ਚੰਡੀਗੜ੍ਹ, 27 ਮਈ, 2021 (ਇੰਦਰਪ੍ਰੀਤ ਕੌਰ)- ਕੋਵਿਡ-19 ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਨਵੀਆਂ ਗਾਈਡਲਾਈਨਜ ਜਾਰੀ ਹੋ ਚੁੱਕੀਆਂ ਹਨ। ਹੁਣ ਸਾਰੀਆਂ ਪਾਬੰਦੀਆਂ 10 ਜੂਨ ਤਕ ਜਾਰੀ ਰਹਿਣਗੀਆਂ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਕੁਝ ਰਾਹਤਾਂ ਵੀ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਅੱਜ ਰੀਵਿਊ ਮੀਟਿੰਗ ਕੀਤੀ ਗਈ ਸੀ ਜਿਸ ਦੌਰਾਨ ਵੱਡੇ ਫੈਸਲੇ ਲਏ ਗਏ ਹਨ, ਆਹ ਦੇਖੋ ਹੁਣ ਪੰਜਾਬ ਦੇ ਲੋਕਾਂ ਲਈ ਕੀ ਨਵੀਆਂ ਹਿਦਾਇਤਾਂ ਜਾਰੀ ਹੋਈਆਂ ਹਨ-
- ਪੰਜਾਬ ‘ਚ 10 ਜੂਨ ਤਕ ਵਧਾਈਆਂ ਗਈਆਂ ਪਾਬੰਦੀਆਂ
- ਨਿੱਜੀ ਵਹਾਨਾਂ ‘ਚ 50 ਫੀਸਦ ਸਵਾਰੀਆਂ ਬੈਠਣ ਦੀ ਰੋਕ ਸਮਾਪਤ
- ਕੈਪਟਨ ਅਮਰਿੰਦਰ ਸਿੰਘ ਨੇ ਉੱਚ ਪੱਧਰੀ ਕੋਵਿਡ ਰੀਵਿਊ ਮੀਟਿੰਗ ‘ਚ ਲਿਆ ਫੈਸਲਾ
- ਹੁਣ ਬਾਈਕ ‘ਤੇ 2 ਵਿਅਕਤੀ ਕਰ ਸਕਦੇ ਹਨ ਸਫਰ
- ਸਰਕਾਰੀ ਅਤੇ ਨਿੱਜੀ ਹਸਪਤਾਲਾਂ ‘ਚ ਓਪੀਡੀ ਦੀ ਸ਼ੁਰੂਆਤ
- ਟੈਕਸੀ, ਕੈਬ, ਆਟੋ, ਬੱਸਾਂ ‘ਚ ਹਲੇ 50 ਫੀਸਦ ਸਵਾਰੀਆਂ ਬੈਠ ਸਕਦੀਆਂ
- ਡਿਪਟੀ ਕਮਿਸ਼ਨਰਾਂ ਨੂੰ ਦੁਕਾਨਾਂ ਖੁਲਵਾਉਣ ਸਬੰਧੀ ਫੈਸਲੇ ਦਾ ਅਧਿਕਾਰ
- ਨਿੱਜੀ ਹਸਪਤਾਲਾਂ ਵੱਲੋਂ ਵੱਧ ਵਸੂਲੀ ‘ਤੇ ਕੈਪਟਨ ਸਰਕਾਰ ਹੋਈ ਸਖ਼ਤ

ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਸਮੇਂ-ਸਮੇਂ ‘ਤੇ ਨਵੀਆਂ ਗਾਈਡਲਾਈਨਜ ਜਾਰੀ ਕਰ ਰਹੀ ਹੈ। ਜਿਹੜੀਆਂ ਪਾਬੰਦੀਆਂਂ 31 ਮਈ ਤੱਕ ਸਨ ਉਨ੍ਹਾਂ ਨੂੰ ਅੱਗੇ ਵਧਾ ਕੇ 10 ਜੂਨ ਤਕ ਕਰ ਦਿੱਤਾ ਗਿਆ ਹੈ । ਹਲੇ ਪੰਜਾਬ ਸਰਕਾਰ ਪੂਰਨ ਤੌਰ ‘ਤੇ ਲਾਕਡਾਊਨ ਖੋਲ੍ਹਣ ਸਬੰਧੀ ਕੋਈ ਫੈਸਲਾ ਨਹੀਂ ਲੈ ਸਕਦੀ। ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਕੋਰੋਨਾ ਹਿਦਾਇਤਾਂ ਦੀ ਸਖਤ ਪਾਲਣਾ ਕਰਨ ਦੇ ਹੁਕਮ ਜਾਰੀ ਕੀਤੇ ਹਨ।