ਮਨੋਰੰਜਨ

ਜੂਹੀ ਚਾਵਲਾ ਨੇ 5G ਨੈੱਟਵਰਕ ਖ਼ਿਲਾਫ ਕੀਤਾ ਮੁਕੱਦਮਾ, ਜਾਣੋ ਕੀ ਹੈ ਮਾਮਲਾ

ਚੰਡੀਗੜ੍ਹ, 2 ਜੂਨ 2021- ਮੋਬਾਈਲ ਨੈੱਟਵਰਕ ਸੇਵਾ 5 ਜੀ ਨੂੰ ਲੈ ਕਿ ਦੁਨੀਆਂ ਭਰ ਵਿੱਚ ਚਰਚਾਵਾਂ ਹੋ ਰਹੀਆਂ ਹਨ। ਦੁਨੀਆਂ ਭਰ ਵਿੱਚ ਕਈ ਲੋਕਾਂ ਵੱਲੋਂ ਇਸ ਨੈੱਟਵਰਕ ਦਾ ਤਿੱਖਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਇਸ ਦੇ ਬਾਵਜੂਦ ਚਾਈਨਾ ਅਤੇ ਹੋਰ ਵਿਕਸਤ ਮੁਲਕਾਂ ਨੇ 5ਜੀ ਨੈੱਟਵਰਕ ਨੂੰ ਲਾਂਚ ਕਰ ਦਿੱਤਾ ਹੈ । ਲੋਕਾਂ ਨੇ ਮੰਨਿਆ ਹੈ ਕਿ 5 ਜੀ ਨੈੱਟਵਰਕ ਤੋਂ ਨਿਕਲਣ ਵਾਲੀ ਰੇਡੀਏਸ਼ਨ ਕਾਫ਼ੀ ਖ਼ਤਰਨਾਕ ਹੈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੂਹੀ ਚਾਵਲਾ ਨੇ ਭਾਰਤ ‘ਚ 5 ਜੀ ਸੇਵਾ ਖ਼ਿਲਾਫ਼ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।

ਗੌਰਤਲਬ ਹੈ ਕਿ ਜੂਹੀ ਚਾਵਲਾ ਕਾਫ਼ੀ ਸਮੇਂ ਤੋਂ 5 ਜੀ ਤੋਂ ਨਿਕਲਣ ਵਾਲੇ ਹਾਨੀਕਾਰਕ ਰੇਡੀਏਸ਼ਨ ਖ਼ਿਲਾਫ਼ ਲੋਕਾਂ ਜਾਗਰੂਕ ਕਰ ਰਹੀ ਹੈ। ਅੰਗਰੇਜ਼ੀ ਵੈੱਬਸਾਈਟ ਟਾਈਮਸ ਆਫ਼ ਇੰਡੀਆ ਦੀ ਖ਼ਬਰ ਅਨੁਸਾਰ ਉਨ੍ਹਾਂ ਨੇ ਭਾਰਤ ‘ਚ 5 ਜੀ ਟੈਕਨਾਲੋਜੀ ਨੂੰ ਲਾਗੂ ਕਰਨ ਖ਼ਿਲਾਫ਼ ਮੁੰਬਈ ਕੋਰਟ ‘ਚ ਇਕ ਪਟੀਸ਼ਨ ਦਾਇਰ ਕੀਤੀ ਹੈ। ਅਦਾਕਾਰਾ ਨੇ ਆਪਣੀ ਇਸ ਪਟੀਸ਼ਨ ‘ਚ ਮੰਗ ਕੀਤੀ ਹੈ ਕਿ 5 ਜੀ ਟੈਕਨਾਲੋਜੀ ਨੂੰ ਲਾਗੂ ਕਰਨ ਤੋਂ ਪਹਿਲਾਂ ਇਸ ਨਾਲ ਜੁੜੇ ਕਈ ਅਧਿਆਨਾਂ ‘ਤੇ ਗੌਰ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਹੀ ਇਸ ਟੈਕਨਾਲੋਜੀ ਨੂੰ ਭਾਰਤ ‘ਚ ਲਾਂਚ ਕਰਨ ‘ਤੇ ਵਿਚਾਰ ਕੀਤਾ ਜਾਵੇ।

ਇਸ ਸਬੰਧੀ ਜੂਹੀ ਚਾਵਲਾ ਨੇ ਕਿਹਾ, ”ਅਸੀਂ ਤਕਨੀਕ ਨੂੰ ਲਾਗੂ ਕੀਤੇ ਜਾਣੇ ਦੇ ਖ਼ਿਲਾਫ਼ ਨਹੀਂ ਹਾਂ। ਇਸ ਦੇ ਉਲਟ ਅਸੀਂ ਟੈਕਨਾਲੋਜੀ ਦੀ ਦੁਨੀਆ ਤੋਂ ਨਿਕਲਣ ਵਾਲੇ ਨਵੇਂ ਉਤਪਾਦਾਂ ਨੂੰ ਭਰਪੂਰ ਲੁਤਫ ਉਠਾਉਂਦੇ ਹਾਂ, ਜਿਨ੍ਹਾਂ ‘ਚ ਵਾਇਰਲੈਸ ਕਮਿਊਨੀਕੇਸ਼ਨ ਵੀ ਸ਼ਾਮਲ ਹੈ। ਹਾਲਾਂਕਿ ਇਸ ਤਰ੍ਹਾਂ ਦੀਆਂ ਡਿਵਾਈਸਾਂ ਨੂੰ ਇਸਤੇਮਾਲ ਕਰਨ ਨੂੰ ਲੈ ਕੇ ਅਸੀਂ ਹਮੇਸ਼ਾ ਹੀ ਦੁਵਿਧਾ ‘ਚ ਰਹਿੰਦੇ ਹਾਂ।” ਜੋ ਕਿ ਨਹੀਂ ਹੋਣਾ ਚਾਹੀਦਾ।

Leave a Comment

Your email address will not be published.

You may also like

Skip to toolbar