Latest

ਰੋਜੀ-ਰੋਟੀ ਕਮਾਉਣ ਮੁਲਕ ਗਏ ਨੌਜਵਾਨ ਦਾ ਕਤਲ, ਮਾਂ ਦਾ ਰੋ-ਰੋ ਬੁਰਾ ਹਾਲ

ਬਰਨਾਲਾ, 28 ਮਈ 2021 (ਇੰਦਰਪ੍ਰੀਤ ਕੌਰ)- ਰੋਜੀ-ਰੋਟੀ ਕਮਾਉਣ ਪਰਾਏ ਮੁਲਕ ਗਏ ਨੌਜਵਾਨ ਦੀ ਮੌਤ ਦੇ ਖਬਰ ਨੇ ਪਰਿਵਾਰ ਨੂੰ ਗਹਿਰੇ ਸਦਮੇ ‘ਚ ਪਾ ਦਿੱਤਾ। ਬਰਨਾਲਾ ਦੇ ਪਿੰਡ ਜੋਧਪੁਰ ਦੇ ਰਹਿਣ ਵਾਲੇ  35 ਸਾਲ ਦੇ ਪਰਗਟ ਸ਼ਰਮਾ ਦਾ ਫਿਲਪੀਨ ਦੇ ਸੀਬੂ ਸਿਟੀ ਚ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੌਤ ਦੀ ਖਬਰ ਸੁਣ ਕੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਚੁੱਕਾ ਹੈ। ਦਰਅਸਲ ਪਰਗਟ 2008 ਚ ਵਿਦੇਸ਼ ਗਿਆ ਸੀ ਜਿੱਥੇ ਉਹ ਫਾਇਨਾਂਸ ਦਾ ਕੰਮ ਕਰਦਾ ਸੀ।

ਪਿਛਲੀ ਸਵੇਰ ਜਦ ਉਹ ਘਰੋਂ ਤੋਂ ਕੰਮ ‘ਤੇ ਜਾ ਰਿਹਾ ਸੀ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਸ਼ਰੇਆਮ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੇ ਪਿਤਾ ਇੰਦਰਜੀਤ ਸ਼ਰਮਾ ਅਤੇ ਭਰਾ ਜਸਵਿੰਦਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਪਰਗਟ ਸ਼ਰਮਾ 2008 ਵਿਚ ਵਿਦੇਸ਼ ਰੋਜ਼ੀ ਰੋਟੀ ਕਮਾਉਣ ਗਿਆ ਸੀ ਤੇ ਕਿਸ ਨੂੰ ਪਤਾ ਸੀ ਮੁਲਕ ਗਿਆ ਪੁੱਤ ਕਦੇ ਮੁੜ ਵਾਪਸ ਨਹੀਂ ਆਏਗਾ।  ਦੱਸਿਆ ਜਾ ਰਿਹਾ ਹੈ ਕਿ ਪਰਗਟ ਸਿੰਘ 2008 ‘ਚ ਵਿਦੇਸ਼ ਗਿਆ ਸੀ ਤੇ ਉਸ ਤੋਂ ਬਾਅਦ ਇਕ ਵਾਰ ਵਾਪਸ ਭਾਰਤ ਆਇਆ ਸੀ ਤੇ 10 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਪਰਗਟ ਆਪਣੇ ਪਿੱਛੇ ਮਾਂ-ਪਿਓ ਭੈਣ, ਭਰਾ ਅਤੇ ਆਪਣੀ ਪਤਨੀ ਤੇ ਦੋ ਪੁੱਤਾਂ ਨੂੰ ਛੱਡ ਗਿਆ ਹੈ। 

ਜ਼ਿਕਰਯੋਗ ਇਹ ਵੀ ਹੈ ਕਿ  ਮ੍ਰਿਤਕ ਪਰਗਟ ਸ਼ਰਮਾ ਆਮ ਆਦਮੀ ਪਾਰਟੀ ਦੇ ਬਰਨਾਲਾ ਦੇ ਵਿਧਾਇਕ ਮੀਤ ਹੇਅਰ ਦਾ ਦੋਸਤ ਵੀ ਸੀ। ਇਸ ਘਟਨਾ ਨੇ ਪੂਰੇ ਜ਼ਿਲ੍ਹੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਵੀ ਇਸ ਤੇ ਦੁੱਖ ਦਾ ਪ੍ਰਗਟਾਵਾ ਕੀਤਾ।

ਮਾਂ ਆਪਣੇ ਪੁੱਤ ਨੂੰ ਦੇਖਣ ਲਈ ਤਰਸ ਰਹੀ ਸੀ ਤੇ ਕਿਸ ਨੂੰ ਪਤਾ ਸੀ ਕਿ ਹੁਣ ਉਹ ਉਸ ਨੂੰ ਆਖਰੀ ਵਾਰ ਅਲਵਿਦਾ ਵੀ ਨਹੀਂ ਆਖ ਸਕੇਗੀ। ਪਰਿਵਾਰ ਵਲੋਂ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।

Leave a Comment

Your email address will not be published.

You may also like

Skip to toolbar