ਹਰਿਆਣਾ, 5 ਜੂਨ 2021- 5 ਜੂਨ 2021 ਨੂੰ ਵਿਸ਼ਵ ਭਰ ਚ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਏਸੇ ਸਬੰਧੀ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟੜ ਵਲੋਂ ਕਈ ਪ੍ਰੋਗਰਮ ਉਲੀਕੇ ਗਏ ਜਿੰਨ੍ਹਾਂ ‘ਚ ਸ਼ਾਮਲ ਹੋਣ ਅੱਜ ਕਰਨਾਲ ਪਹੁੰਚੇ। ਹੈਰਾਨੀ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਸਮੇਂ ਤੋਂ ਪਹਿਲਾਂ ਇਹ ਪ੍ਰੋਗਰਮ ਭਾਰੀ ਸਰੁੱਖਿਆ ਦੇ ਵਿਚਕਾਰ ਸ਼ੁਰੂ ਹੋਇਆ ਅਤੇ ਖਤਮ ਹੋਇਆ, ਕਿਸਾਨਾਂ ਤੋਂ ਡਰਦੇ ਪਹਿਲਾ ਪ੍ਰੋਗਰਾਮ ਕਰਕੇ ਵਾਪਿਸ ਗਏ ਹਰਿਆਣਾ ਦੇ ਮੁੱਖ ਮੰਤਰੀ ਖੱਟੜ।

ਇਸ ਦਾ ਕਾਰਨ ਹੈ ਕਿ ਕਿਸਾਨਾਂ ਵੱਲੋਂ ਪ੍ਰੋਗਰਮ ਅਤੇ ਮਨੋਹਰ ਲਾਲ ਖੱਟੜ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਕਾਰਨ ਪ੍ਰਸ਼ਾਸਨ ਨੇ ਮੌਕੇ ‘ਤੇ ਪ੍ਰੋਗਰਮ ਦਾ ਸਮਾਂ ਬਦਲ ਦਿੱਤਾ। ਇਸ ਸਬੰਧੀ ਮਨੋਹਰ ਲਾਲ ਨੇ ਜਿੱਥੇ ਵਾਤਾਵਰਣ ਦਿਵਸ ਨੂੰ ਸੰਬੋਧਿਤ ਕੀਤਾ, ਆਪਣੀ ਸਰਕਾਰ ਦੀਆਂ ਤਾਰੀਫਾਂ ਦੇ ਫੁੱਲ ਬੰਨ੍ਹੇ ਉੱਥੇ ਹੀ ਕਿਸਾਨਾਂ ਦੇ ਅੰਦੋਲਨ ਬਾਰੇ ਕੌੜੇ ਸ਼ਬਦ ਵਰਤੇ।ਖੱਟੜ ਦਾ ਕਹਿਣਾ ਹੈ ਕਿ ਕਿਸਾਨ ਸ਼ਾਂਤੀ ਪੂਰਵਕ ਅੰਦੋਲਨ ਕਰਨ ਉਨ੍ਹਾਂ ਨੂੰ ਕੋਈ ਨਹੀਂ ਰੋਕੇਗਾ ਪਰ ਜਦੋਂ ਹੀ ਗਲ ਲਾਅ ਐਂਡ ਆਡਰ, ਦੀ ਹੋਏ ਜਿੱਥੇ ਕਾਨੂੰਨ ਦੀ ਉਲੰਘਣਾ ਕਰਕੇ ਉਨ੍ਹਾਂ ਨੇ ਸਥਿਤੀ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਉੱਥੇ ਹੀ ਸਖਤ ਕਾਰਵਾਈ ਕੀਤੀ ਜਾਏਗੀ।

ਦਸ ਦੇਈਏ ਕਿ 3 ਖੇਤੀ ਕਾਨੂੰਨਾ ਦੇ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਜਿੱਥੇ ਇਕ ਪਾਸੇ ਵਾਤਾਵਰਣ ਦਿਵਸ ‘ਚ ਮੰਤਰੀ ਵਿਅਸਥ ਨੇ ਉੱਥੇ ਹੀ ਕਿਸਾਨਾਂ ਵਲੋਂ ਕਾਲੇ ਕਾਨੂੰਨਾਂ ਦੀਆ ਕਾਪੀਆ ਸਾੜਨ ਤੇ ਸਰਕਾਰਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਿਸਾਨਾਂ ਵਲੋਂ ਖੱਟੜ ਦਾ ਭਾਰੀ ਵਿਰੋਧ ਕੀਤਾ ਗਿਆ ਸੀ ਜਿਸ ਦੇ ਮੱਦੇਨਦਰ ਅਜ ਦਾ ਪ੍ਰੋਗਰਮ ਉਨ੍ਹਾਂ ਵਲੋਂ ਸਮੇਂ ਤੋਂ ਪਹਿਲਾਂ ਕਰਵਾਇਆ ਗਿਆ।
ਹੁਣ ਇਸ ਸਬੰਧੀ ਕੀ ਕਿਹਾ ਜਾ ਸਕਦਾ ਹੈ ਕਿ ਸਰਾਕਰਾਂ ਕਿਸਾਨਾਂ ਦੇ ਹੌਂਸਲਿਆਂ ਤੋਂ ਡਰ ਚੁੱਕੀਆਂ ਨੇ ਜਾਂ ਫਿਰ ਕਿਸਾਨਾਂ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੀਆਂ