ਨਵੀਂ ਦਿੱਲੀ, 31 ਮਈ 2021- 12ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਤੇ ਫੈਸਲਾ ਵੀਰਵਾਰ ਨੂੰ ਆਏਗਾ।ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ ਬਾਰ੍ਹਵੀਂ ਜਮਾਤ ਦੀ CBSE ਅਤੇ ICSE ਬੋਰਡ ਪ੍ਰੀਖਿਆ ਕਰਵਾਉਣ ਜਾਂ ਰੱਦ ਕਰਨ ਦੇ ਮੁੱਦੇ ‘ਤੇ ਅੰਤਮ ਫੈਸਲਾ ਦੋ ਦਿਨਾਂ ਵਿਚ ਲਵੇਗੀ। ਕੇਂਦਰ ਨੇ ਕੋਰਟ ਕੋਲੋਂ ਦੋ ਦਿਨਾਂ ਦਾ ਸਮਾਂ ਮੰਗਿਆ ਹੈ।ਹੁਣ ਇਸ ਮੁੱਦੇ ਤੇ ਅੰਤਿਮ ਫੈਸਲਾ ਵੀਰਵਾਰ ਨੂੰ ਆਏਗਾ।

ਸੈਂਟਰਲ ਐਜੂਕੇਸ਼ਨ ਆਫ ਬੋਰਡ (CBSE) ਤੇ ਸੀਆਈਸੀਐੱਸਈ ਦੀ ਕਲਾਸ 12ਵੀਂ ਦੀ ਬੋਰਡ ਪ੍ਰੀਖਿਆਵਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕਰ ਰਹੇ ਵਿਦਿਆਰਥੀਆਂ ਲਈ ਅੱਜ ਦਾ ਦਿਨ ਕਾਫੀ ਮਹੱਤਵਪੂਰਨ ਸੀ। ਸੁਪਰੀਮ ਕੋਰਟ ’ਚ ਸੀਬੀਐੱਸਈ ਦੀ ਸੀਨੀਅਰ ਸੈਕੰਡਰੀ ਤੇ ਸੀਆਈਐੱਸਸੀਈ ਦੀ ਆਈਐੱਸਸੀ ਪ੍ਰੀਖਿਆਵਾਂ ਨੂੰ ਕੋਵਿਡ-19 ਮਹਾਮਾਰੀ ਦੇ ਵਿਚ ਕਰਵਾਉਣ ਤੇ ਇਨ੍ਹਾਂ ਪ੍ਰੀਖਿਆਵਾਂ ਨੂੰ ਰੱਦ ਕਰਦੇ ਹੋਏ ਰਿਜ਼ਲਟ ‘ਆਬਜ਼ੈਕਟਿਵ ਮੈਥਾਡੋਲਾਜੀ’ ਦੇ ਆਧਾਰ ਸਹੀ ਸਮਾਂ-ਸੀਮਾ ਦੇ ਅੰਦਰ ਐਲਾਨ ਕੀਤੇ ਜਾਣ ਦੀ ਮੰਗ ਵਾਲੀ ਜਨਹਿੱਤ ਪਟੀਸ਼ਨ ’ਤੇ ਅੱਜ, 31 ਮਈ 2021 ਨੂੰ ਸੁਣਵਾਈ ਹੋਣੀ ਸੀ ਪਰ ਇਕ ਵਾਰ ਫਿਰ ਤੋਂ ਇਹ ਸੁਣਵਾਈ ਅੱਗੇ ਟਾਲ ਦਿੱਤੀ ਹੈ ਤੇ ਹੁਣ ਵੀਰਵਾਰ ਦਾ ਦਿਨ ਨਿਸਚਿਤ ਕੀਤਾ ਗਿਆ ਹੈ।