ਅਮਰੀਕਾ, 1 ਜੂਨ 2021- ਭਾਰਤ ਸਣੇ ਪੂਰੀਆਂ ਦੁਨੀਆਂ ਕੋਰੋਨਾ ਮਹਾਂਮਾਰੀ ਦੇ ਕਹਿਰ ਨਾਲ ਜੂਝ ਰਹੀ ਹੈ। ਕਰੋੜਾਂ ਲੋਕ ਕੋਰੋਨਾ ਦੀ ਝਪੇਟ ਚ ਆ ਚੁੱਕੇ ਅਤੇ ਲੱਖਾਂ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
ਦੁਨੀਆਂ ਚ ਹਰ ਕੋਈ ਸਿਰਫ ਇੱਕ ਹੀ ਸਵਾਲ ਪੁੱਛ ਰਿਹਾ ਹੈ ਕਿ ਇਹ ਵਾਇਰਸ ਕਿੱਥੋਂ ਆਇਆ? ਪਰ ਫਿਲਹਾਲ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਕਿਸੇ ਕੋਲ ਨਹੀਂ ਹੈ। ਹਾਲਾਂਕਿ, ਹੁਣ ਭਾਰਤ ਅਤੇ ਦੁਨੀਆ ਭਰ ਦੇ ਦੇਸ਼ ਇਸ ਪ੍ਰਸ਼ਨ ‘ਤੇ ਜ਼ੋਰ ਦੇਣ ਲੱਗੇ ਹਨ ਅਤੇ ਚਾਹੁੰਦੇ ਹਨ ਕਿ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਜਲਦੀ ਤੋਂ ਜਲਦੀ ਦਿੱਤਾ ਜਾਵੇ। ਅਮਰੀਕਾ ਨੇ ਆਪਣੀਆਂ ਖੁਫੀਆ ਏਜੰਸੀਆਂ ਨੂੰ ਵੀ ਇਸ ਮੁਹਿੰਮ ਵਿਚ ਤੇਜ਼ੀ ਨਾਲ ਕੰਮ ਕਰਨ ਲਈ ਕਿਹਾ ਹੈ।

ਇਹ ਮਹਾਂਮਾਰੀ ਕਦੋਂ ਜਾਏਗੀ ਇਸ ਬਾਰੇ ਹਲੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ ਪਰ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਇਹ ਵਾਰ-ਵਾਰ ਆਏਗੀ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਸਿਹਤ ਮਾਹਰ ਨੇ ਕਿਹਾ ਹੈ ਕਿ ਜੇ ਤੁਹਾਨੂੰ ਜਲਦੀ ਹੀ ਕੋਰੋਨਾ ਦਾ ਓਰਿਜਿਨ ਨਹੀਂ ਮਿਲਦਾ, ਤਾਂ ਕੋਵਿਡ 26 ਅਤੇ ਕੋਵਿਡ 32 ਦਾ ਸਾਹਮਣਾ ਕਰਨ ਲਈ ਤਿਆਰ ਰਹੋ। ਜਦੋਂ ਕੋਰੋਨਾ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਫੈਲਣ ਲਗਿਆ ਤਾਂ ਵਿਸ਼ਵ ਸਿਹਤ ਸੰਗਠਨ ਦੇ ਦਬਾਅ ਵਿੱਚ ਆ ਗਿਆ, ਜਿਸ ਤੋਂ ਬਾਅਦ ਡਬਲਯੂਐਚਓ ਨੇ ਇੱਕ ਜਾਂਚ ਟੀਮ ਚੀਨ ਦੇ ਵੁਹਾਨ ਭੇਜ ਦਿੱਤੀ, ਜਿੱਥੋਂ ਇਹ ਕਹਿੰਦੇ ਹਨ ਕਿ ਕੋਰੋਨਾ ਸਾਰੇ ਸੰਸਾਰ ਵਿੱਚ ਫੈਲ ਗਿਆ। ਕਿਉਂਕਿ ਇਸ ਸੂਬੇ ਵਿਚ, ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਪਰ ਡਬਲਯੂਐਚਓ ਦੀ ਟੀਮ ਇਥੇ ਜਾਂਚ ਕਰਾਉਣ ਦੇ ਬਾਅਦ ਵੀ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕੇ।

ਇਹ ਚੇਤਾਵਨੀ ਅਮਰੀਕਾ ਦੇ ਸਾਬਕਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕਮਿਸ਼ਨਰ ਸਕਾਟ ਗੋਟਲਿਬ ਅਤੇ ਟੈਕਸਸ ਵਿਚ ਬੱਚਿਆਂ ਦੇ ਹਸਪਤਾਲ ਸੈਂਟਰ ਫਾਰ ਵੈਕਸੀਨ ਡਿਵੈਲਪਮੈਂਟ ਦੇ ਸਹਿ-ਨਿਰਦੇਸ਼ਕ ਪੀਟਰ ਹੋਯੇਟਸ ਨੇ ਦਿੱਤੀ ਹੈ। ਦੋਵੇਂ ਮਾਹਰ ਕਹਿੰਦੇ ਹਨ ਕਿ ਚੀਨੀ ਸਰਕਾਰ ਨੂੰ ਕੋਵਿਡ -19 ਦੀ ਸ਼ੁਰੂਆਤ ਲੱਭਣ ਲਈ ਦੁਨੀਆ ਦੀ ਮਦਦ ਕਰਨੀ ਚਾਹੀਦੀ ਹੈ।