ਦੇਸ਼ ਪੰਜਾਬ

ਸਟੇਜ ‘ਤੇ ਭੜਕਾਓ ਭਾਸ਼ਣ ਦੇਣ ਵਾਲਾ ਕਾਮਰੇਡ ਰਜਿੰਦਰ ਸਿੰਘ ਮੋਰਚੇ ‘ਚੋਂ ਸਸਪੈਂਡ

ਦਿੱਲੀ, 2 ਜੂਨ 2021- ਦਿੱਲੀ ਦੇ ਸਿੰਘੂ ਬਾਰਡਰ ‘ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਕਰੀਬ 6 ਮਹੀਨੇ ਤੋਂ ਜਿਆਦਾ ਸਮਾਂ ਹੋ ਗਿਆ ਹੈ | ਇਸ ਅੰਦੋਲਨ ਦੇ ਨਾਲ ਬਹੁਤ ਸਾਰੇ ਲੋਕ ਵਿਦੇਸ਼ਾ ਤੋਂ ਵੀ ਜੁੜੇ ਹਨ ਪਰ ਕੁਝ ਲੋਕ ਇਸ ਅੰਦੋਲਨ ਤੋਂ ਬਾਹਰ ਵੀ ਕੀਤੇ ਗਏ ਹਨ| ਹਾਲੀ ਦੇ ਵਿੱਚ ਕਾਮਰੇਡ ਰਜਿੰਦਰ ਸਿੰਘ ਦੀਪ ਸਿੰਘ ਵਾਲ਼ਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੀ ਅਸਲ ਵਜ੍ਹਾ ਦਾ ਹਲੇ ਪਤਾ ਨਹੀਂ ਚੱਲ ਸਕਿਆ।

ਗੌਰਤਲਬ ਹੈ ਕਿ ਰਜਿੰਦਰ ਸਿੰਘ ਕਿਸਾਨ ਆਗੂ ਹੈ ਅਤੇ ਉਹ ਕਿਰਤੀ ਕਿਸਾਨ ਯੂਨੀਅਨ ਦਾ ਸੂਬਾ ਮੀਤ ਪ੍ਰਧਾਨ ਹੈ।ਰਜਿੰਦਰ ਸਿੰਘ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਦੀਪ ਸਿੰਘ ਵਾਲਾ ਦਾ ਰਹਿਣ ਵਾਲਾ ਹੈ। ਉਹ ਵਿਦਿਆਰਥੀ ਜੀਵਨ ਤੋਂ ਹੀ ਰਾਜਨੀਤੀ ਵਿਚ ਸਰਗਰਮ ਹੈ ਅਤੇ ਲੰਮਾਂ ਸਮਾਂ ਪੰਜਾਬ ਸਟੂਡੈਂਟ ਯੂਨੀਅਨ ਦਾ ਸੂਬਾ ਪ੍ਰਧਾਨ ਵੀ ਰਿਹਾ ਹੈ।

Leave a Comment

Your email address will not be published.

You may also like

Skip to toolbar