class="post-template-default single single-post postid-1910 single-format-standard wpb-js-composer js-comp-ver-6.11.0 vc_responsive">

ਪੰਜਾਬ

ਪੰਜਾਬ ਵਾਸੀਆਂ ਨੂੰ ਜਲਦ ਤਪਦੀ ਗਰਮੀ ਤੋਂ ਮਿਲੇਗੀ ਰਾਹਤ, ਪੜ੍ਹੋਂ ਬਦਲੇਗਾ ਮੌਸਮ

ਲੁਧਿਆਣਾ, 31 ਮਈ 2021- ਪੰਜਾਬ ਵਿੱਚ ਕਈ ਦਿਨਾਂ ਤੋਂ ਬਹੁਤ ਜਿਆਦਾ ਗਰਮੀ ਪੈ ਰਹੀ ਹੈ। ਗਰਮ ਹਵਾਵਾਂ ਅਤੇ ਲੂ ਨੇ ਪੰਜਾਬ ਦੇ ਲੋਕਾਂ ਨੂੰ ਘਰਾਂ ਚ ਬੰਦ ਕਰ ਦਿੱਤਾ। ਦੇਖਿਆ ਜਾਏ ਤਾਂ ਮਈ ਮਹੀਨੇ ’ਚ ਆਮ ਨਾਲੋਂ ਗਰਮੀ ਘੱਟ ਪਈ ਹੈ, ਇਹ ਦਾਅਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਨੇ ਕੀਤਾ ਹੈ।

ਮਈ ਮਹੀਨੇ ਵਿਚ ਜ਼ਿਆਦਾਤਰ ਆਮ ਨਾਲੋਂ ਪਾਰਾ 2-3 ਡਿਗਰੀ ਘੱਟ ਰਿਹਾ ਹੈ। ਮਾਹਿਰਾਂ ਮੁਤਾਬਕ ਆਉਣ ਵਾਲੇ 48 ਘੰਟਿਆਂ ਅੰਦਰ ਪੰਜਾਬ ਵਿਚ ਮੌਸਮ ਬੱਦਲਵਾਈ ਵਾਲਾ ਜਾਂ ਕਿਤੇ-ਕਿਤੇ ਹਲਕੀ ਬਾਰਿਸ਼ ਵਾਲਾ ਰਹੇਗਾ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ। ਮੌਸਮ ਵਿਭਾਗ ਵਿਗਿਆਨੀ ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਮੌਸਮ ਵਿਚ ਵੱਡੀਆਂ ਤਬਦੀਲੀਆਂ ਵੀ ਵੇਖਣ ਨੂੰ ਮਿਲ ਰਹੀਆਂ ਹਨ ਪਰ ਚੰਗੀ ਖ਼ਬਰ ਇਹ ਹੈ ਕਿ ਮੌਨਸੂਨ ਸਮੇਂ ਸਿਰ ਦੇਸ਼ ਅੰਦਰ ਆ ਰਿਹਾ ਹੈ ਅਤੇ ਉਮੀਦ ਹੈ ਕਿ ਪਹਿਲੀ ਜੁਲਾਈ ਤਕ ਪੰਜਾਬ ’ਚ ਵੀ ਦਾਖ਼ਲ ਹੋ ਜਾਵੇਗਾ।

ਜਾਣਕਾਰੀ ਦਿੰਦਿਆਂ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਮਈ ਮਹੀਨੇ ਵਿਚ ਜ਼ਿਆਦਾਤਰ ਪਾਰਾ 40 ਡਿਗਰੀ ਤੋਂ ਹੇਠਾਂ ਰਿਹਾ ਹੈ, ਸਿਰਫ ਇਕ ਅੱਧੇ ਦਿਨ ਹੀ ਗਰਮੀ ਜ਼ਿਆਦਾ ਪਈ ਹੈ। ਲਗਾਤਾਰ ਆ ਰਹੇ ਸਾਈਕਲੋਨ ਅਤੇ ਚੱਕਰਵਾਤ ਕਾਰਨ ਗਰਮੀ ਉਸ ਪੱਧਰ ਦੀ ਨਹੀਂ ਪਈ, ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਆਉਂਦੇ ਦਿਨਾਂ ’ਚ ਮੌਸਮ ਗਰਮੀ ਤੋਂ ਕੁਝ ਰਾਹਤ ਦੇਵੇਗਾ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਵਿਸ਼ਵ ਭਰ ਵਿੱਚ ਵੱਡੇ ਕਲਾਈਮੇਟ ਚੇਂਜ ਹੋ ਰਹੇ ਨੇ ਜਿਸ ਕਰਕੇ ਹਾਲਾਂਕਿ ਪ੍ਰਿਥਵੀ ਦਾ ਅੰਦਰੂਨੀ ਤਾਪਮਾਨ ਚ ਸਿਰਫ ਇੱਕ ਡਿਗਰੀ ਦਾ ਹੀ ਫ਼ਰਕ ਪਿਆ ਹੈ ਪਰ ਇਸਦਾ ਜਾਨਵਰਾਂ ਅਤੇ ਬਨਸਪਤੀ ਤੇ ਜ਼ਿਆਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।

ਉਨ੍ਹਾਂ ਕਿਹਾ ਇਹੀ ਕਾਰਨ ਹੈ ਕਿ ਗਰਮੀ ਅਤੇ ਸਰਦੀਆਂ ਆਪਣੇ ਸਮੇਂ ਤੋਂ ਦੇਰੀ ਨਾਲ ਜਾਂ ਪਹਿਲਾਂ ਆ ਜਾਂਦੀਆਂ ਹਨ ਅਤੇ ਇਕਦਮ ਗਰਮੀ ਕਦੇ ਵੱਧ ਜਾਂਦੀ ਹੈ ਅਤੇ ਕਦੇ ਸਰਦੀ ਵੱਧ ਜਾਂਦੀ ਹੈ।

Leave a Comment

Your email address will not be published.

You may also like