮਹਾਂਮਾਰੀ ਨੇ ਵਿਆਹ ਦੇ ਤੌਰ ਤਰੀਕਿਆਂ ਨੂੰ ਵੀ ਬਦਲ ਦਿੱਤਾ ਜਿਸ ਦੀ ਤਾਜਾ ਮਿਸਾਲ ਨੈਨੀਤਾਲ ਦੇ ਕੋਟਾਬਾਗ ਬਲਾਕ ਚ ਦੇਖਣ ਨੂੰ ਮਿਲੀ ਹੈ। ਜ਼ਿਕਰਯੋਗ ਹੈ ਕਿ ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੀ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਉਂਦੀ ਹੈ ਜਿਸ ਕਾਰਨ ਪਰਿਵਾਰ ਚ ਭਾਰੀ ਹੰਗਾਮਾ ਮੱਚ ਗਿਆ। ਇਹ ਖ਼ਬਰ ਜਦੋਂ ਲਾੜੇ ਦੇ ਪਰਿਵਾਰ ਤਕ ਪਹੁੰਚਦੀ ਹੈ ਤਾਂ ਪਹਿਲਾਂ ਉਨ੍ਹਾਂ ਦੇ ਵਿਆਹ ਦੀ ਤਾਰੀਖ ਟਾਲਣ ਦਾ ਸੋਚਿਆ ਪਰ ਫਿਰ ਦੋਹਾਂ ਪਰਿਵਾਰਾਂ ਦੀ ਗੱਲਬਾਤ ਤੋਂ ਬਾਅਦ ਇਹ ਤੈਅ ਹੁੰਦਾ ਹੈ ਕਿ ਵਿਆਹ ਨਿਸਚਿਤ ਦਿਨ ਤੇ ਹੋਏਗਾ ਪਰ ਪੂਰਨ ਕੋਰੋਨਾ ਗਾਈਡ ਲਾਈਨਜ ਨੂੰ ਧਿਆਨ ਚ ਰੱਖਿਆ ਜਾਏਗਾ। ਜਿਸ ਕਾਰਨ ਲਾੜਾ,ਲਾੜੀ ਅਤੇ ਪੂਰੀ ਬਾਰਾਤ ਪੀਪੀਈ ਕਿੱਟਾਂ ਪਾ ਕੇ ਵਿਆਹ ਚ ਸ਼ਾਮਲ ਹੁੰਦੇ ਹਨ।

ਗੌਰਤਲਬ ਹੈ ਕਿ ਸਾਰੇ ਰਸਮ- ਰਿਵਾਜ ਵਿਆਹ ਚ ਕੀਤੇ ਗਏ ਪਰ ਕੋਰੋਨਾ ਹੋਣ ਕਾਰਨ ਲਾੜੀ ਨੂੰ ਆਈਸੋਲੇਟ ਕੀਤੇ ਜਾਣ ਕਾਰਨ ਵਿਦਾਈ ਨਹੀਂ ਹੋਈ। ਦੱਸਿਆ ਜਾ ਰਿਹਾ ਹੈ ਕਿ ਹੁਣ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਲਾੜੀ ਦੀ ਵਿਦਾਈ ਕੀਤੀ ਜਾਏਗੀ।