ਲੁਧਿਆਣਾ, 4 ਜੂਨ 2021- ਮਹਾਨਗਰ ਲੁਧਿਆਣਾ ਚ ਨਗਰ ਨਿਗਮ ਦੀ ਵੱਡੀ ਲਾਪ੍ਰਵਾਹੀ ਦੇਖਣ ਨੂੰ ਮਿਲੀ। ਅੱਧੇ ਘੰਟੇ ਦੀ ਬਰਸਾਤ ਨਾਲ ਪਾਣੀ ਸੜਕਾਂ ਤੇ ਨੱਕੋ-ਨੱਕ ਭਰ ਗਿਆ,,, ਘੰਟਾ ਘਰ ਨਜ਼ਦੀਕ ਹੋ ਰਹੇ ਸੀਵਰੇਜ ਨਿਰਮਾਣ ਵਿਚ ਅੱਜ ਸਵੇਰੇ ਹੋਈ ਅੱਧੇ ਘੰਟੇ ਦੀ ਬਰਸਾਤ ਨਾਲ ਪਾਣੀ ਜਮ੍ਹਾਂ ਹੋ ਗਿਆ। ਇਸ ਦੌਰਾਨ ਉਥੋਂ ਨਿਕਲ ਰਹੀਆਂ ਕਈ ਗੱਡੀਆਂ ਟੋਏ ਵਿਚ ਫਸ ਗਈਆਂ ਅਤੇ ਕਈ ਰਾਹਗੀਰਾਂ ਦੇ ਸੱਟਾਂ ਵੀ ਲੱਗ ਗਈਆਂ। ਗੱਡੀਆਂ ਮਾਲਕਾਂ ਨੂੰ ਟਰੈਕਟਰ ਮੰਗਵਾ ਕੇ ਆਪਣੀਆਂ ਗੱਡੀਆਂ ਬਾਹਰ ਕਢਵਾਇਆ ਪਈਆਂ।

ਰਾਹਗੀਰਾਂ ਅਤੇ ਦੁਕਾਨਦਾਰਾਂ ਨੇ ਆਰੋਪ ਲਗਾਇਆ ਹੈ ਕਿ ਨਗਰ ਨਿਗਮ ਦੀ ਲਾਪ੍ਰਵਾਹੀ ਕਾਰਨ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਤੇ ਕਿਸੇ ਦੀ ਜਾਨ ਤੱਕ ਵੀ ਜਾ ਸਕਦੀ ਸੀ। ਉਨ੍ਹਾਂ ਨੇ ਕਿਹਾ ਕਿ ਜਿਸ ਕੰਪਨੀ ਨੂੰ ਇਹ ਠੇਕਾ ਮਿਲਿਆ ਹੈ ਉਨ੍ਹਾਂ ਨੇ ਸਹੀ ਢੰਗ ਨਾਲ ਕੰਮ ਨਹੀਂ ਕੀਤੇ ਹਨ ਅਤੇ ਸੀਵਰੇਜ ਦੇ ਨਿਰਮਾਣ ਹੋਣ ਦੇ ਬਾਵਜੂਦ ਵੀ ਕੋਈ ਸਾਈਨ ਬੋਰਡ ਨਹੀਂ ਲਗਾਏ ਗਏ ਹਨ ਜਿਸ ਕਾਰਨ ਪਾਣੀ ਭਰਨ ਤੋਂ ਬਾਅਦ ਰਾਹਗੀਰਾਂ ਨੂੰ ਨਹੀਂ ਪਤਾ ਲੱਗਿਆ ਕਿ ਕਿੱਥੇ ਟੋਏ ਹਨ ਜਿਸ ਕਾਰਨ ਉਨ੍ਹਾਂ ਦੀਆਂ ਗੱਡੀਆਂ ਫਸ ਗਿਆ ਅਤੇ ਉਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਇੱਥੋਂ ਤਕ ਕਿ ਕਈ ਰਾਹਗੀਰਾਂ ਦੇ ਸੱਟਾਂ ਵੀ ਲੱਗੀਆਂ ਹਨ।

ਨਗਰ ਨਿਗਮ ਦੀ ਇਸ ਲਾਪ੍ਰਵਾਹੀ ਕਾਰਨ ਕਿਸੇ ਦੀ ਜਾਨ ਤੱਕ ਵੀ ਜਾ ਸਕਦੀ ਸੀ। ਜਿਸ ਕਾਰਨ ਰਾਹਗੀਰਾਂ ਅਤੇ ਦੁਕਾਨਦਾਰਾਂ ਵਿਚ ਨਗਰ ਨਿਗਮ ਪ੍ਰਤੀ ਰੋਸ ਵੀ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਨਗਰ ਨਿਗਮ ਦੇ ਸਬੰਧਤ ਅਧਿਕਾਰੀ ਅਤੇ ਠੇਕੇ ਤੇ ਕੰਮ ਕਰ ਰਹੇ ਕੰਪਨੀ ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ ਹੈ।