ਬਿਹਾਰ, 31 ਮਈ 2021- ਸਾਈਕਲ ਗਰਲ ਦੇ ਨਾਮ ਨਾਲ ਮਸ਼ਹੂਰ ਬਿਹਾਰ ਦੀ ਧੀ ਜੋਤੀ ਦੇ ਪਿਤਾ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਜੋਤੀ ਦੇ ਪਿਤਾ ਦੀ ਮੌਤ ਹੋਈ। ਬਿਹਾਰ ਦੇ ਦਰਭੰਗਾ ਜ਼ਿਲੇ ਦੇ ਸਿੰਹਵਾੜਾ ਬਲਾਕ ਦੇ ਸਿਰਹੁੱਲੀ ਪਿੰਡ ਦੀ 13 ਸਾਲਾ ਜੋਤੀ ਪਿਛਲੇ ਸਾਲ ਤਾਲਾਬੰਦੀ ਦੌਰਾਨ ਆਪਣੇ ਪਿਤਾ ਮੋਹਨ ਪਾਸਵਾਨ ਨੂੰ ਸਾਈਕਲ ਉਤੇ ਬਿਠਾ ਕੇ ਗੁਰੂਗ੍ਰਾਮ ਤੋਂ 8 ਦਿਨਾਂ ਵਿਚ 1300 ਕਿਲੋਮੀਟਰ ਦਾ ਸਫਰ ਤੈਅ ਕਰਕੇ ਦਰਭੰਗ ਪਹੁੰਚਣ ਪਿੱਛੋਂ ਸੁਰਖੀਆਂ ‘ਚ ਆਈ ਸੀ।
ਜ਼ਿਕਰਯੋਗ ਹੈ ਕਿ ਜੋਤੀ ਪਾਸਵਾਨ ਦੇ ਪਿਤਾ ਮੋਹਨ ਪਾਸਵਾਨ ਦੇ ਚਾਚੇ ਦੀ 10 ਦਿਨ ਪਹਿਲਾਂ ਮੌਤ ਹੋ ਗਈ ਸੀ। ਉਨ੍ਹਾਂ ਦੇ ਸ਼ਰਧਾ ਕ੍ਰਮ ਦੇ ਭੋਜ ਲਈ ਸਮਾਜ ਦੇ ਲੋਕਾਂ ਨਾਲ ਮੋਹਨ ਪਾਸਵਾਨ ਨੇ ਮੀਟਿੰਗ ਕੀਤੀ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਮੋਹਨ ਪਾਸਵਾਨ ਜਿਵੇਂ ਹੀ ਖੜ੍ਹੇ ਹੋਏ, ਇਕਦਮ ਡਿੱਗ ਗਏ ਤੇ ਮੌਤ ਹੋ ਗਈ। ਪਿੰਡ ਵਾਸੀਆਂ ਅਨੁਸਾਰ ਮੋਹਨ ਪਾਸਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪਿਤਾ ਦੀ ਮੌਤ ਤੋਂ ਬਾਅਦ ਜੋਤੀ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।