ਜਲੰਧਰ, 1 ਜੂਨ 2021- ਜਲੰਧਰ ’ਚ ਇਕ ਵਾਰ ਫ਼ਿਰ ਤੋਂ ਪੁਲਸ ਵਲੋਂ ਵੱਡੀ ਰੇਡ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਸ ਵਲੋਂ ਹੁਣ ਬਿਲਸ ਸਪਾ ਐੱਡ ਮਸਾਜ ਸੈਂਟਰ ’ਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਸ ਨੇ 10 ਕੁੜੀਆਂ ਅਤੇ 2 ਮੁੰਡਿਆਂ ਨੂੰ ਵੀ ਕਾਬੂ ਕੀਤਾ ਹੈ।
ਜ਼ਿਕਰਯੋਗ ਹੈ ਕਿ ਜਲੰਧਰ ’ਚ ਅਜੇ ਹਾਲ ਹੀ ’ਚ ਸਪਾ ਸੈਂਟਰ ’ਚ ਹੋਏ ਗੈਂਗਰੇਪ ਦਾ ਮਾਮਲਾ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਇਸ ਦੌਰਾਨ ਹੁਣ ਇਸ ਸੈਂਟਰ ’ਚ ਵੀ ਰੇਡ ਕੀਤੀ ਗਈ ਹੈ। ਅਜਿਹੇ ’ਚ ਇਨ੍ਹਾਂ ਹੋ ਰਹੇ ਗੈਰ ਕੰਮਾਂ ਨੂੰ ਰੋਕਣ ਲਈ ਜਲੰਧਰ ਪੁਲਸ ਪ੍ਰਸ਼ਾਸਨ ਵਲੋਂ ਜਦੋਂ ਚੱਪੇ-ਚੱਪੇ ’ਤੇ ਨਜ਼ਰ ਰੱਖੀ ਜਾ ਰਹੀ ਹੈ। ਫ਼ਿਲਹਾਲ ਪੁਲਸ ਨੇ ਦੋਸ਼ੀਆਂ ਨੂੰ ਕਾਬੂ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।