ਦਿੱਲੀ, 26 ਮਈ 2021 (ਇੰਦਰਪ੍ਰੀਤ ਕੌਰ)- ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤਕ ਕੋਰੋਨਾ ਇਨਫੈਕਸ਼ਨ 2 ਕਰੋੜ 71 ਲੱਖ 22 ਹਜ਼ਾਰ ਦੇ ਅੰਕੜਿਆਂ ਨੂੰ ਪਾਰ ਕਰ ਚੁੱਕਿਆ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਝੱਲ ਰਹੇ ਭਾਰਤ ਵਿੱਚ ਹੁਣ ਤੱਕ ਇਸਦੇ ਕਾਰਨ 3 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਉਥੇ ਹੀ ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਨਾਲ ਹੋਈ ਮੌਤ ਦਰ ਦੇ ਮਾਮਲੇ ਚ ਭਾਰਤ ਤੀਸਰੇ ਸਥਾਨ ‘ਤੇ ਹੈ। ਹੁਣ ਤਕ ਕੋਰੋਨਾ ਇਨਫੈਕਸ਼ਨ ਨਾਲ ਸਿਰਫ ਆਮ ਲੋਕਾਂ ਦੀ ਹੀ ਨਹੀਂ ਬਲਕਿ ਸਿਹਤ ਕਰਮਚਾਰੀਆਂ, ਡਾਕਟਰਾਂ ਦੀ ਵੀ ਜਾਣ ਜਾ ਚੁੱਕੀ ਹੈ। ਬੜੀ ਹੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਦੇਸ਼ ਭਰ ਕੋਰੋਨਾ ਕਾਰਨ 513 ਡਾਕਟਰ ਆਪਣੀ ਜਾਨ ਗੁਆ ਚੁੱਕੇ ਹਨ ਜਿੰਨ੍ਹਾਂ ਚੋਂ 103 ਡਾਕਟਰ ਸਿਰਫ ਦਿੱਲੀ ਦੇ ਸਨ। ਇਹ ਤਾਜਾ ਅੰਕੜੇ ਆਈ.ਐੱਮ.ਏ (ਇੰਡੀਅਨ ਮੈਡੀਕਲ ਐਸੋਸੀਏਸ਼ਨ) ਵੱਲੋਂ ਜਾਰੀ ਕੀਤੇ ਗਏ ਹਨ। ਅੰਕੜਿਆਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ ਹੁਣ ਤੱਕ ਦਿੱਲੀ ‘ਚ 103, ਬਿਹਾਰ ਚ 96, ਉੱਤਰ ਪ੍ਰਦੇਸ਼ ‘ਚ 41 ਮੌਤਾਂ ਹੋਈਆਂ। ਜਦੋਂ ਕਿ ਰਾਜਸਥਾਨ ‘ਚ 39 ਲੋਕਾਂ ਨੇ ਕੋਰੋਨਾ ਕਾਰਨ ਦਮ ਤੋੜਿਆ, ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼, ਝਾਰਖੰਚ ਅਤੇ ਤਲੇਗੰਨਾ ਵਿੱਚ 29-29 ਡਾਕਟਰਾਂ ਦੀ ਮੌਤ ਹੋਈ।

ਜ਼ਿਕਰਯੋਗ ਹੈ ਕਿ ਆਈ.ਐੱਮ.ਏ ਦੇਸ਼ ਭਰ ਵਿੱਚ ਡਾਕਟਰਾਂ ਦੀ ਕੋਵਿਡ ਦੀ ਮੌਤ ਬਾਰੇ ਇਕ ਰਜਿਸਟਰੀ ਰੱਖਦਾ ਹੈ। ਡਾਕਟਰਾਂ ਤੋਂ ਇਲਾਵਾ ਨਰਸ, ਸਿਹਤ ਕਰਮਚਾਰੀ, ਮੈਡੀਕਲ ਕਲੀਨਰ, ਐਂਬੁਲੇਂਸ ਡਾਕਟਰ, ਪੈਥੋਲੋਜਿਸਟ, ਪੈਰਾਮੇਡਿਕਸ ਸ਼ਾਮਲ ਹਨ। ਕੋਰੋਨਾ ਵੋਰੀਅਰਜ ਲਈ ਇਹ ਬੜੀ ਵੱਡੀ ਚੁਣੌਤੀ ਹੈ ਕਿ ਉਨ੍ਹਾਂ ਨੂੰ ਆਪਣੇ ਮਰੀਜਾਂ ਦੇ ਨਾਲ- ਨਾਲ ਆਪਣੀ ਅਤੇ ਆਪਣੇ ਪਰਿਵਾਰ ਦੀ ਪੂਰੀ ਸੰਭਾਲ ਕਰਨੀ ਪੈਂਦੀ ਹੈ। ਮਰੀਜਾਂ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਂਦੇ ਕਈ-ਕਈ ਆਪਣੇ ਪਰਿਵਾਰ ਤੋਂ ਦੂਰ ਰਹਿੰਦੇ ਹਨ। ਇੰਨ੍ਹਾਂ ਯੋਧਿਆਂ ਦੇ ਇੱਕੋਂ ਮੰਤਵ ਹੈ ਦੇਸ਼ ਭਰ ‘ਚੋਂ ਕੋਰੋਨਾ ਮਹਾਂਮਾਰੀ ਦੀ ਖਾਤਮਾ ਕਰਕੇ ਹਰ ਕਿਸੇ ਦੀ ਜਾਨ ਬਚਾਉਣਾ।

ਇੱਕ ਪਾਸੇ ਜਿੱਥੇ ਆਮ ਜਨਜੀਵਨ ਕੋਰੋਨਾ ਵਾਇਰਸ ਮਹਾਮਾਰੀ ਦੇ ਕਹਿਰ ਕਾਰਨ ਲਗਾਤਾਰ ਆਪਣੀ ਜਾਨ ਗੁਆ ਰਹੇ ਹਨ। ਉਥੇ ਹੀ ਇਨਫੈਕਸ਼ਨ ਕਾਲ ਵਿੱਚ ਲੋਕਾਂ ਦੀ ਜਾਨ ਨੂੰ ਬਚਾਉਣ ਵਾਲੇ ਡਾਕਟਰ ਵੀ ਕੋਰੋਨਾ ਦਾ ਸ਼ਿਕਾਰ ਹੋਣ ਤੋਂ ਨਹੀਂ ਬੱਚ ਪਾ ਰਹੇ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਕਾਰਨ ਦੇਸ਼ ਭਰ ਵਿੱਚ ਕੁਲ 513 ਡਾਕਟਰਾਂ ਦੀ ਮੌਤ ਹੋ ਗਈ ਹੈ।