class="post-template-default single single-post postid-1906 single-format-standard wpb-js-composer js-comp-ver-6.11.0 vc_responsive">

Latest

ਚੀਨ ਨੂੰ ਸਤਾਈ ਅਬਾਦੀ ਦੀ ਫਿਕਰ, 3 ਬੱਚੇ ਪੈਦਾ ਕਰਨ ਦੀ ਦਿੱਤੀ ਮੰਜ਼ੂਰੀ

ਨਵੀਂ ਦਿੱਲੀ, 31 ਮਈ 2021- ਚੀਨ ਦੀ ਕਮਿਊਨਿਸਟੀ ਪਾਰਟੀ ਨੇ ਦੇਸ਼ ਦੀ ਆਬਾਦੀ ਦੇ ਮੱਦੇਨਜ਼ਰ ਬੱਚਿਆਂ ਦੇ ਜਨਮ ‘ਤੇ ਲਾਗੂ ਸੀਮਾ ਵਿਚ ਹੋਰ ਢਿੱਲ ਦੇਣ ਦਾ ਫ਼ੈਸਲਾ ਲਿਆ ਹੈ। ਚੀਨ ਸਰਕਾਰ ਨੇ ਪਰਿਵਾਰ ਨਿਯੋਜਨ ਦੇ ਨਿਯਮਾਂ ਵਿਚ ਢਿੱਲ ਦੇਣ ਦਾ ਐਲਾਨ ਕਰ ਦਿੱਤਾ ਹੈ ਜਿਸ ਮੁਤਾਬਕ ਜੋੜੇ ਦੋ ਦੀ ਬਜਾਏ ਤਿੰਨ ਬੱਚਿਆਂ ਨੂੰ ਜਨਮ ਦੇ ਸਕਦੇ ਹਨ।

ਚੀਨੀ ਮੀਡੀਆ ਮੁਤਾਬਕ ਨਵੀਂ ਪਾਲਿਸੀ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮਨਜ਼ੂਰੀ ਮਿਲ ਗਈ ਹੈ। ਮਤਲਬ ਦਹਾਕਿਆਂ ਤੋਂ ਚੱਲ ਆ ਰਹੀ ਟੂ-ਚਾਈਲਡ ਪਾਲਿਸੀ ਨੂੰ ਹੁਣ ਚੀਨ ਵਿਚ ਖ਼ਤਮ ਕਰ ਦਿੱਤਾ ਗਿਆ ਹੈ।ਇਸ ਤੋਂ ਪਹਿਲਾਂ ਸਾਹਮਣੇ ਆਏ ਆਬਾਦੀ ਸੰਬੰਧੀ ਅੰਕੜਿਆਂ ਤੋਂ ਪਤਾ ਚੱਲਿਆ ਸੀ ਕਿ ਬੀਤੇ ਇਕ ਦਹਾਕੇ ਵਿਚ ਚੀਨ ਵਿਚ ਕੰਮਕਾਜੀ ਉਮਰ ਵਰਗ ਦੀ ਆਬਾਦੀ ਵਿਚ ਕਮੀ ਆਈ ਹੈ ਅਤੇ 65 ਸਾਲ ਤੋਂ ਵੱਧ ਉਮਰ ਵਰਗੇ ਦੇ ਲੋਕਾਂ ਦ਼ੀ ਗਿਣਤੀ ਵਧੀ ਹੈ ਜਿਸ ਦਾ ਅਸਰ ਸਮਾਜ ਅਤੇ ਅਰਥਵਿਵਸਥਾ ‘ਤੇ ਪੈ ਰਿਹਾ ਹੈ।

ਜ਼ਿਕਰਯੋਗ ਹੈ ਕਿ ਜੋੜਿਆਂ ਨੂੰ ਇਕ ਹੀ ਬੱਚਾ ਪੈਦਾ ਕਰਨ ਦੀ ਇਜਾਜ਼ਤ ਸੰਬੰਧੀ ਨਿਯਮਾਂ ਵਿਚ 2015 ਵਿਚ ਢਿੱਲ ਦਿੱਤੀ ਗਈ ਸੀ ਅਤੇ ਦੋ ਬੱਚਿਆਂ ਨੂੰ ਜਨਮ ਦੇਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਮਗਰੋਂ ਇਕ ਸਾਲ ਬਾਅਦ ਬੱਚਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਪਰ ਬਾਅਦ ਵਿਚ ਇਸ ਵਿਚ ਕਮੀ ਦੇਖੀ ਗਈ। ਅੰਕੜਿਆਂ ਮੁਤਾਬਕ 2010 ਤੋਂ 2020 ਦੇ ਵਿਚ ਚੀਨ ਵਿਚ ਆਬਾਦੀ ਵੱਧਣ ਦੀ ਗਤੀ 0.3 ਫੀਸਦੀ ਸੀ ਜਦਕਿ ਸਾਲ 2000 ਤੋਂ 2010 ਦੇ ਵਿਚਕਾਰ ਇਹ ਗਤੀ 0.57 ਫੀਸਦੀ ਸੀ ਮਤਲਬ ਦੋ ਦਹਾਕਿਆਂ ਵਿਚ ਚੀਨ ਵਿਚ ਆਬਾਦੀ ਵੱਧਣ ਦੀ ਗਤੀ ਘੱਟ ਗਈ ਹੈ। ਅੰਕੜਿਆਂ ਵਿਚ ਦੱਸਿਆ ਗਿਆ ਹੈ ਕਿ ਸਾਲ 2020 ਵਿਚ ਚੀਨ ਵਿਚ ਸਿਰਫ 12 ਮਿਲੀਅਨ ਬੱਚੇ ਪੈਦਾ ਹੋਏ ਜਦਕਿ 2016 ਵਿਚ ਇਹ ਅੰਕੜਾ 18 ਮਿਲੀਅਨ ਸੀ।

Leave a Comment

Your email address will not be published.

You may also like