ਨਵੀਂ ਦਿੱਲੀ, 4 ਜੂਨ 2021- ਫਲਾਇੰਗਿ ਸਿੱਖ ਮਿਲਖਾ ਸਿੰਘ ਦੀ ਸਿਹਤ ਕਾਫੀ ਸਮੇਂ ਤੋਂ ਖਰਾਬ ਚੱਲ ਰਹੀ ਹੈ। ਇਸ ਦੌਰਾਨ ਮਿਲਖਾ ਸਿੰਘ ਨੂੰ ਪੀਜੀਆਈ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਲਖਾ ਸਿੰਘ ਨਾਲ ਸ਼ੁੱਕਰਵਾਰ ਨੂੰ ਗੱਲ ਕੀਤੀ ਅਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਿਆ। ਮਿਲਖਾ ਸਿੰਘ ਨੂੰ ਵੀਰਵਾਰ ਨੂੰ ਚੰਡੀਗੜ੍ਹ ਦੇ ਇਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਮੀਦ ਜਤਾਈ ਕਿ ਸਿੰਘ ਜਲਦ ਹੀ ਸਿਹਤਮੰਦ ਹੋ ਕੇ ਪਰਤਣਗੇ ਅਤੇ ਖਿਡਾਰੀਆਂ ਨੂੰ ਪ੍ਰੇਰਿਤ ਕਰਨਗੇ, ਜੋ ਤੋਕਿਓ ਓਲੰਪਿਕਸ ‘ਚ ਹਿੱਸਾ ਲੈਣ ਵਾਲੇ ਹਨ।
ਜ਼ਿਕਰਯੋਗ ਹੈ ਕਿ ‘ਫਲਾਇੰਗ ਸਿੱਖ’ ਦੇ ਤੌਰ ‘ਤੇ ਪ੍ਰਸਿੱਧ ਸਿੰਘ ਹਾਲ ‘ਚ ਕੋਰੋਨਾ ਵਾਇਰਸ ਸੰਕਰਮਣ ਦੀ ਲਪੇਟ ‘ਚ ਆ ਗਏ ਸਨ। ਆਕਸੀਜਨ ਦਾ ਪੱਧਰ ਲਗਾਤਾਰ ਘੱਟਣ ਕਾਰਨ ਉਨ੍ਹਾਂ ਨੂੰ ਹਸਪਤਾਲ ਦੇ ਆਈ.ਸੀ.ਯੂ. ‘ਚ ਦਾਖ਼ਲ ਕਰਵਾਇਆ ਗਿਆ ਹੈ। 91 ਸਾਲਾ ਸਿੰਘ ਦੀ ਹਾਲਤ ਸਥਿਰ ਹੈ।