ਨਵੀਂ ਦਿੱਲੀ, 1 ਜੂਨ 2021- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ 12ਵੀਂ ਦੀ ਪ੍ਰੀਖਿਆ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ,”ਮੈਂ ਅਪੀਲ ਕਰਦਾ ਹਾਂ ਕਿ ਪਿਛਲੇ ਪ੍ਰਦਰਸ਼ਨ ਦੇ ਆਧਾਰ ‘ਤੇ ਵਿਦਿਆਰਥੀਆਂ ਦਾ ਮੁਲਾਂਕਣ ਕੀਤਾ ਜਾਵੇ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ,”12ਵੀਂ ਦੀ ਪ੍ਰੀਖਿਆ ਨੂੰ ਲੈ ਕੇ ਬੱਚੇ ਅਤੇ ਮਾਤਾ-ਪਿਤਾ ਕਾਫ਼ੀ ਚਿੰਤਤ ਹਨ। ਉਹ ਚਾਹੁੰਦੇ ਹਨ ਕਿ ਬਿਨਾਂ ਟੀਕਾਕਰਨ ਦੇ 12ਵੀਂ ਦੀ ਪ੍ਰੀਖਿਆ ਨਹੀਂ ਹੋਣੀ ਚਾਹੀਦੀ। ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ 12ਵੀਂ ਦੀ ਪ੍ਰੀਖਿਆ ਰੱਦ ਕੀਤੀ ਜਾਵੇ ਅਤੇ ਪਿਛਲੇ ਪ੍ਰਦਰਸ਼ ਦੇ ਆਧਾਰ ‘ਤੇ ਵਿਦਿਆਰਥੀਆਂ ਦਾ ਮੁਲਾਂਕਣ ਕੀਤਾ ਜਾਵੇ।

ਦੱਸਣਯੋਗ ਹੈ ਕਿ ਕੇਜਰੀਵਾਲ ਤੋਂ ਪਹਿਲਾਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆ ‘ਨਿਸ਼ੰਕ’ ਨੂੰ ਚਿੱਠੀ ਲਿਖ ਕੇ, ਕੋਰੋਨਾ ਮਹਾਮਾਰੀ ਦਰਮਿਆਨ ਜਮਾਤ 12ਵੀਂ ਦੀ ਬੋਰਡ ਪ੍ਰੀਖਿਆ ਆਯੋਜਿਤ ਨਹੀਂ ਕਰਨ ਦੀ ਅਪੀਲ ਕਰ ਚੁਕੇ ਹਨ। ਪ੍ਰਿਯੰਕਾ ਨੇ ਚਿੱਠੀ ‘ਚ ਇਹ ਵੀ ਕਿਹਾ ਕਿ ਜੇਕਰ ਬੱਚਿਆਂ ਦੇ ਜੀਵਨ ਨੂੰ ਖ਼ਤਰੇ ਨੂੰ ਪਾਉਣ ਵਾਲੀਆਂ ਸਥਿਤੀਆਂ ‘ਚ ਧੱਕ ਦਿੱਤਾ ਜਾਂਦਾ ਹੈ ਤਾਂ ਇਹ ਉਨ੍ਹਾਂ ਨਾਲ ਅਨਿਆਂ ਹੋਵੇਗਾ।