ਕਪੂਰਥਲਾ, 26 ਮਈ 2021 (ਇੰਦਰਪ੍ਰੀਤ ਕੌਰ)- ਜ਼ਿਲ੍ਹਾ ਕਪੂਰਥਲਾ ਤੋਂ ਅੱਗ ਲੱਗਣ ਦੀਆਂ ਖੌਫਨਕਾ ਤਸਵੀਰਾਂ ਸਾਹਮਣੇ ਆਈਆਂ। ਜਿੱਥੇ ਰੇਲ ਕੋਚ ਫ਼ੈਕਟਰੀ ਦੇ ਬਾਹਰ ਸੜਕ ਕਿਨਾਰੇ ਬਣੀ ਪੁਰਾਣੀ ਝੁੱਗੀ ਝੋਪੜੀ ਨੂੰ ਭਿਆਨਕ ਅੱਗ ਲੱਗ ਗਈ। ਇਹ ਮੰਜਰ ਦੇਖ ਕਿਸੇ ਦਾ ਵੀ ਦਿਲ ਦਹਿਲ ਜਾਏਗਾ। ਇੰਨ੍ਹੀ ਭਿਆਨਕ ਅੱਗ ਲੱਗੀ ਕਿ ਦੇਖਦੇ ਹੀ ਦੇਖਦੇ ਇਸ ਦੀਆਂ ਲਪਟਾਂ ਦੂਰ-ਦੂਰ ਤਕ ਫੈਲ ਗਈਆਂ ਤੇ ਆਸ ਪਾਸ ਦੇ ਲੋਕਾਂ ਚ ਸਹਿਮ ਦਾ ਮਾਹੌਲ ਬਣ ਗਿਆ।

ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਲਗਾਤਾਰ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਗੌਰਤਲਬ ਹੈ ਕਿ ਇਹ ਘਟਨਾ ਅਜ ਦੁਪਹਿਰ ਕਰੀਬ 2 ਵਜੇ ਦੀ ਹੈ। ਝੁੱਗੀਆਂ ਦੇ ਵਿਚ ਅਤੇ ਆਸ ਪਾਸ ਰਹਿ ਰਹੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਅੱਗ ਲੱਗਣ ਦੇ ਕਾਰਨ ਅਤੇ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਬਾਰੇ ਹਲੇ ਕੁਝ ਪਤਾ ਨਹੀਂ ਚੱਲ ਸਕਿਆ ਪਰ ਇਹ ਵੀ ਸਾਹਮਣੇ ਆ ਰਿਹਾ ਹੈ ਕਿ 100 ਤੋਂ ਜਿਆਦਾ ਝੁੱਗੀਆਂ ਸੜ ਕੇ ਸੁਆਹ ਹੋ ਚੁੱਕੀਆਂ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਕਈ ਸਿਲੰਡਰ ਫੱਟਣ ਕਾਰਨ ਅੱਗ ਲੱਗੀ ਹੈ ਪਰ ਹਕੀਕਤ ਕੀ ਹੈ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ।