Latest

ਪੰਜਾਬੀ ਗਾਇਕ ਸ਼ਿਪਰਾ ਗੋਇਲ ਦੀ ਸ਼ਾਨਦਾਰ ਪਹਿਲ, ਦੇਖੋ ਕਿਵੇਂ ਕਰ ਰਹੀ ਗਰੀਬਾਂ ਦੀ ਮਦਦ

ਚੰਡੀਗੜ੍ਹ, 29 ਮਈ 2021 (ਇੰਦਰਪ੍ਰੀਤ ਕੌਰ)- ਦੇਸ਼ ਭਰ ‘ਚ ਕੋਰੋਨਾ ਮਹਾਂਮਾਰੀ ਨੇ ਤੜਥਲੀ ਮਚਾਈ ਹੋਈ ਹੈ ਤੇ ਹਰ ਪਾਸੇ ਹਾਲਾਤ ਬੜੇ ਹੀ ਨਾਜੁਕ ਚੱਲ ਰਹੇ ਹਨ। ਹਰ ਰੋਜ਼ ਵੱਡੀ ਗਿਣਤੀ ‘ਚ ਕੋਰੋਨਾ ਪੀੜ੍ਹਤ ਮਰੀਜ ਆਪਣੀਆਂ ਜਾਨਾਂ ਗੁਆ ਰਹੇ ਹਨ। ਸਮਾਜ ਸੇਵੀ ਸੰਸਥਾਵਾਂ ਅਤੇ ਕਈ ਕਲਾਕਾਰ ਵੀ ਆਪੋ-ਆਪਣੇ ਪੱਧਰ ‘ਤੇ ਲੋੜਵੰਦ ਲੋਕਾਂ ਦੀ ਸੇਵਾ ਕਰ ਰਹੇ ਹਨ। ਅਜਿਹੇ ‘ਚ ਪੰਜਾਬੀ ਗਾਇਕ ਸ਼ਿਪਰਾ ਗੋਇਲ, ਜੋ ਕਿ ਜ਼ੀਰੋ ਗਰਾਊਂਡ ‘ਤੇ ਪਹੁੰਚ ਕੇ ਲੋਕਾਂ ਦੀ ਸੇਵਾ ਕਰ ਰਹੀ ਹੈ।

ਲੋਕਾਂ ਦੀ ਸੇਵਾ ਕਰ ਕਰਨ ਲਈ ਸ਼ਿਪਰਾ ਗੋਇਲ ਨੇ ‘ਸ਼ਿਪਰਾ ਗੋਇਲ ਫਾਊਂਡੇਸ਼ਨ’ ਨਾਂ ਦੀ ਐੱਨ. ਜੀ. ਓ. ਬਣਾਈ ਹੈ। ਕੋਰੋਨਾ ਦੀ ਮਾਰ ਕਰਕੇ ਲੋਕਾਂ ਦੇ ਕੰਮ ਠੱਪ ਹੋ ਗਏ ਹਨ। ਲੋਕ ਹਸਪਤਾਲਾਂ ਦੇ ਚੱਕਰ ਲਗਾ ਰਹੇ ਹਨ। ਕੋਰੋਨਾ ਮਰੀਜ਼ ਨਾਲ ਉਨ੍ਹਾਂ ਦੇ ਪਰਿਵਾਰ ਵਾਲੇ ਵੀ ਮੁਸ਼ਕਿਲ ਸਮੇਂ ‘ਚੋਂ ਲੰਘ ਰਹੇ ਹਨ, ਜਿਸ ਕਰਕੇ ਸ਼ਿਪਰਾ ਗੋਇਲ ਨੇ ਹਸਪਤਾਲਾਂ ‘ਚ ਪਹੁੰਚ ਕੇ ਲੋਕਾਂ ਨੂੰ ਭੋਜਨ ਮੁਹੱਈਆ ਕਰਵਾ ਰਹੀ ਹੈ।

ਦੱਸਣਯੋਗ ਹੈ ਕਿ ਹਾਲ ਹੀ ਸ਼ਿਪਰਾ ਗੋਇਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਕੁਝ ਤਸਵੀਰਾਂ ਤੇ ਵੀਡੀਓਜ਼ ਪੋਸਟ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਗਰੀਬ ਲੋਕਾਂ ਨੂੰ ਭੋਜਨ ਦੇ ਡੱਬੇ ਦਿੰਦੀ ਹੋਈ ਨਜ਼ਰ ਆ ਰਹੀ ਹੈ।

ਇਸ ਤੋਂ ਇਲਾਵਾ ਇਕ ਵੀਡੀਓ ‘ਚ ਉਹ ਹਸਪਤਾਲ ‘ਚ ਦਾਖਲ ਮਰੀਜਾਂ ਨੂੰ ਭੋਜਨ ਦਿੰਦੀ ਹੋਈ ਨਜ਼ਰ ਆ ਰਹੀ ਹੈ।ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਨੂੰ ਪੋਸਟ ਕਰਦਿਆਂ ਸ਼ਿਪਰਾ ਗੋਇਲ ਨੇ ਲਿਖਿਆ ਹੈ, ‘ਈ ਭੀ ਦਾਤ ਤੇਰੀ ਦਾਤਾਰ, ਜੇ ਕੋਈ ਕੋਵਿਡ ਮਰੀਜ਼ ਜਾਂ ਉਨ੍ਹਾਂ ਦੇ ਪਰਿਵਾਰ ਨੂੰ Chd & Tricity ‘ਚ ਭੋਜਨ ਦੀ ਜ਼ਰੂਰਤ ਹੈ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ। ਅਸੀਂ ਉਨ੍ਹਾਂ ਦੇ ਦਰਵਾਜ਼ੇ ‘ਤੇ ਮੁਫ਼ਤ ਭੋਜਨ ਪ੍ਰਦਾਨ ਕਰਾਂਗੇ।’ ਲੋਕੀਂ ਕੁਮੈਂਟ ਕਰਕੇ ਗਾਇਕਾ ਸ਼ਿਪਰਾ ਗੋਇਲ ਦੇ ਇਸ ਕੰਮ ਦੀ ਤਾਰੀਫ਼ ਕਰ ਰਹੇ ਹਨ।

Leave a Comment

Your email address will not be published.

You may also like

Skip to toolbar