ਬਿਓਰੋ, 26 ਮਈ 2021 (ਇੰਦਰਪ੍ਰੀਤ ਕੌਰ)- ਅਗਲੇ ਸਾਲ ਦੇ ਸ਼ੁਰੂਆਤੀ ਮਹੀਨਿਆਂ ਚ ਜਿੰਨ੍ਹਾਂ ਪੰਜ ਸੂਬਿਆਂ ‘ਚ ਚੋਣਾਂ ਹੋ ਜਾ ਰਹੀਆਂ ਨੇ ਉਨ੍ਹਾਂ ਵਿੱਚ ਪੰਜਾਬ ਵੀ ਸ਼ਾਮਲ ਹੈ ਜਿਸ ਕਾਰਨ ਪੰਜਾਬ ‘ਚ ਸਿਆਸੀ ਮਾਹੌਲ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਸਭ ਤੋਂ ਵੱਡੀ ਚੁਣੌਤੀ ਭਾਜਪਾ ਲਈ ਖੜ੍ਹੀ ਹੋ ਚੁੱਕੀ ਹੈ ਕਿਉਂਕਿ ਹੁਣ ਤਕ ਗੱਠਬੰਧਨ ਦੀ ਸਰਕਾਰ ਦੀ ਸੀ ਤੇ ਹਮੇਸ਼ਾਂ ਅਕਾਲੀਆਂ ਨਾਲ ਖੜ੍ਹੀ ਹੈ। ਪਰ ਇਹ ਚੋਣਾਂ ਬਿਨਾਂ ਅਕਾਲੀ ਦਲ ਤੋਂ ਉਨ੍ਹਾਂ ਨੂੰ ਆਪਣੀ ਤਾਕਤ ਦੇ ਬਲਬੁਤੇ ‘ਤੇ ਲੜਣੀਆਂ ਪੈਣਗੀਆਂ। ਦੇਖਿਆ ਜਾਏ ਤਾਂ ਹਲੇ ਪਾਰਟੀ ਇਹ ਵੀ ਨਹੀਂ ਤੈਅ ਕਰ ਸਕੀ ਕਿ ਉਹ ਚੋਣਾਂ ‘ਚ ਕਿਸਦਾ ਚਿਹਰਾ ਅੱਗੇ ਲਿਆ ਕੇ ਚੋਣਾਂ ਲੜੇਗੀ। ਬੀਜੇਪੀ ਦੀ ਚੋਣ ਮੈਦਾਨ ‘ਚ ਜਾਣ ਦੀ ਤਿਆਰੀ ਹੈ ਇਸ ਦੇ ਬਾਰੇ ਪੰਜਾਬ ਦੇ ਮੁਖੀ ਦੁਸ਼ੰਅਤ ਕੁਮਾਰ ਗੌਤਮ ਨਾਲ ਗੱਲਬਾਤ ਕੀਤੀ ਗਈ, ਜਿੰਨ੍ਹਾਂ ਨੇ ਕਈ ਮੁਖ ਪਹਿਲੂ ਅੱਗੇ ਰੱਖੇ।

ਦੁਸ਼ੰਅਤ ਕੁਮਾਰ ਗੌਤਮ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਹੁਣ ਤਕ ਸਭ ਨੂੰ ਪਰਖ ਚੁੱਕੇ ਹਨ। ਕਾਂਗਰਸ, ਅਕਾਲੀ ਦਲ ਨੂੰ ਵੀ ਤੇ ਹੁਣ ਉਨ੍ਹਾਂ ਦੀ ਪਾਰਟੀ ਮੁਖ ਵਿਕਲਪਾਂ ਨਾਲ ਖੜ੍ਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਕੁਝ ਗੁਆਉਣ ਦੀ ਨਹੀਂ ਬਲਕਿ ਪਾਉਣ ਦੀ ਹੀ ਆਸ ਹੈ। ਦੁਸ਼ੰਅਤ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੀ ਵਾਰ ਚੋਣਾਂ ਚ ਦੇਖਿਆ ਹੀ ਹੈ ਕਿ ਕਿਸ ਤਰ੍ਹਾਂ ਅਕਾਲੀਆਂ ਨੇ ਉਨ੍ਹਾਂ ਦੀ ਕਿਸ਼ਤੀ ਨੂੰ ਡੋਬ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜਨਤਾ ਵੀ ਬੀਜੇਪੀ ਤੋਂ ਨਹੀਂ ਬਲਕਿ ਅਕਾਲੀ ਦਲ ਤੋਂ ਨਰਾਜ ਸੀ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਅਕਾਲੀ ਦਲ ਤੋਂ ਪਾਰਟੀ ਨੂੰ ਕੋਈ ਫਾਇਦਾ ਨਹੀਂ ਬਲਕਿ ਸਿਰਫ ਨੁਕਸਾਨ ਹੀ ਹੈ।
ਦੁਸ਼ੰਅਤ ਕੁਮਾਰ ਨੇ ਦੱਸਿਆ ਕਿ ਅਕਾਲੀਆਂ ਨਾਲ ਮੁੜ ਤੋਂ ਗੱਠਬੰਧਨ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ ਉਨ੍ਹਾਂ ਵੱਲੋਂ ਚੋਣਾਂ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਚਾਹੇ ਬੰਗਾਲ ਚ ਸਾਡੀ ਸਰਕਾਰ ਨਹੀਂ ਬਣ ਸਕੀ ਪਰ ਪਾਰਟੀਆਂ ਦੀ ਸੀਟਾਂ ਤੇ ਵੋਟ ਪ੍ਰਤੀਸ਼ਤ ਕਾਫੀ ਜਿਆਦਾ ਹੈ ਤੇ ਉੱਧਰ ਹੀ ਅਸਾਮ ਚ ਪਾਰਟੀ ਨੇ ਦੁਬਾਰਾ ਜਿੱਤ ਹਾਸਿਲ ਕੀਤੀ ਹੈ।

ਬੀਜੇਪੀ ਵਲੋਂ ਮੁਖ ਮੰਤਰੀ ਦਾ ਚਿਹਰਾ ਪੇਸ਼ ਕਰਕੇ ਜਾਂ ਬਿਨਾਂ ਪੇਸ਼ ਕੀਤਾ ਚੋਣਾਂ ਲੜੀਆਂ ਜਾਣਗੀਆਂ ਇਹ ਫੈਸਲਾ ਚੋਣਾਂ ਦੀ ਤਾਰੀਖ ਐਲਾਨ ਹੋਣ ਤੋਂ ਬਾਅਦ ਪਾਰਲੀਮੈਂਟਰੀ ਬੋਰਡ ਤੈਅ ਕਰੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਚਿਹਰਾ ਐਲਾਨ ਕਰਨ ਜਾਂ ਨਾ ਕਰਨ ਨਾਲ ਕੁਝ ਫਰਕ ਨਹੀਂ ਪੈਂਦਾ, ਕਿਉਂਕਿ ਵੋਟਰ ਮੋਦੀ ਜੀ ਤੇ ਬੀਜੇਪੀ ਨੂੰ ਵੋਟ ਕਰਦਾ, ਕਿਸੇ ਖਾਸ ਚਿਹਰੇ ਨੂੰ ਨਹੀਂ।
ਉਧਰ ਹੀ ਨਵਜੋਤ ਸਿੱਧੂ ਨੂੰ ਪਾਰਟੀ ਚ ਸ਼ਾਮਲ ਕਰਨ ਤੇ ਜਵਾਬ ਦਿੰਦਿਆਂ ਕਿਹਾ ਕਿ ਅਜਿਹੇ ਲੋਕਾਂ ਨੂੰ ਪਾਰਟੀ ਚ ਵਾਪਸ ਲੈਣਾ ਹੈ ਜਾਂ ਨਹੀਂ ਇਹ ਫੈਸਲਾ ਕਿਸੇ ਇੱਕ ਵਿਅਕਤੀ ਦਾ ਨਹੀਂ ਹੈ ਸਮੂਹਿਕ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਹੀ ਕੁਝ ਤੈਅ ਕੀਤਾ ਜਾਏਗਾ। ਖੇਤੀ ਕਾਨੂੰਨਾਂ ਬਾਰੇ ਦੁਸ਼ੰਅਤ ਕੁਮਾਰ ਦਾ ਕਹਿਣਾ ਹੈ ਕਿ ਪੀਐੱਮ ਨਰਿੰਦਰ ਮੋਦੀ ਦੀ ਸਰਕਾਰ ਨੇ ਇਹ ਫੈਸਲੇ ਕਿਸਾਨਾਂ ਦੇ ਹੱਕ ਚ ਲਏ ਹਨ। ਕਿਸਾਨੀ ਅੰਦੋਲਨ ਦੀ ਜਿੱਥੇ ਗੱਲ ਆਉਂਦੀ ਹੈ ਤਾਂ, ਮੈਨੂੰ ਨਹੀਂ ਲੱਗਣਾ ਕਿਸਾਨ ਅੰਦੋਲਨ ਕਰ ਰਹੇ ਨੇ, ਬਸ ਕੁਝ ਕੁ ਨੇਤਾ ਹਨ ਜੋ ਕਿਸਾਨਾਂ ਦੇ ਨਾਮ ਤੇ ਰਾਜਨੀਤੀ ਚਮਕਾ ਰਹੇ ਹਨ।