class="post-template-default single single-post postid-2078 single-format-standard wpb-js-composer js-comp-ver-6.11.0 vc_responsive">

Latest ਪੰਜਾਬ

ਖਹਿਰਾ ਦੇ ਕਾਂਗਰਸ ਵਿੱਚ ਸਾਮਿਲ ਹੋਣ ਤੋ ਬਾਅਦ ਹਲਕੇ ਵਿੱਚ ਲੱਗੇ ਖਹਿਰਾ ਤੇ ਕੈਪਟਨ ਤੇ ਵਿਅੰਗ ਕੱਸਦੇ ਪੋਸਟਰ

ਭੁਲੱਥ/ਰਘਬਿਦਰ ਸਿੰਘ


ਚੋਣਾਂ ਤੋ ਕੁਝ ਮਹੀਨੇ ਪਹਿਲਾ ਇਸ ਸਮੇ ਪੰਜਾਬ ਦੀ ਸਿਆਸਤ ਵਿੱਚ ਸਭ ਤੋ ਗਰਮ ਮੁੱਦਾ ਕਪੂਰਥਲਾ ਦੇ ਭੁਲੱਥ ਤੋ ਵਿਧਾਇਕ ਸੁਖਪਾਲ ਖਹਿਰਾ ਦੇ ਦੁਬਾਰਾ ਕਾਂਗਰਸ ਵਿੱਚ ਸਾਮਿਲ ਹੋਣ ਦਾ ਹੈ। ਬੀਤੇ ਦਿਨੀਂ ਸੁਖਪਾਲ ਖਹਿਰਾ ਨੂੰ ਮੁੱਖ ਮੰਤਰੀ ਕੈਪਟਨ ਅਮਿੰਰਦਰ ਸਿੰਘ ਨੇ ਦੁਬਾਰਾ ਕਾਂਗਰਸ ਵਿੱਚ ਸਾਮਿਲ ਕੀਤਾ। ਸੁਖਪਾਲ ਖਹਿਰਾ ਦੇ ਕਾਂਗਰਸ ਵਿੱਚ ਸਾਮਲ ਹੋਣ ਦੀ ਚਰਚਾ ਕਈ ਦਿਨਾਂ ਤੋ ਸੀ ਪਰ ਜਿਵੇਂ ਹੀ ਖਹਿਰਾ ਕਾਂਗਰਸ ਵਿੱਚ ਸਾਮਿਲ ਹੋਏ ਤਾ ਉਹ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ। ਉਹ ਵਿਰੋਧੀ ਚਾਹੇ ਕਾਂਗਰਸ ਪਾਰਟੀ ਵਿੱਚ ਉਹਨੇ ਦੇ ਵਿਧਾਨ ਸਭਾ ਹਲਕੇ ਭੁਲੱਥ ਦੇ ਦੂਸਰੇ ਆਗੂ ਹੋਣ ਚਾਹੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਚਾਹੇ ਉਹਨਾਂ ਦੀ ਰਾਜਨੀਤਿਕ ਕੱਟੜ ਵਿਰੋਧੀ ਬੀਬੀ ਜਗੀਰ ਕੌਰ ਸਭ ਨੇ ਸੁਖਪਾਲ ਖਹਿਰਾ ਤੇ ਆਪਣੇ ਆਪਣੇ ਤਰੀਕੇ ਨਾਲ ਨਿਸ਼ਾਨੇ ਸਾਧੇ। ਸੁਖਪਾਲ ਖਹਿਰਾ ਦੇ ਕਾਂਗਰਸ ਵਿੱਚ ਸਾਮਲ ਹੋਣ ਦੀ ਖ਼ਬਰਾਂ ਤੇ ਵੀ ਲੋਕਾ ਸੋਸਲ ਮੀਡਿਆ ਵਿੱਚ ਸੁਖਪਾਲ ਖਹਿਰਾ ਦੀ ਅਲੋਚਨਾ ਕੀਤੀ।
ਕਾਂਗਰਸ ਵਿੱਚ ਸਾਮਿਲ ਹੋਣ ਤੋ ਬਾਅਦ ਅੱਜ ਸੁਖਪਾਲ ਖਹਿਰਾ ਪਹਿਲੀ ਵਾਰ ਆਪਣੇ ਹਲਕੇ ਭੁਲੱਥ ਦਾ ਦੋਰਾ ਕਰਨਗੇ ਲੇਕਿਨ ਉਸ ਤੋ ਪਹਿਲਾ
ਹਲਕਾ ਭੁਲੱਥ ਦੇ ਵੱਖ ਵੱਖ ਕਸਬੇ ਨਡਾਲਾ, ਭੁਲੱਥ ,ਢਿਲਵਾ, ਬੇਗੋਵਾਲ ਚ ਵਿਧਇਕ ਸੁਖਪਾਲ ਸਿੰਘ ਖਹਿਰਾ ਦੇ ਕਾਰਟੂਨ ਵਾਲੇ ਪੋਸਟਰ ਲੱਗੇ ਹਨ ਜਿਹਨਾ ਤੇ ਸੁਖਪਾਲ ਖਹਿਰਾ ਅਤੇ ਕੈਪਟਨ ਤੇ ਅਲੱਗ ਅਲੱਗ ਵਿਅੰਗ ਕੱਸੇ ਗਏ ਹਨ। ਇਹਨਾਂ ਪੋਸਟਰਾਂ ਨੂੰ ਖਹਿਰਾ ਹਮਾਇਤੀਆਂ ਵੱਲੋ ਉਤਾਰਿਆ ਜਾ ਰਿਹਾ ਹੈ ਤੇ ਹਮਾਇਤੀ ਇਸ ਨੂੰ ਘਟੀਆ ਰਾਜਨੀਤੀ ਦੱਸ ਰਿਹੇ ਹਨ। ਦੂਸਰੇ ਪਾਸੇ ਸੁਖਪਾਲ ਖਹਿਰਾ ਦੇ ਕਾਂਗਰਸ ਵਿੱਚ ਸਾਮਲ ਹੋਣ ਤੋ ਬਾਅਦ ਕਾਂਗਰਸ ਵਿਚਲੇ ਵਿਰੋਧੀ ਧੜੇ ਖੁੱਲ ਕੇ ਵਿਰੋਧ ਵਿੱਚ ਆ ਗਏ ਹਨ। ਬੀਤੇ ਕੱਲ ਗੋਰਾ ਗਿੱਲ ਨੇ ਜਲੰਧਰ ਵਿੱਚ ਪ੍ਰੈਸ ਵਾਰਤਾ ਕਰਕੇ ਸੁਖਪਾਲ ਖਹਿਰਾ ਦਾ ਖੁੱਲ ਕੇ ਵਿਰੋਧ ਕਰਨ ਦੀ ਗੱਲ ਕਿਹੀ ਸੀ ਜਦਕਿ ਪਿਛਲੀ ਵਾਰ ਕਾਂਗਰਸ ਵੱਲੋ ਵਿਧਾਨ ਸਭਾ ਹਲਕਾ ਭੁਲੱਥ ਤੋ ਖਹਿਰਾ ਖਿਲ਼ਾਫ ਚੋਣ ਲੜਨ ਵਾਲੇ ਰਣਜੀਤ ਸਿੰਘ ਰਾਣਾ ਨੇ ਵੀ ਸੁਖਪਾਲ ਖਹਿਰਾ ਨੂੰ ਕਾਂਗਰਸ ਵਿੱਚ ਸਾਮਿਲ ਕਰਨ ਨੂੰ ਗਲਤ ਦੱਸ ਦਿਆਂ ਪਾਰਟੀ ਲਈ ਨੁਕਸਾਨ ਦੱਸਿਆ।

Leave a Comment

Your email address will not be published.

You may also like