ਪਠਾਨਕੋਟ, 2 ਜੂਨ 2021- ਨਵਜੋਤ ਸਿੰਘ ਸਿੱਧੂ ਤੋਂ ਬਾਅਦ ਸਾਂਸਦ ਮੈਂਬਰ ਸਨੀ ਦਿਓਲ ਦੀ ਗੁੰਮਸ਼ੁਦੀ ਦੇ ਲੱਗੇ ਪੋਸਟਰ। ਲੋਕਸਭਾ ਹਲਕਾ ਮੈਂਬਰ ਸਨੀ ਦਿਓਲ ਅਕਸਰ ਹੀ ਵਿਵਾਦਾਂ ਚ ਘਿਰੇ ਰਹਿੰਦੇ ਹਨ। ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਗਾਇਬ ਹੋਏ ਸਨੀ ਦਿਓਲ ਇਕ ਵਾਰ ਆਪਣੇ ਹਲਕੇ ਦੇ ਹਾਲਾਤ ਜਾਣਨ ਨਹੀਂ ਪਹੁੰਚੇ। ਜਿਸ ਕਾਰਨ ਨਰਾਜ ਹੋਏ ਸਥਾਨਕ ਲੋਕਾਂ ਨੇ ਉਨ੍ਹਾਂ ਦੀ ਗੁੰਮਸ਼ੁਦੀ ਦੇ ਪੋਸਟਰ ਰੇਲਵੇ ਸਟੇਸ਼ਨ ਅਤੇ ਬਸ ਸਟੈਂਡ ਤੇ ਲਗਾ ਦਿੱਤੇ।
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਵੀ ਹਲਕੇ ਦੇ ਲੋਕਾਂ ਨੇ ਅਜਿਹੇ ਪੋਸਟਰ ਲਗਾਏ ਗਏ ਸਨ। ਕਿਉਂਕਿ ਲੋਕਾਂ ਦਾ ਕਹਿਣਾ ਸੀ ਕਿ ਪਿਛਲੇ ਸਾਲ ਕੋਰੋਨਾ ਕਾਲ ਚ ਉਨ੍ਹਾਂ ਦੀ ਸਾਰ ਲੈਣ ਦਿਓਲ ਨਹੀਂ ਆਏ ਜਿਸ ਤੋਂ ਬਾਅਦ ਸਨੀ ਦਿਓਲ ਆਪ ਤਾਂ ਨਹੀਂ ਆਏ ਬਲਕਿ ਉਨ੍ਹਾਂ ਵਲੋਂ ਜਰੂਰੀ ਚੀਜਾਂ ਭੇਜੀਆਂ ਗਈਆਂ। ਹੁਣ ਇਕ ਵਾਰ ਫਿਰ ਤੋਂ ਭੜਕੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਿਸ ਨੂੰ ਆਪਣੇ ਲਈ ਚੁਣਿਆ ਉਸ ਨੇ ਹੀ ਕੋਈ ਸਾਰ ਨਹੀਂ ਲਈ ਜਿਸ ਕਾਰਨ ਗੁੱਸੇ ਚ ਆ ਕੇ ਉਨ੍ਹਾਂ ਨੇ ਪਠਾਨਕੋਟ ਬਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੇ ਗੁੰਮਸ਼ੁਦੀ ਦੇ ਪੋਸਟਰ ਲਗਾਏ। ਇਸ ਮੌਕੇ ਇੱਕਠੇ ਹੋਏ ਯੂਥ ਕਾਂਗਰਸੀਆਂ ਨੇ ਕਿਹਾ ਕਿ ਜਿਹੜੇ ਮੰਤਰੀ ਉਨ੍ਹਾਂ ਦੇ ਲਈ ਕੰਮ ਕਰ ਸਕਦੇ ਉਨ੍ਹਾਂ ਦਾ ਹੋਣਾ ਨਾ ਹੋਣਾ ਇਕ ਬਰਾਬਰ ਹੈ।

ਜ਼ਿਕਰਯੋਗ ਹੈ ਕਿ ਅਜ ਸਵੇਰੇ ਨਵਜੋਤ ਸਿੱਧੂ ਦੇ ਗਾਇਬ ਹੋਣ ਦੇ ਪੋਸਟਰ ਅੰਮ੍ਰਿਤਸਰ ਚ ਲਗਾਏ ਗਏ ਸਨ ਅਤੇ ਥੱਲੇ ਇਹ ਵੀ ਲਿਖਿਆ ਸੀ ਕਿ ਉਨ੍ਹਾਂ ਦੀ ਭਾਲ ਕਰਨ ਵਾਲੇ ਨੂੰ 5000 ਰੁਪਏ ਇਨਾਮ ਦਿੱਤਾ ਜਾਏਗਾ। ਦਸ ਦੇਈਏ ਕਿ ਪਿਛਲੇ ਇਕ ਸਾਲ ਤੋਂ ਨਵਜੋਤ ਸਿੱਧੂ ਸਿਆਸੀ ਤਲਖੀ ਕਾਰਨ ਲੋਕਾਂ ਚ ਨਹੀਂ ਆਏ ਤੇ ਹੁਣ ਵੀ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਵਲੋਂ ਜਿਆਦਾਤਾਰ ਟਵੀਟ ਕਰਕੇ ਹੀ ਜਵਾਬ ਦਿੱਤੇ ਗਏ।
