ਨਵੀਂ ਦਿੱਲੀ, 1 ਜੂਨ 2021- ਕੋਰੋਨਾ ਕਾਲ ‘ਚ ਆਪਣੇ ਬਿਆਨਾਂ ਕਾਰਨ ਚਰਚਾਵਾਂ ‘ਚ ਰਹਿਣ ਵਾਲੇ ਬਾਬਾ ਰਾਮਦੇਵ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਯੋਗ ਬਾਰੇ ਵਿਚਾਰਾਂ ਨੂੰ ਹੁਣ ਯੂਨੀਵਰਸਿਟੀ ਵਿੱਚ ਪੜ੍ਹਾਇਆ ਜਾਵੇਗਾ। ਯੋਗੀ ਆਦਿੱਤਿਆਨਾਥ ਅਤੇ ਰਾਮਦੇਵ ਵੱਲੋਂ ਯੋਗ ਬਾਰੇ ਲਿਖੇ ਵਿਚਾਰਾਂ ਨੂੰ ਇਸ ਅਕਾਦਮਿਕ ਸੈਸ਼ਨ ਤੋਂ ਬਾਅਦ, ਚੌਧਰੀ ਚਰਨ ਸਿੰਘ ਯੂਨੀਵਰਸਿਟੀ ਯਾਨੀ ਮੇਰਠ ਯੂਨੀਵਰਸਿਟੀ ਦੇ ਫਲਸਫੇ ਦੇ ਵਿਦਿਆਰਥੀਆਂ ਨੂੰ ਪੜਾਇਆ ਜਾਵੇਗਾ। ਯੂਨੀਵਰਸਿਟੀ ਦੇ ਅਧਿਐਨ ਬੋਰਡ ਨੇ ਇਨ੍ਹਾਂ ਸ਼ਖਸੀਅਤਾਂ ਦੀਆਂ ਕਿਤਾਬਾਂ ਨੂੰ ਸਿਲੇਬਸ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।
ਯੂਨੀਵਰਸਿਟੀ ਦੇ ਅਧਿਐਨ ਬੋਰਡ ਨੇ ਨਵੇਂ ਪਾਠਕ੍ਰਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੇਂ ਪਾਠਕ੍ਰਮ ਵਿੱਚ, ਹਠ ਯੋਗ, ਯੋਗੀ ਆਦਿੱਤਿਆਨਾਥ ਦੀ ਲਿਖੀ ਕਿਤਾਬ ਪੜ੍ਹਾਈ ਜਾਣਗੀ। ਇਸ ਕਿਤਾਬ ਵਿੱਚ ਯੋਗੀ ਆਦਿੱਤਿਆਨਾਥ ਨੇ ਹਠ ਯੋਗ ਦੇ ਸੁਭਾਅ ਅਤੇ ਅਭਿਆਸ ਬਾਰੇ ਲਿਿਖਆ ਹੈ। ਯੋਗੀ ਦੀ ਲਿਖੀ ਇਹ ਕਿਤਾਬ ਗੋਰਖਨਾਥ ਟਰੱਸਟ ਦੁਆਰਾ ਪ੍ਰਕਾਸ਼ਤ ਕੀਤੀ ਗਈ ਹੈ।

ਅਧਿਐਨ ਬੋਰਡ ਦਾ ਮੰਨਣਾ ਹੈ ਕਿ ਯੋਗੀ ਦੇ ਵਿਚਾਰ ਵਿਦਿਆਰਥੀਆਂ ਨੂੰ ਇਕ ਨਵਾਂ ਰਾਹ ਦਿਖਾਉਣਗੇ। ਅਧਿਐਨ ਬੋਰਡ ਨੇ ਸਿਲੇਬਸ ਵਿਚ ਯੋਗ ਬਾਬਾ ਰਾਮਦੇਵ ਦੀ ਯੋਗ ਸਾਧਨਾ ਅਤੇ ਯੋਗਾ ਹੀਲੰਿਗ ਰਹੱਸ ਬੁੱਕ ਨੂੰ ਵੀ ਸ਼ਾਮਲ ਕੀਤਾ ਹੈ। ਇਹ ਕਿਤਾਬਾਂ ਬੀਏ ਫਿਲਾਸਫੀ ਦੇ ਸਿਲੇਬਸ ਵਿੱਚ ਸ਼ਾਮਲ ਹੈ। ਬੀਏ ਫਿਲਾਸਫੀ ਵਿਚ, ਯੋਗਾ ਨੂੰ ਹੁਣ ਵਿਵਹਾਰਕ ਅਤੇ ਸਿਧਾਂਤ ਦੋਵਾਂ ਵਿਚ ਸਿਖਾਇਆ ਜਾਵੇਗਾ।