ਕਪੂਰਥਲਾ, 27 ਮਈ 2021 (ਇੰਦਰਪ੍ਰੀਤ ਕੌਰ)- ਕਪੂਰਥਲਾ ਪੁਲਿਸ ਦੇ ਹੱਥ ਉਸ ਵੇਲੇ ਵੱਡੀ ਸਫਲਤਾ ਲੱਗੀ ਜਦੋਂ ਅਫ਼ਰੀਕਨ ਮੂਲ ਦੀ ਔਰਤ ਸਮੇਤ ਤਿੰਨ ਲੋਕਾ ਨੂੰ ਨਸ਼ੇ ਦੇ ਧੰਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਕਪੂਰਥਲਾ ਪੁਲਿਸ ਨੇ ਨਸ਼ੇ ਦੇ ਧੰਦੇ ‘ਤੇ ਨਕੇਲ ਕੱਸਦਿਆ ਜਿਲ੍ਹਾ ਪੁਲਿਸ ਦੇ ਸੀ.ਆਈ.ਏ ਵਿੰਗ ਨੇ ਥਾਣਾ ਸੁਭਾਨਪੁਰ ਦੇ ਪਿੰਡ ਹਮੀਰਾ ਨੇੜੇ ਇਕ ਗੁਪਤ ਸੂਚਨਾ ਤੇ ਰੇਡ ਕਰਕੇ ਤਿੰਨ ਤਸਕਰਾਂ ਨੂੰ ਕਾਬੂ ਕੀਤਾ। ਫੜ੍ਹੇ ਗਏ ਤਸਕਰਾਂ ‘ਚ ਦੋ ਔਰਤਾਂ ਤੇ ਇਕ ਆਦਮੀ ਸ਼ਾਮਲ ਹੈ।
ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ 100 ਗ੍ਰਾਮ ਹੈਰੋਇਨ, 300 ਨਸ਼ੀਲੇ ਕੈਪਸੂਲ, 100 ਨਸ਼ੀਲੀ ਗੋਲੀਆਂ ਤੇ 1 ਲੱਖ ਰੁਪਏ ਕੈਸ਼ ਬਰਾਮਦ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਦੌਰਾਨ ਫੜੀ ਗਈ ਇਕ ਔਰਤ ਕਾਇਲਾ ਉਰਫ ਐਲੀ ਅਫਰੀਕਨ ਮੂਲ ਦੀ ਨਾਗਰਿਕ ਹੈ ਪੁਲਿਸ ਮੁਤਾਬਿਕ ਫੜੇ ਗਏ ਗੁਰਚਰਨ ਸਿੰਘ ਤੇ ਔਰਤ ਰਾਜਵਿੰਦਰ ਕੌਰ ਉਰਫ ਰੱਜੀ ‘ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਕੇਸ ਦਰਜ ਹਨ ਅਤੇ ਅਫ਼ਰਕੀਨ ਨਾਗਰਿਕ ਐਲੀ ਕੋਲੋ ਪੁੱਛ ਗਿੱਛ ਜਾਰੀ ਜਿਸ ਦੌਰਾਨ ਕਈ ਹੋਰ ਵੱਡੇ ਖੁਲਾਸਿਆਂ ਦੀ ਉਮੀਦ ਜਿਤਾਈ ਜਾ ਰਹੀ ਹੈ।