ਸੰਗਰੂਰ, 28 ਮਈ 2021 (ਇੰਦਰਪ੍ਰੀਤ ਕੌਰ)- ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾ ਮਾਮਲਿਆਂ ਨੂੰ ਘੱਟ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ‘ਚ ਸਖ਼ਤੀ ਬਣਾਈ ਹੋਈ ਹੈ, ਪਰ ਪੰਜਾਬ ਸਰਕਾਰ ਦੇ ਮੰਤਰੀ ਹੀ ਇਨ੍ਹਾਂ ਨਿਯਮਾਂ ਦੀ ਸ਼ਰੇਆਮ ਉਲੰਘਣਾ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਕੜੀ ਵਿੱਚ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਇੱਕ ਵੀਡੀਓ ਵਾਇਰਲ ਹੋ ਰਹੀ ਹੈ।ਦਰਸਲ ਸੰਗਰੂਰ ਦੇ ਇੱਕ ਵਿਆਹ ਸਮਾਗਮ ਵਿੱਚ ਪੰਜਾਬ ਦੇ ਮੰਤਰੀ ਸਾਧੂ ਸਿੰਘ ਧਰਮਸਰੋਤ ਪਹੁੰਚੇ ਜਿੱਥੇ 30 ਤੋ 40 ਲੋਕ ਨਜ਼ਰ ਆ ਰਹੇ ਹਨ। ਪੱਤਰਕਾਰਾ ਸਵਾਲਾਂ ਪੁੱਛਿਆਂ ਤੇ ਨੇੜੇ ਤੋ ਆਵਾਜ਼ ਆਈ ਆਪਣਾ ਹੀ ਪ੍ਰੋਗਰਾਮ ਹੈ।

ਦਰਅਸਲ, ਮੰਤਰੀ ਧਰਮਸੋਤ ਕੋਰੋਨਾ ਦੇ ਚਲਦੇ ਰੱਖੀ ਗਈ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਸੰਗਰੂਰ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਇਆ। ਉਸ ਤੋਂ ਬਾਅਦ ਮੰਤਰੀ ਧਰਮਸੋਤ ਇੱਕ ਵਿਆਹ ਸਮਾਰੋਹ ਵਿੱਚ ਪਹੁੰਚੇ। ਜਿੱਥੇ ਵਿਆਹ ਵਿੱਚ 10 ਤੋਂ ਜ਼ਿਆਦਾ ਲੋਕ ਸ਼ਾਮਿਲ ਹੋ ਨਹੀਂ ਸਕਦੇ, ਉੱਥੇ ਹੀ ਮੰਤਰੀਆਂ ਦੇ ਨਾਲ ਇੰਨੀ ਗਿਣਤੀ ‘ਚ ਪੁਲਿਸ ਵਾਲੇ ਹੀ ਨਜ਼ਰ ਆ ਰਹੇ ਸਨ। ਇਸ ਦੌਰਾਨ ਹੀ ਮੰਤਰੀ ਬਿਨ੍ਹਾਂ ਮਾਸਕ ਦੇ ਨਜ਼ਰ ਆਏ ਸਨ।ਹੁਣ ਮੰਤਰੀ ਸਾਬ ਨੇ ਚੱਲਦੇ ਕੈਮਰੇ ਕੇ ਆਖਿਆ ਕਿ ਕਿਸੇ ਖਾਸ ਦਾ ਪ੍ਰੋਗਰਮ ਹੈ।ਮੰਤਰੀ ਧਰਮਸੋਤ ਵੱਲੋ ਉਡਾਈਆਂ ਕੋਰੋਨਾ ਗਾਈਡਲਾਈਨਜ ਦੀ ਧੱਜੀਆਂ ਤੋ ਬਾਅਦ ਸਵਾਲ ਮੁਖ ਮੰਤਰੀ ਤੇ ਵੀ ਸਵਾਲ ਖੜ੍ਹਾ ਹੁੰਦਾ ਹੈ ਕਿ ਜਾਂ ਤਾਂ ਲੋਕਾਂ ਨੂੰ ਵੀ ਰਾਹਤ ਦਿਓ ਜਾਂ ਮੰਤਰੀਆਂ ਨੂੰ ਸਮਝਾਓ ਕਿ ਕੋਰੋਨਾ ਆਮ ਖਾਸ ਨਹੀਂ ਦੇਖਦਾ।