ਅੰਮ੍ਰਿਤਸਰ, 26 ਮਈ 2021 (ਇੰਦਰਪ੍ਰੀਤ ਕੌਰ)- ਕੋਰੋਨਾ ਮਾਹਾਮਾਰੀ ਦੋਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਹਸਪਤਾਲਾਂ ਅਤੇ ਮਰੀਜਾਂ ਦੀ ਸੇਵਾ ਲਈ ਸ਼ਲਾਘਾਯੋਗ ਕੰਮ ਕੀਤੇ ਜਾ ਰਹੇ ਹਨ। ਐੱਸਜੀਪੀਸੀ ਪ੍ਰਧਾਨ ਬੀਬੀ ਜਾਗੀਰ ਕੌਰ ਅਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਪੰਜਾਬ ਭਰ ਦੇ ਜਿਲ੍ਹਿਆ ਦਾ ਦੌਰਾ ਕਰ ਰਹੇ ਹਨ ਅਤੇ ਕੋਵਿਡ ਕੇਅਰ ਸੈਂਟਰ ਅਤੇ ਆਕਸੀਜਨ ਸਿਲੰਡਰ ਮਹੁੱਈਆ ਕਰਵਾਏ ਜਾ ਰਹੇ ਨੇ। ਹੁਣ ਤਕ ਐੱਸਜੀਪੀਸੀ ਦੇ ਉਪਰਾਲੇ ਨੇ ਹਜਾਰਾਂ ਲੋਕਾਂ ਦੀ ਜਾਨ ਬਚਾਈ ਹੈ ਤੇ ਅਜ ਉਨ੍ਹਾਂ ਦੀ ਸੇਵਾ ਨੂੰ ਦੇਖਦਿਆਂ ਵਿਦੇਸ਼ਾਂ ਭਰ ਚੋਂ ਪੰਜਾਬ ਦੇ ਮਰੀਜਾਂ ਲਈ ਸੇਵਾ ਆਉਣੀ ਸ਼ੁਰੂ ਹੋਈ। ਕਨੈਡਾ ਦੀ ਸਾਬਕਾ ਪਾਰਲੀਮੈਂਟ ਮੈਂਬਰ ਰੂਬੀ ਢੱਲਾ ਜੀ ਵਲੋਂ ਅਤੇ ਉਹਨਾਂ ਦੇ ਸਹਿਯੋਗੀਆਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਕਸੀਮੀਟਰ ਅਤੇ ਆਕਸੀਜਨ ਕਨਸਟੇਟਰ ਦਿਤੇ ਗਏ। ਇਸ ਤੋਂ ਇਲ਼ਾਵਾ ਕਈ ਹੋਰ ਮੁਲਕਾਂ ਤੋਂ ਲੋਕਾਂ ਨੇ ਹਸਪਤਾਲਾਂ ਲਈ ਸੇਵਾ ਵੀ ਭੇਜੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਜੀ ਨੇ ਜਿੱਥੇ ਰੂਬੀ ਢੱਲਾ ਜੀ ਦਾ ਅਤੇ ਉਹਨਾਂ ਦੀ ਪੂਰੀ ਸਹਿਯੋਗੀਆਂ ਦਾ ਧੰਨਵਾਦ ਕੀਤਾ। ਬੀਬੀ ਜਾਗੀਰ ਕੌਰ ਦਾ ਕਹਿਣਾ ਹੈ ਕਿ ਜਿੱਥੇ ਕਿਤੇ ਵੀ ਪੰਜਾਬ ਤੇ ਮੁਸੀਬਤ ਖੜ੍ਹੀ ਹੋਈ ਹੋਈ ਉੱਥੇ ਐੱਸਜੀਪੀਸੀ ਕਦੇ ਪਿੱਛੇ ਨਹੀਂ ਹੱਟੀ ਤੇ ਵਿਦੇਸ਼ੀਆਂ ‘ਚ ਵੱਸਦੇ ਪੰਜਾਬੀ ਹਮੇਸ਼ਾਂ ਇਸ ਮੁਸੀਬਤ ‘ਚ ਮੋਢੇ ਨਾਲ ਮੋਢਾ ਲਾਹ ਖੜ੍ਹਦੇ ਹਨ ਅਤੇ ਹੁਣ ਵੀ ਹਸਪਤਾਲ ‘ਚ ਆਕਸੀਜਨ ਸਿਲੰਡਰ, ਵੈਂਟੀਲੇਟਰ ਦੇ ਕੇ ਬੜੀ ਵੱਡੀ ਮਦਦ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਹੁਣ ਤਕ ਐੱਸਜੀਪੀਸ ਵੱਲੋਂ 7 ਕੋਵਿਡ ਕੇਅਰ ਸੈਂਟਰ ਬਣਾਏ ਜਾ ਚੁੱਕੇ ਨੇ ਜਿਸ ਦੇ ਤਹਿਤ ਸੈਂਕੜੇ ਮਰੀਜ ਤੰਦਰੁਸਤ ਹੋ ਕੇ ਘਰ ਵਾਪਸ ਗਏ ਹਨ।