class="post-template-default single single-post postid-2054 single-format-standard wpb-js-composer js-comp-ver-6.11.0 vc_responsive">

Latest ਅਪਰਾਧ ਦੇਸ਼

ਆਸਾਰਾਮ ਨੂੰ ਨਹੀਂ ਮਿਲੀ ਅੰਤਰਿਮ ਜ਼ਮਾਨਤ, SC ਨੇ ਕੀਤਾ ਇਨਕਾਰ

ਨਵੀਂ ਦਿੱਲੀ, 4 ਜੂਨ 2021- ਬਲਾਤਕਾਰ ਮਾਮਲੇ ‘ਚ ਜੇਲ ‘ਚ ਸਜ਼ਾ ਕੱਟ ਰਹੇ ਆਸਾਰਾਮ ਬਾਪੂ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਹੈ।ਸੁਪਰੀਮ ਕੋਰਟ ਨੇ ਆਸਾਰਾਮ ਬਾਪੂ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ ਅਤੇ ਸੂਬਾ ਸਰਕਾਰ ਤੋਂ ਜਵਾਬ ਮੰਗਿਆ ਹੈ।ਦੱਸਣਯੋਗ ਹੈ ਕਿ ਆਸਾਰਾਮ ਬਾਪੂ ਸਾਲ 2013 ਤੋਂ ਜੋਧਪੁਰ ਦੀ ਸੈਂਟਰਲ ਜੇਲ ‘ਚ ਸਜ਼ਾ ਕੱਟ ਰਿਹਾ ਹੈ।ਹਾਲਾਂਕਿ ਸੁਪਰੀਮ ਕੋਰਟ ਨੇ ਇਸ ਗੱਲ ਦਾ ਪ੍ਰੀਖਣ ਕਰਨ ਦਾ ਫੈਸਲਾ ਲਿਆ ਹੈ ਕੀ ਰੇਪ ਮਾਮਲੇ ‘ਚ ਉਮਰਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਰਾਜਸਥਾਨ ਦੇ ਆਯੁਰਵੈਦਿਕ ਹਸਪਤਾਲ ‘ਚ ਇਲਾਜ ਲਈ ਸ਼ਿਫਟ ਕੀਤਾ ਜਾ ਸਕਦਾ ਹੈ ਜਾਂ ਨਹੀ?

ਕੋਰੋਨਾ ਤੋਂ ਪੀੜਤ ਨੂੰ ਚੁੱਕੇ ਆਸਾਰਾਮ ਨੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਐਲੋਪੈਥਿਕ ਦਵਾਈਆਂ ਦੇ ਸਹਾਰੇ ਨਾ ਰੱਖਿਆ ਜਾਵੇ।ਇਸ ਸਬੰਧ ‘ਚ ਸੁਪਰੀਮ ਕੋਰਟ ਨੇ ਮੰਗਲਵਾਰ ਤੱਕ ਸੂਬੇ ਨੂੰ ਇਸ ਸਬੰਧ ‘ਚ ਪੱਖ ਰੱਖਣ ਲਈ ਕਿਹਾ ਹੈ ਕਿ ਹੁਣ ਮੰਗਲਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਹੋਵੇਗੀ।ਦੂਜੇ ਪਾਸੇ ਸੁਪਰੀਮ ਕੋਰਟ ਨੇ ਇਸ ਸਬੰਧ ‘ਚ ਸੂਬਾ ਸਰਕਾਰ ਤੋਂ ਜਵਾਬ ਮੰਗਿਆ ਹੈ।

ਇਸ ਤੋਂ ਪਹਿਲਾਂ ਵੀ ਆਸਾਰਾਮ ਨੇ ਰਾਜਸਥਾਨ ਹਾਈਕੋਰਟ ‘ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਪਰ ਹਾਈਕੋਰਟ ਨੇ ਅੰਤਰਿਮ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਸੀ।ਆਸਾਰਾਮ ਸਿਹਤ ਦੇ ਆਧਾਰ ‘ਤੇ ਅੰਤਰਿਮ ਜਮਾਨਤ ਪਟੀਸ਼ਨ ਦੀ ਮੰਗ ਕਰ ਰਿਹਾ ਸੀ।

ਗੌਰਤਲਬ ਹੈ ਕਿ ਕੋਰੋਨਾ ਤੋਂ ਸੰਕਰਮਿਤ ਹੋਣ ਤੋਂ ਬਾਅਦ ਆਸਾਰਾਮ ਨੂੰ ਏਮਜ਼ ‘ਚ ਭਰਤੀ ਕੀਤਾ ਗਿਆ ਸੀ।ਸਾਲ 2018 ‘ਚ ਆਸਾਰਾਮ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ।ਇੱਕ ਅਦਾਲਤ ਨੇ ਆਸਾਰਾਮ ਨੂੰ ਆਪਣੇ ਆਸ਼ਰਮ ‘ਚ ਲੜਕੀ ਨਾਲ ਬਲਾਤਕਾਰ ਕਰਨ ‘ਤੇ ਦੋਸ਼ੀ ਪਾਇਆ ਸੀ।ਲੜਕੀ ਨਾਬਾਲਿਗ ਸੀ ਅਤੇ ਉਸਨੇ ਦੋਸ਼ ਲਗਾਇਆ ਸੀ ਕਿ ਆਸਾਰਾਮ ਨੇ ਜੋਧਪੁਰ ਦੇ ਕੋਲ ਮਣਾਈ ਇਲਾਕੇ ‘ਚ ਆਪਣੇ ਆਸ਼ਰਮ ‘ਚ ਬੁਲਾਇਆ ਸੀ ਅਤੇ 15 ਅਗਸਤ 2013 ਨੂੰ ਲੜਕੀ ਨਾਲ ਦੁਸ਼ਕਰਮ ਕੀਤਾ ਸੀ।

Leave a Comment

Your email address will not be published.

You may also like