ਜਲੰਧਰ, 1 ਜੂਨ 2021- ਪੰਜਾਬ ਪੁਲਿਸ ਅਕਸਰ ਆਪਣੇ ਕਾਰਨਾਮਿਆਂ ਕਾਰਨ ਚਰਚਾ ਚ ਰਹਿੰਦੀ ਹੈ। ਅਜਿਹਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਅਧਿਕਾਰੀ ਕਹਿ ਰਹੇ ਹਨ ਕਿ ਹੁਣ ਕੋਵਿਡ-19 ਚਾਲਾਨ ਰਸੀਦ ਦੀ ਇੱਕ 500 ਵਾਲੀ ਪਰਚੀ ਕਟਾਉ ਤੇ ਜਲੰਧਰ ਵਿੱਚ ਕਿਸੀ ਨਾਕੇ ਤੇ ਕੋਈ ਨਹੀਂ ਪੁੱਛ ਸਕਦਾ।
ਸਰਕਾਰੀ ਖ਼ਜ਼ਾਨਾ ਭਰਨ ਲਈ ਪੁਲਿਸ ਨੂੰ ਚਾਲਾਨਾ ਦਾ ਇੱਕ ਟਾਰਗੇਟ ਦਿੱਤਾ ਜਾਂਦਾ ਹੈ ਅਤੇ ਕੋਰੋਨਾ ਕਾਲ ਦੌਰਾਨ ਮਾਸਕ ਸਮੇਤ ਅਲੱਗ ਅਲੱਗ ਚਲਾਨ ਕਰਕੇ ਲੋਕਾ ਦੀ ਜੇਬ ਖ਼ੂਬ ਖਾਲ਼ੀ ਕੀਤੀ ਗਈ। ਕੋਰੋਨਾ ਚਾਲਾਨ ਰਸੀਦ ਦਾ ਟਾਰਗੇਟ ਪੂਰਾ ਕਰਨ ਵਾਸਤੇ ਨੋਜਵਾਨਾ ਦਾ ਗਲਤ ਚਾਲਾਨ ਕੱਟ ਦਿੱਤਾ ਤੇ ਚਾਲਾਨ ਦੇ ਫਾਇਦੇ ਦੱਸਦੇ ਇਹ ਆਫਰ ਦਿੱਤੀ ਗਈ।
ਦਰਸਲ ਸੁਲਤਾਨਪੁਰ ਲੋਧੀ ਦੇ ਦੋ ਨੋਜਵਾਨ ਆਪਣੇ ਦੋਸਤ ਜਿਸ ਦੀ ਕੁਝ ਦਿਨ ਪਹਿਲਾ ਸਰਜਰੀ ਹੋਈ ਸੀ ਦੇ ਚੈਕਅਪ ਲਈ ਜਲੰਧਰ ਦੇ ਗੁਰੂ ਅਮਰਦਾਸ ਚੋਕ ਤੋ ਨਿਕਲ ਰਹੇ ਸਨ। ਉਹਨਾਂ ਨੂੰ ਚੋਕ ਵਿੱਚ ਪੁਲਿਸ ਨੇ ਰੋਕਿਆਂ। ਉਹਨਾਂ ਮੁਤਾਬਕ ਅਗਲੀ ਸੀਟ ਤੇ ਬੈਠੇ ਦੋ ਜਾਣਿਆਂ ਦੇ ਬਿਲਟ ਵੀ ਲੱਗੀ ਸੀ ਤੇ ਮਾਸਕ ਵੀ ਪਾਏ ਸਨ ਤੇ ਪਿਛਲੀ ਸੀਟ ਤੇ ਮਰੀਜ਼ ਲੇਟਿਆ ਸੀ ਗੱਡੀ ਦੇ ਕਾਗਜਾਤ ਵੀ ਪੂਰੇ ਸਨ ਪਰ ਪੁਲਿਸ ਨੇ ਚਾਲਾਨ ਕਰਨਾ ਹੀ ਸੀ ਤਾ ਕਰ ਦਿੱਤਾ ਤੇ ਕੀਤਾ ਵਾਹਨ ਵਿੱਚ ਜ਼ਿਆਦਾ ਸਵਾਰੀਆਂ ਦਾ ਤੇ ਉਹ ਵੀ ਦੋ ਪਹੀਆ ਤੇ ਆਟੋ ਵਾਲੀ ਸਵਾਰੀਆਂ ਦਾ।

ਗੁਰਪ੍ਰੀਤ ਮੁਤਾਬਕ ਅਗਰ ਸਰਕਾਰ ਨੇ ਫੰਡ ਹੀ ਇਕੱਠੇ ਕਰਨੇ ਤਾ ਘਰ ਭਰਤੀ ਜਬਰੀ ਟੈਕਸ ਲਗਾ ਦੇਵੇ ਗੁਰਪ੍ਰੀਤ ਨੇ ਜਦੋਂ ਚਾਲਾਨ ਕਰਨ ਵਾਲੇ ਪੁਲਿਸ ਆਧਿਕਾਰੀ ਨੂੰ ਪੁੱਛਿਆਂ ਕਿ ਮਾਸਕ ਕਾਗਜਾਤ ਬਿਲਟ ਸਭ ਠੀਕ ਹੈ ਤਾ ਇਹ ਚਾਲਾਨ ਕਿਸ ਦਾ ਕਰ ਰਿਹੇ ਹੋ ਤਾ ਅਗਰ ਕੁਝ ਗਲਤ ਹੈ ਤਾ ਚਾਲਾਨ ਉਸ ਨਾਲ ਸੰਬੰਧਿਤ ਕਰੋ ਤਾ ਆਧਿਕਾਰੀ ਦਾ ਜਵਾਬ ਵੀ ਲਾਜਵਾਬ ਸੀ ਕਿ ਇਸ ਵਿੱਚ ਤੁਹਾਡੀ ਹੀ ਭਲਾਈ ਹੈ ਤੁਹਾਡਾ ਚਲਾਨ ਇੱਕ ਹਜ਼ਾਰ ਦਾ ਕਰਨਾ ਸੀ ਤੇ ਇਹ ਚਾਲਾਨ ਕਰਕੇ ਤੁਹਾਡੇ ਪੈਸੇ ਤੇ ਅਦਾਲਤਾਂ ਦੇ ਚੱਕਰ ਵੀ ਬਚਾਏ।