ਬਰਨਾਲਾ, 1 ਜੂਨ 2021- ਪੰਜਾਬ ਪੁਲਿਸ ਅਕਸਰ ਹੀ ਆਪਣੇ ਕਾਰਮਨਾਮਿਆਂ ਕਾਰਨ ਸੁਰਖੀਆਂ ‘ਚ ਰਹਿੰਦੀ ਹੈ। ਹਾਲ ਹੀ ਚ ਪੰਜਾਬ ਪੁਲਿਸ ਦੀਆਂ ਅੰਡੇ ਚੋਰੀ ਕਰਦਿਆਂ, ਸਬਜੀਆਂ ਚੋਰੀ ਕਰਦਿਆਂ ਦੀ ਵੀਡੀਓ ਵਾਇਰਲ ਹੋ ਰਹੀਆਂ ਜਿਸ ਕਾਰਨ ਪੁਲਸ ਮੁਲਾਜਮਾਂ ਨੂੰ ਹਰ ਕਿਸੇ ਨੇ ਲਾਹਨਤਾਂ ਪਾਈਆਂ। ਜਿੱਥੇ ਇਸ ਤਰ੍ਹਾਂ ਦੇ ਕਈ ਮੁਲਾਜਮ ਪੁਲਿਸ ਦੇ ਅਕਸ਼ ਨੂੰ ਖਰਾਬ ਕਰਦੇ ਨੇ ਉਥੇ ਹੀ ਅਜ ਵੀ ਕਈ ਮੁਲਾਜਮ ਅਜਿਹੇ ਨੇ ਜਿੰਨ੍ਹਾਂ ਨੇ ਪੁਲਿਸ ਵਾਲੀਆਂ ਦੀ ਇੱਜਤ ਬਣਾਈ ਹੋਈ ਹੈ ਤੇ ਅਸਲ ‘ਚ ਇਨਸਾਨੀਅਤ ਨੂੰ ਪਿਆਰ ਕਰਦੇ ਤੇ ਸਮਾਜ ‘ਚ ਚੰਗੇ ਕੰਮਾਂ ਨਾਲ ਵਿਚਰਦੇ ਹਨ ਤੇ ਅਜਿਹੀ ਹੀ ਮਿਸਾਲ ਬਣੇ ਨੇ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ।
ਲਾਕਡਾਊਨ ਕਾਰਨ ਪੁਲਿਸ ਮੁਲਾਜਮ ਝੁੱਗੀਆਂ ਝੌਂਪੜੀਆਂ ‘ਚ ਰਹਿਣ ਵਾਲੇ ਲੋਕਾਂ ਦੀ ਮਦਦ ਕਰਨ, ਉਨ੍ਹਾ ਨੂੰ ਰਾਸ਼ਨ ਪਾਣੀ ਦੇਣ ਜਾਂਦੇ ਨੇ ਤੇ ਅਜਿਹੇ ‘ਚ ਸੰਦੀਪ ਦੀ ਨਜਰ ਜਿੰਦਗੀ ਮੌਤ ਨਾਲ ਲੜ ਰਹੇ ਇਕ ਲਾਵਾਰਿਸ ਵਿਅਕਤੀ ਤੇ ਪੈਂਦੀ ਹੈ। ਜਿਸ ਦੀ ਰੀੜ੍ਹ ਦੀ ਹੱਡੀ ਟੁੱਟੀ ਕਾਰਨ ਤੁਰ-ਫਿਰ ਨਹੀਂ ਸਕਦਾ, ਬਾਥਰੂਮ ਵੀ ਉੱਥੇ ਤੇ ਜੇ ਕੋਈ ਖਾਣ ਨੂੰ ਦੇ ਜਾਏ ਤਾਂ ਉਹ ਵੀ ਲੇਟ ਕੇ ਉੱਥੇ ਹੀ ਖਾਂਦਾ, ਏਨੀ ਮਾੜੀ ਹਾਲਤ ‘ਚ ਪਏ ਵਿਅਕਤੀ ਨੂੰ ਸੰਦੀਪ ਨੇ ਆਪਣੇ ਸਾਥੀ ਐਸਐਚਓ ਗੁਰਮੇਲ ਸਿੰਘ ਦੀ ਮਦਦ ਨਾਲ ਹਸਪਤਾਲ ਇਲ਼ਾਜ ਲਈ ਭਰਤੀ ਕਰਵਾਇਆ ਤੇ ਉਸ ਦਾ ਸਾਰਾ ਖਰਚਾ ਆਪਣੇ ਸਿਰ ਚੁੱਕਿਆ।

ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਦੇ ਸਹਿਯੋਗ ਨਾਲ ਇਸ ਵਿਅਕਤੀ ਦੀ ਹਾਲਤ ਚ ਕੁਝ ਸੁਧਾਰ ਆਇਆ ਹੈ,, ਉਨ੍ਹਾਂ ਦੱਸਾ ਕਿ ਰੀਡ ਦੀ ਹੱਡੀ ਟੁੱਟਣ ਅਤੇ ਥਾਇਰਡ ਕਾਰਨ ਕਾਫੀ ਪਰੇਸ਼ਾਨੀਆਂ ਚ ਹੈ
ਐੱਸਐੱਚਓ ਗੁਰਮੇਲ ਸਿੰਘ ਨੇ ਦੱਸਿਆ ਕਿ ਫਿਲਹਾਲ ਇਸ ਵਿਅਕਤੀ ਦਾ ਅਤਾ-ਪਤਾ ਤੇ ਪਰਿਵਾਰ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਤੇ ਪੁਲਿਸ ਵਲੋਂ ਪੁਖਤਾ ਜਾਂਚ ਕੀਤੀ ਜਾ ਰਹੀ ਹੈ।