ਸੂਰਤਗੜ ਵਿੱਚ ਫੋਜ ਦੇ ਟ੍ਰੇਨਿੰਗ ਸੇਟਰ ਵਿੱਚ ਬੀਤੇ ਦਿਨ ਮਾਨਸਾ ਦੇ ਰਹਿਣ ਵਾਲੇ ਫੋਜੀ ਜਵਾਨ ਪ੍ਰਭਦਿਆਲ ਵੱਲੋ ਖ਼ੁਦਕੁਸ਼ੀ ਕਰ ਲਈ ਸੀ ਜਿਸ ਤੋ ਬਾਅਦ ਇੱਕ ਆਡੀੳ ਵਾਇਰਲ ਹੋਈ ਜੋ ਪ੍ਰਭਦਿਆਲ ਦੀ ਦੱਸੀ ਜਾ ਰਹੀ ਹੈ ਇਸ ਮਾਮਲੇ ਵਿੱਚ ਸੂਰਤ ਗੜ ਦੇ ਥਾਣਾ ਸਿਟੀ ਵਿੱਚ ਫੋਜ ਦੇ ਤਿੰਨ ਆਧਿਕਾਰੀਆ ਖਿਲ਼ਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਪ੍ਰਭਦਿਆਲ ਦੇ ਪਰਿਵਾਰ ਵੱਲੋ ਸ਼ਿਕਾਇਤ ਦਿੰਦਿਆਂ ਆਰੋਪ ਲਗਾਇਆ ਕਿ ਕੈਂਪ ਦੇ ਕਮਾਡਿੰਗ ਅਫਸਰ ਨੇ ਪ੍ਰਭਦਿਆਲ ਨੂੰ ਘਰੇਲੂ ਡਿਊਟੀ ਕਰਨ ਨੂੰ ਕਿਹਾ ਜਿਸ ਤੋ ਪ੍ਰਭਦਿਆਲ ਨੇ ਇਨਕਾਰ ਕੀਤਾ ਤਾ ਜਿਸ ਤੋ ਬਾਅਦ ਫੋਜ ਦੇ ਤਿੰਨ ਅਧਿਕਾਰੀਆਂ ਵੱਲੋ ਉਸ ਨੂੰ ਸਰੀਰਕ ਤੇ ਮਾਨਸਿਕ ਤੋਰ ਤੇ ਟੋਰਚਰ ਕੀਤਾ ਜਿਸ ਤੋ ਤੰਗ ਆ ਉਸ ਨੇ ਕੈਂਪ ਵਿੱਚ ਹੀ ਖ਼ੁਦਕੁਸ਼ੀ ਕਰ ਲਈ। ਪਰਿਵਾਰ ਮੁਤਾਬਕ ਖ਼ੁਦਕੁਸ਼ੀ ਤੋ ਪਹਿਲਾ ਉਸ ਨੇ ਟੋਰਚਰ ਕਰਨ ਦੀ ਜਾਣਕਾਰੀ ਦਿੱਤੀ ਸੀ। ਇਸ ਮਾਮਲੇ ਵਿੱਚ ਫੋਜ ਨੇ ਕੋਰਟ ਆਫ ਇਨਕੁਆਰੀ ਸ਼ੁਰੂ ਕਰ ਦਿੱਤੀ ਹੈ ਜਦਕਿ ਥਾਣਾ ਸਿਟੀ ਸੂਰਤਗੜ ਵਿੱਚ ਤਿੰਨ ਆਧਿਕਾਰੀਆ ਖਿਲ਼ਾਫ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।
ਸੂਰਤਗੜ ਵਿੱਚ ਫੋਜ ਦੇ ਸੇਟਰ ਵਿੱਚ ਫੋਜੀ ਵੱਲੋ ਖ਼ੁਦਕੁਸ਼ੀ ਮਾਮਲੇ ਵਿੱਚ ਤਿੰਨ ਆਲਾ ਆਧਿਕਾਰੀ ਤੇ ਮਾਮਲਾ ਦਰਜ।
