class="post-template-default single single-post postid-1667 single-format-standard wpb-js-composer js-comp-ver-6.11.0 vc_responsive">

Latest

ਚੰਦਰ ਗ੍ਰਹਿਣ 2021- ਅੱਜ ਲੱਗੇਗਾ ਸਾਲ ਦਾ ਪਹਿਲਾ ਚੰਦਰ ਗ੍ਰਹਿਣ, ਦੇਖੋ ਕਿਹੜੀਆਂ ਗੱਲਾਂ ਦਾ ਰੱਖਣਾ ਪਏਗਾ ਧਿਆਨ

ਨਵੀਂ ਦਿੱਲੀ, 25 ਮਈ 2021 (ਇੰਦਰਪ੍ਰੀਤ ਕੌਰ)- 2021 ਸਾਲ ਦਾ ਪਹਿਲਾ ਚੰਦਰ ਗ੍ਰਹਿਣ ਬੁੱਧ ਪੂਰਨਮਾ ਦਿਵਸ ਮੌਕੇ ਅੱਜ 26 ਮਈ ਨੂੰ ਲੱਗੇਗਾ। ਹਾਲਾਂਕਿ, ਇਹ ਭਾਰਤ ਵਿਚ ਅੰਸ਼ਕ ਰੂਪ ਵਿਚ ਦਿਖਾਈ ਦੇਵੇਗਾ। ਇਹੀ ਕਾਰਨ ਹੈ ਕਿ ਉਪ-ਛਾਇਆ ਹੋਣ ਕਾਰਨ ਇਸ ਗ੍ਰਹਿਣ ਦਾ ਕੋਈ ਧਾਰਮਿਕ ਪ੍ਰਭਾਵ ਨਹੀਂ ਪਵੇਗਾ। ਦਰਅਸਲ, ਗ੍ਰਹਿਣ ਸ਼ੁਰੂ ਹੋਣ ਤੋਂ ਪਹਿਲਾਂ, ਚੰਦਰਮਾ ਧਰਤੀ ਦੇ ਪਰਛਾਵੇਂ ਵਿਚ ਦਾਖਲ ਹੁੰਦਾ ਹੈ। ਜਦੋਂ ਚੰਦਰਮਾ ਧਰਤੀ ਦੇ ਅਸਲ ਪਰਛਾਵੇਂ ਵਿਚ ਆਉਣ ਤੋਂ ਬਿਨਾਂ ਬਾਹਰ ਆ ਜਾਂਦਾ ਹੈ, ਤਾਂ ਇਸ ਨੂੰ ਚੰਦਰ ਗ੍ਰਹਿਣ ਕਿਹਾ ਜਾਂਦਾ ਹੈ। ਜਦੋਂ ਚੰਦਰਮਾ ਧਰਤੀ ਦੇ ਅਸਲ ਪਰਛਾਵੇਂ ਵਿਚ ਦਾਖਲ ਹੁੰਦਾ ਹੈ, ਤਾਂ ਇੱਕ ਪੂਰਾ ਚੰਦਰ ਗ੍ਰਹਿਣ ਹੁੰਦਾ ਹੈ। ਉਪ-ਛਾਇਆ ਗ੍ਰਹਿਣ ਨੂੰ ਅਸਲ ਚੰਦਰ ਗ੍ਰਹਿਣ ਨਹੀਂ ਮੰਨਿਆ ਜਾਂਦਾ ਹੈ। ਇਸ ਦੌਰਾਨ, ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਚੰਦਰ ਗ੍ਰਹਿਣ ਦੇਸ਼ ਦੇ ਕਿਹੜੇ ਇਲਾਕਿਆਂ ਵਿੱਚ ਦਿਖਾਈ ਦੇਵੇਗਾ।

ਚੰਦਰ ਗ੍ਰਹਿਣ ਦੇਸ਼ ਦੇ ਇਨ੍ਹਾਂ ਹਿੱਸਿਆਂ ਵਿਚ ਦਿਖਾਈ ਦੇਵੇਗਾ

 ਭਾਰਤ ਮੌਸਮ ਵਿਭਾਗ ਦੇ ਅਨੁਸਾਰ, ਉੱਤਰ ਪੂਰਬ ਭਾਰਤ ਤੋਂ ਇਲਾਵਾ ਪੱਛਮੀ ਬੰਗਾਲ, ਓਡੀਸ਼ਾ ਦੇ ਤੱਟਵਰਤੀ ਖੇਤਰ ਤੇ ਅੰਡੇਮਾਨ-ਨਿਕੋਬਾਰ ਆਈਲੈਂਡਜ਼ ਦੇ ਕੁੱਝ ਹਿੱਸਿਆਂ ਵਿੱਚ ਚੰਦਰ ਗ੍ਰਹਿਣ ਦੇਖਣ ਦੀ ਸੰਭਾਵਨਾ ਹੈ।

ਇਹ ਹੋਵੇਗਾ ਗ੍ਰਹਿਣ ਦਾ ਸਮਾਂ

ਚੰਦਰ ਗ੍ਰਹਿਣ ਦੇਖਣ ਦੇ ਸਮੇਂ ਦੀ ਗੱਲ ਕਰੀਏ ਤਾਂ, ਇਹ ਦੁਪਹਿਰ 3.15 ਵਜੇ ਤੋਂ ਸ਼ੁਰੂ ਹੋਵੇਗਾ, ਜਦੋਂ ਕਿ ਇਹ ਸ਼ਾਮ ਨੂੰ 6.23 ਵਜੇ ਖ਼ਤਮ ਹੋਏਗਾ। ਖ਼ਾਸ ਗੱਲ ਇਹ ਹੈ ਕਿ ਗ੍ਰਹਿਣ ਦਾ ਪੂਰਾ ਪੜਾਅ ਸ਼ਾਮ 4.39 ਵਜੇ ਹੋਵੇਗਾ, ਜੋ ਸ਼ਾਮ ਨੂੰ 4 ਵੱਜ ਕੇ 58 ਮਿੰਟ ਤੱਕ ਰਹੇਗਾ।

ਗ੍ਰਹਿਣ ਇਸ ਖੇਤਰ ਵਿਚ ਸਭ ਤੋਂ ਲੰਬੇ ਸਮੇਂ ਲਈ ਦੇਖਣ ਨੂੰ ਮਿਲੇਗਾ

ਆਈਐਮਡੀ ਦੇ ਅਨੁਸਾਰ, ਪੋਰਟ ਬਲੇਅਰ ਉਹ ਇਲਾਕਾ ਹੈ ਜਿਸ ਵਿਚ ਗ੍ਰਹਿਣ ਸਭ ਤੋਂ ਲੰਬੇ ਸਮੇਂ ਲਈ ਦਿਖਾਈ ਦੇਵੇਗਾ। ਇੱਥੇ ਚੰਦਰ ਗ੍ਰਹਿਣ ਸ਼ਾਮ 5:38 ਵਜੇ ਪੂਰੇ 45 ਮਿੰਟ ਤੱਕ ਦੇਖਿਆ ਜਾ ਸਕਦਾ ਹੈ। ਜੋ ਕਿ ਭਾਰਤ ਵਿਚ ਗ੍ਰਹਿਣ ਦਾ ਵੱਧ ਤੋਂ ਵੱਧ ਸਮਾਂ ਹੋਵੇਗਾ। ਉੱਥੇ ਹੀ ਕੁੱਝ ਇਲਾਕੇ ਹਨ ਜਿੱਥੇ ਇਹ ਸਿਰਫ਼ ਦੋ ਮਿੰਟ ਲਈ ਦਿਖਾਈ ਦੇਵੇਗਾ। ਇਹ ਸ਼ਾਮ ਨੂੰ 6:21 ਵਜੇ ਪੁਰੀ ਅਤੇ ਮਾਲਦਾ ਇਲਾਕੇ ਵਿੱਚ ਸਿਰਫ਼ ਦੋ ਮਿੰਟ ਲਈ ਦੇਖਿਆ ਜਾ ਸਕੇਗਾ।

ਚੰਦਰ ਗ੍ਰਹਿਣ ਦਾ ਨਹੀਂ ਹੋਵੇਗਾ ਸੂਤਕ ਕਾਲ

ਜੋਤਿਸ਼ ਸ਼ਾਸਤਰ ਅਨੁਸਾਰ ਗ੍ਰਹਿਣ ਦਾ ਸੂਤਕ ਕਾਲ ਗ੍ਰਹਿਣ ਤੋਂ 9 ਘੰਟੇ ਪਹਿਲਾਂ ਸ਼ੁਰੂ ਹੁੰਦਾ ਹੈ, ਪਰ ਇਹ ਇੱਕ ਉਪ-ਛਾਇਆ ਚੰਦਰ ਗ੍ਰਹਿਣ ਹੈ, ਇਹ ਭਾਰਤ ਵਿਚ ਦਿਖਾਈ ਨਹੀਂ ਦੇਵੇਗਾ। ਅਜਿਹੀ ਸਥਿਤੀ ਵਿੱਚ ਇਸ ਗ੍ਰਹਿਣ ਦਾ ਕੋਈ ਸੂਤਕ ਕਾਲ ਨਹੀਂ ਹੋਵੇਗਾ।

ਇਹ ਕੰਮ ਚੰਦਰ ਗ੍ਰਹਿਣ ਸਮੇਂ ਨਾ ਕਰੋ

 ਗ੍ਰਹਿਣ ਸਮੇਂ ਭੋਜਨ ਨਹੀਂ ਲੈਣਾ ਚਾਹੀਦਾ। ਕਿਸੇ ਨੂੰ ਚੰਦਰ ਗ੍ਰਹਿਣ ਸਮੇਂ ਇਸ਼ਨਾਨ ਨਹੀਂ ਕਰਨਾ ਚਾਹੀਦਾ, ਗ੍ਰਹਿਣ ਖ਼ਤਮ ਹੋਣ ਤੋਂ ਬਾਅਦ ਜਾਂ ਇਸ ਤੋਂ ਪਹਿਲਾਂ ਨਹਾਉਣਾ ਚਾਹੀਦਾ ਹੈ। ਗ੍ਰਹਿਣ ਨੂੰ ਕਦੇ ਵੀ ਖੁੱਲ੍ਹੀਆਂ ਅੱਖਾਂ ਨਾਲ ਨਾ ਵੇਖੋ। ਭਾਰਤ ਵਿਚ ਅਗਲਾ ਚੰਦਰ ਗ੍ਰਹਿਣ 19 ਨਵੰਬਰ ਨੂੰ ਵੇਖਿਆ ਜਾਵੇਗਾ, ਇਹ ਇੱਕ ਅੰਸ਼ਕ ਚੰਦਰ ਗ੍ਰਹਿਣ ਹੋਵੇਗਾ।

Leave a Comment

Your email address will not be published.

You may also like