class="post-template-default single single-post postid-2060 single-format-standard wpb-js-composer js-comp-ver-6.11.0 vc_responsive">

Latest ਪੰਜਾਬ ਮਨੋਰੰਜਨ

ਗਾਇਕ ਲਹਿੰਬਰ ਹੁਸੈਨਪੁਰੀ ਮਹਿਲਾ ਕਮਿਸ਼ਨ ਅੱਗ ਹੋਏ ਪੇਸ਼, ਦੇਖੋ ਕੀ ਹੋਇਆ ਫੈਸਲਾ

ਜਲੰਧਰ, 4 ਜੂਨ 2021- ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਵੱਲੋਂ ਆਪਣੇ ਪਤਨੀ ਤੇ ਬੱਚਿਆਂ ਨਾਲ ਕੁੱਟਮਾਰ ਦਾ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੂਰਾ ਮਾਮਲਾ ਜਾਂਚ ਲਈ ਮਹਿਲਾ ਕਮਿਸ਼ਨ ਨੂੰ ਸੌਂਪਿਆ ਗਿਆ ਸੀ ਤੇ ਇਸ ਲਈ ਅੱਜ ਲਹਿੰਬਰ ਹੁਸੈਨਪੁਰੀ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਏ। ਮਹਿਲਾ ਕਮਿਸ਼ਨ ਮਨੀਸ਼ਾ ਗੁਲਾਟੀ ਨੇ ਜਲੰਧਰ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਲਹਿੰਬਰ ਹੁਸੈਨਪੁਰੀ ਨੂੰ ਬੱਚਿਆਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਪਤਨੀ ਤੇ ਸਾਲੀ ਇਸ ‘ਚ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।

ਮਹਿਲਾ ਕਮਿਸ਼ਨ ਨੇ ਕਿਹਾ ਕਿ ਜੇਕਰ ਮਹਿਲਾ ਗਲਤ ਹੈ ਤਾਂ ਇਹ ਨਹੀਂ ਕਿ ਉਸ ਨੂੰ ਬਖਸ਼ ਦਿੱਤਾ ਜਾਵੇਗਾ। ਕਮਿਸ਼ਨ ਨੇ ਬੱਚਿਆਂ ਦਾ ਚਿਹਰਾ ਮੀਡੀਆ ‘ਚ ਦਿਖਾਏ ਜਾਣ ‘ਤੇ ਵੀ ਇਤਰਾਜ਼ ਪ੍ਰਗਟਾਇਆ। ਦੱਸਣਯੋਗ ਹੈ ਕਿ ਬੀਤੀ 31 ਮਈ ਨੂੰ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ‘ਤੇ ਦੋਸ਼ ਲਾਏ ਗਏ ਸਨ ਕਿ ਉਸ ਨੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਕੁੱਟਮਾਰ ਕੀਤੀ ਅਤੇ ਆਪਣੀਆਂ ਸਾਲੀਆਂ ‘ਤੇ ਵੀ ਹਮਲਾ ਕਰ ਦਿੱਤਾ।

ਦੂਜੇ ਪਾਸੇ ਲਹਿੰਬਰ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਸ ਨੇ ਕਿਹਾ ਕਿ ਉਸਦੀ ਪਤਨੀ ਆਪਣੀ ਭੈਣ ਦੀਆ ਗੱਲਾਂ ਵਿਚ ਆ ਕੇ ਉਸ ਨਾਲ ਝਗੜਾ ਕਰਦੀ ਸੀ। ਜਦਕਿ ਉਸਦੀ ਸਾਲੀ ਰਜਨੀ ਨੇ ਪੁਲਿਸ ਨੂੰ ਦੱਸਿਆ ਕਿ ਇਹ ਇਲਜਾਮ ਝੂਠੇ ਹਨ।ਦਰਅਸਲ ਉਸਦਾ ਘਰ ਵੀ ਲਹਿੰਬਰ ਦੇ ਘਰ ਦੇ ਸਾਹਮਣੇ ਹੀ ਹੈ ਅਤੇ ਲਹਿੰਬਰ ਨੇ ਆਪਣੇ ਘਰੇ ਕਿਰਾਏਦਾਰ ਰੱਖਣੇ ਸਨ। ਇਸੇ ਸਿਲਸਲੇ ਵਿਚ ਕੁਝ ਲੋਕੀ ਉਸਦਾ ਘਰ ਵੇਖਣ ਆਏ ਸਨ ਅਤੇ ਪਰ ਲਹਿੰਬਰ ਨੇ ਉਨ੍ਹਾਂ ਨੂੰ ਗ਼ਲਤ ਬੰਦੇ ਸਮਝ ਕੇ ਅਚਾਨਕ ਆ ਕੇ ਹਮਲਾ ਕਰ ਦਿੱਤਾ ਅਤੇ ਆਪਣੇ ਬੱਚੇ ,ਪਤਨੀ ਅਤੇ ਦੋ ਸਾਲੀਆਂ ਨੂੰ ਕੁੱਟ ਦਿੱਤਾ।

Leave a Comment

Your email address will not be published.

You may also like